ਚੰਡੀਗੜ੍ਹ: ਕੈਨੇਡਾ ਵਿੱਚ ਸੈਟਲ ਹੋਣ ਦੇ ਚਾਹਵਾਨਾਂ ਲਈ ਬੁਰੀ ਖਬਰ ਹੈ। ਕੋਰੋਨਾ ਕਰਕੇ ਕੈਨੇਡਾ ਵਿੱਚ ਪੀਆਰ ਸਣੇ ਹੋਰ ਫਾਈਲਾਂ ਅਟਕ ਗਈਆਂ ਹਨ। ਇੰਮੀਗ੍ਰੇਸ਼ਨ ਵਿਭਾਗ ਕੋਲ 25 ਲੱਖ ਤੱਕ ਫਾਈਲਾਂ ਪਹੁੰਚ ਚੁੱਕੀਆਂ ਹਨ ਜਿਨ੍ਹਾਂ ਦਾ ਨਿਬੇੜਾ ਕਰਨ ਵਿੱਚ ਕਾਫੀ ਸਮਾਂ ਲੱਗੇਗਾ। ਇਸ ਲਈ ਪੀਆਰ ਤੇ ਹੋਰ ਤਰ੍ਹਾਂ ਦੇ ਵੀਜ਼ੇ ਦੀ ਉਡੀਕ ਕਰਨ ਵਾਲਿਆਂ ਨੂੰ ਲੰਬੀ ਉਡੀਕ ਕਰਨੀ ਪੈ ਸਕਦੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਕੋਰੋਨਾ ਕਰਕੇ ਕੈਨੇਡਾ ਦਾ ਇੰਮੀਗ੍ਰੇਸ਼ਨ ਸਿਸਟਮ ਬੁਰੀ ਤਰਾਂ ਲੜਖੜਾ ਗਿਆ ਹੈ। ਪੁਰਾਣੀਆਂ ਫਾਈਲਾਂ ਦਾ ਨਿਬੇੜਾ ਨਾ ਹੋਣ ਕਾਰਨ ਦੇਸ਼ ਦੇ ਇੰਮੀਗ੍ਰੇਸ਼ਨ ਵਿਭਾਗ ਕੋਲ ਦਿਨੋ-ਦਿਨ ਬਿਨੈਕਾਰਾਂ ਦੀ ਗਿਣਤੀ ਵਧਣ ਲੱਗੀ ਹੈ। ਜਾਣਕਾਰੀ ਅਨੁਸਾਰ ਇਸ ਵਰ੍ਹੇ ਦੇ ਮਾਰਚ ਮਹੀਨੇ ਦੇ ਅੰਤ ਤੱਕ ਵਿਚਾਰ ਅਧੀਨ 18 ਲੱਖ ਫਾਈਲਾਂ ਦੀ ਗਿਣਤੀ 30 ਅਪਰੈਲ ਨੂੰ 20 ਲੱਖ ਦਾ ਅੰਕੜਾ ਪਾਰ ਕਰ ਗਈ ਹੈ।
ਹਾਲਾਂਕਿ ਇਸ ਦੌਰਾਨ 65 ਹਜ਼ਾਰ ਫਾਈਲਾਂ ਦਾ ਨਿਪਟਾਰਾ ਵੀ ਕੀਤਾ ਗਿਆ ਹੈ। ਯਾਤਰਾ ਵੀਜ਼ਾ, ਰੁਜ਼ਗਾਰ ਵੀਜ਼ਾ, ਅਸਥਾਈ ਰਿਹਾਇਸ਼, ਸਥਾਈ ਰਿਹਾਇਸ਼ (ਪੀਆਰ), ਨਾਗਰਿਕਤਾ (ਸਿਟੀਜ਼ਨਸ਼ਿਪ) ਆਦਿ ਸਾਰੇ ਵਰਗਾਂ ਲਈ ਹਰ ਮਹੀਨੇ ਕਰੀਬ ਪੌਣੇ ਤਿੰਨ ਲੱਖ ਫਾਈਲਾਂ ਰਜਿਸਟਰ ਹੋਣ ਲੱਗੀਆਂ ਹਨ। ਕਈ ਫਾਈਲਾਂ ਵਿੱਚ ਇੱਕ ਤੋਂ ਜ਼ਿਆਦਾ ਲੋਕਾਂ ਦੀ ਸਾਂਝੀ ਬੇਨਤੀ ਹੋਣ ਕਰਕੇ ਬਿਨੈਕਾਰਾਂ ਦੀ ਗਿਣਤੀ ਫਾਈਲਾਂ ਤੋਂ 25-30 ਫੀਸਦ ਵੱਧ ਹੋ ਗਈ ਹੈ ਤੇ ਬਿਨੈਕਾਰ ਬੈਕਲੌਗ ਅੰਕੜਾ 25 ਲੱਖ ਟੱਪ ਚੁੱਕਿਆ ਹੈ।
ਕੈਨੇਡਾ ਆ ਕੇ ਪੀਆਰ ਹੋਣ ਲਈ ਫਾਈਲਾਂ ਲਗਾ ਚੁੱਕੇ ਕੁਝ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਹੀਨਿਆਂ ਤੋਂ ਸਾਲਾਂ ਤੱਕ ਪਹੁੰਚੀ ਉਡੀਕ ਜਿੱਥੇ ਉਨ੍ਹਾਂ ਦੇ ਸੁਫ਼ਨੇ ਚੂਰ ਕਰ ਰਹੀ ਹੈ, ਉਥੇ ਹੀ ਉਨ੍ਹਾਂ ਨੂੰ ਪਰਿਵਾਰਕ ਤੇ ਮਾਨਸਿਕ ਪ੍ਰੇਸ਼ਾਨੀਆਂ ਵੀ ਪੇਸ਼ ਆ ਰਹੀਆਂ ਹਨ। ਫੈਮਿਲੀ ਕਲਾਸ ਭਾਵ ਮਾਂ-ਬਾਪ, ਦਾਦਾ-ਦਾਦੀ ਆਦਿ ਦੀਆਂ ਡੇਢ ਕੁ ਸਾਲ ’ਚ ਸਿਰੇ ਲਗਣ ਵਾਲੀਆਂ ਫਾਈਲਾਂ ਨੂੰ ਹੁਣ ਤਿੰਨ-ਚਾਰ ਸਾਲ ਲੱਗਣ ਦੀਆਂ ਸੂਚਨਾਵਾਂ ਹਨ। ਹੋਰ ਤਾਂ ਹੋਰ ਪੰਜਾਬ ਤੋਂ ਕੈਨੇਡਾ ਦੇ ਯਾਤਰੂ ਵੀਜ਼ਾ ਬਿਨੈਕਾਰਾਂ ਨੂੰ ਹੁਣ ਚਾਰ-ਪੰਜ ਮਹੀਨੇ ਉਡੀਕ ਕਰਨੀ ਪੈ ਰਹੀ ਹੈ, ਜਦਕਿ 2019 ਤਕ ਇਹ ਉਡੀਕ ਦੋ ਹਫਤੇ ਵਿੱਚ ਮੁੱਕ ਜਾਂਦੀ ਸੀ।
ਕੈਨੇਡਾ ਵਿੱਚ ਸੈਟਲ ਹੋਣ ਦੇ ਚਾਹਵਾਨਾਂ ਲਈ ਬੁਰੀ ਖਬਰ, ਕੋਰੋਨਾ ਕਰਕੇ ਫਾਈਲਾਂ ਕਲੀਅਰ ਹੋਣ 'ਤੇ ਲੱਗੀ ਬ੍ਰੇਕ
abp sanjha
Updated at:
09 May 2022 10:38 AM (IST)
Edited By: ravneetk
ਯਾਤਰਾ ਵੀਜ਼ਾ, ਰੁਜ਼ਗਾਰ ਵੀਜ਼ਾ, ਅਸਥਾਈ ਰਿਹਾਇਸ਼, ਸਥਾਈ ਰਿਹਾਇਸ਼ (ਪੀਆਰ), ਨਾਗਰਿਕਤਾ (ਸਿਟੀਜ਼ਨਸ਼ਿਪ) ਆਦਿ ਸਾਰੇ ਵਰਗਾਂ ਲਈ ਹਰ ਮਹੀਨੇ ਕਰੀਬ ਪੌਣੇ ਤਿੰਨ ਲੱਖ ਫਾਈਲਾਂ ਰਜਿਸਟਰ ਹੋਣ ਲੱਗੀਆਂ ਹਨ।
canada news
NEXT
PREV
Published at:
09 May 2022 10:38 AM (IST)
- - - - - - - - - Advertisement - - - - - - - - -