Faridkot News : ਫ਼ਰੀਦਕੋਟ ਦੇ ਨੇੜੇ ਸ੍ਰੀ ਅੰਮ੍ਰਿਤਸਰ ਸਾਹਿਬ -ਬਠਿੰਡਾ ਨੈਸ਼ਨਲ ਹਾਈਵੇ-54 'ਤੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਜਿਲੇ ਦੇ ਪਿੰਡ ਕੋਟ ਕਰੋੜ ਕਲਾਂ ਤੋਂ 7 ਸਵਾਰੀਆਂ ਥਰੀ ਵਹੀਕਲ 'ਤੇ ਸਵਾਰ ਹੋ ਕੇ ਫਰੀਦਕੋਟ ਦੇ ਪਿੰਡ ਚੱਕ ਕਲਿਆਣ ਰਿਸ਼ਤੇਦਾਰ ਦੀ ਮੌਤ ਹੋਣ ਉਪਰੰਤ ਉਨ੍ਹਾਂ ਦੇ ਫੁੱਲਾਂ ਦੀ ਕਿਰਿਆਕ੍ਰਮ 'ਤੇ ਜਾ ਰਹੇ ਸਨ।
ਜਿਉ ਹੀ ਉਕਤ ਵਹੀਕਲ ਫਰੀਦਕੋਟ ਨੇੜੇ ਪਿੰਡ ਚੰਦਬਾਜਾ ਕੋਲ ਪਹੁੰਚਿਆ ਤਾਂ ਪਿੱਛੋਂ ਆ ਰਹੇ ਇੱਕ ਅਗਿਆਤ ਵਹੀਕਲ ਨੇ ਆਟੋ ਨੂੰ ਟੱਕਰ ਮਾਰ ਦਿੱਤੀ। ਟੱਕਰ ਦੌਰਾਨ ਆਟੋ ਪਲਟ ਗਿਆ ਅਤੇ ਆਟੋ 'ਚ ਸਵਾਰ 4 ਸਵਾਰੀਆਂ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਭਰਤੀ ਕਰਵਾ ਦਿੱਤਾ। ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ ਇਕ 55 ਸਾਲਾਂ ਔਰਤ ਦੀ ਮੌਤ ਹੋ ਗਈ ,ਦੂਜਿਆਂ ਦਾ ਇਲਾਜ ਜਾਰੀ ਹੈ। ਇਸ ਘਟਨਾ ਸਥਾਨ 'ਤੇ ਪੁਲਿਸ ਵੱਲੋਂ ਪਹੁੰਚ ਕੇ ਜਾਂਚ ਕਰਨੀ ਸ਼ੁਰੂ ਕਰ ਦਿਤੀ।
ਇਹ ਵੀ ਪੜ੍ਹੋ : ਹਥਿਆਰਾਂ ਦੇ ਲਾਇਸੰਸ ਕੈਂਸਲ ਕਰਕੇ ਭਗਵੰਤ ਮਾਨ ਸਰਕਾਰ ਸਾਡਾ ਸ਼ਿਕਾਰ ਖੇਡਣ ਦੀ ਤਿਆਰੀ ਕਰ ਰਹੀ: ਭਾਈ ਅੰਮ੍ਰਿਤਪਾਲ ਸਿੰਘ
ਇਸ ਮੌਕੇ ਆਟੋ 'ਚ ਉਸ ਵਕਤ ਸਵਾਰ ਸਾਬਕਾ ਸੂਬੇਦਾਰ ਨੇ ਦੱਸਿਆ ਕਿ ਉਹ 7 ਲੋਕਾਂ ਸਮੇਤ ਕੋਟ ਕਰੋੜ ਕਲਾਂ ਤੋਂ ਇਕ ਆਟੋ 'ਤੇ ਸਵਾਰ ਹੋ ਕੇ ਫਰੀਦਕੋਟ ਦੇ ਪਿੰਡ ਚੱਕ ਕਲਿਆਣ ਆਪਣੀ ਰਿਸ਼ਤੇਦਾਰੀ 'ਚ ਮੌਤ ਹੋਣ 'ਤੇ ਉਨ੍ਹਾਂ ਦੇ ਫੁੱਲਾਂ ਦੇ ਕਿਰਿਆਕ੍ਰਮ 'ਤੇ ਜਾ ਰਹੇ ਸਨ ਤਾਂ ਪਿੰਡ ਚੜਬਾਜੇ ਨਜ਼ਦੀਕ ਇਕ ਅਣਪਛਾਤੇ ਵਹੀਕਲ ਨੇ ਉਨ੍ਹਾਂ ਦੇ ਵਹੀਕਲ ਨੂੰ ਟੱਕਰ ਮਾਰ ਦਿੱਤੀ ,ਜਿਸ ਕਾਰਨ ਉਨ੍ਹਾਂ ਦੇ ਚਾਰ ਲੋਕ ਫੱਟੜ ਹੋ ਗਏ, ਜਿਨ੍ਹਾਂ ਵਿਚੋਂ ਇਕ ਔਰਤ ਦੀ ਮੌਤ ਹੋ ਗਈ ਅਤੇ ਉਨ੍ਹਾਂ ਇਨਸਾਫ ਦੀ ਮੰਗ ਕੀਤੀ ਹੈ।
ਹਾਦਸਾ ਵਾਪਰਨ ਸਮੇਂ ਮੌਕੇ 'ਤੇ ਮੌਜੂਦ ਪ੍ਰਥਕਦਰਸ਼ੀ ਨੇ ਦੱਸਿਆ ਕਿ ਆਟੋ ਜਾ ਰਿਹਾ ਸੀ, ਇਕ ਤੇਜ ਵਹੀਕਲ ਨੇ ਟੱਕਰ ਮਾਰ ਦਿੱਤੀ। ਅਸੀਂ ਲੋਕਾਂ ਨੂੰ ਬਚਾਉਣ ਵਾਲੇ ਪਾਸੇ ਹੋ ਗਏ ਪਰ ਟੱਕਰ ਮਾਰਨ ਵਾਲੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਘਟਨਾ 'ਚ 4 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ,ਜਿਨ੍ਹਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾ ਦਿੱਤਾ ਹੈ, ਇਨ੍ਹਾਂ ਵਿਚੋਂ ਇਕ ਔਰਤ ਦੀ ਮੌਤ ਹੋ ਗਈ ਹੈ।
ਇਸ ਮੌਕੇ ਘਟਨਾ 'ਤੇ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਦਾ ਪਤਾ ਲੱਗਿਆ ਸੀ ,ਉਹ ਤੁਰੰਤ ਮੌਕੇ 'ਤੇ ਪਹੁੰਚੇ ਹਨ। ਇਕ ਤੇਜ਼ ਵਹੀਕਲ ਟੱਕਰ ਮਾਰ ਕੇ ਫਰਾਰ ਹੋ ਗਿਆ ਅਤੇ 4 ਲੋਕ ਗੰਭੀਰ ਜ਼ਖਮੀ ਹੋਏ ,ਜਿਨ੍ਹਾਂ ਨੂੰ ਹਸਪਤਾਲ ਪਹੁੰਚਾ ਦਿੱਤਾ। ਉਨ੍ਹਾਂ ਕਿਹਾ ਅਸੀਂ ਵਹੀਕਲ ਨੂੰ ਟਰੇਸ ਕਰਨ ਦੀ ਕੋਸ਼ਿਸ ਕਰ ਰਹੇ ਹਾਂ ।