ਢੀਂਡਸਾ ਦਾ ਕਹਿਣਾ ਹੈ ਕਿ ਪ੍ਰਧਾਨਗੀ ਛੱਡਣ ਵਾਲੀ ਗੱਲ 'ਤੇ ਸੁਖਬੀਰ ਗੁੱਸਾ ਹੋ ਗਏ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਕਿਸੇ ਦੀ ਵੀ ਨਹੀਂ ਸੁਣਦੇ। ਇੱਥੋਂ ਤੱਕ ਸੁਖਬੀਰ ਬਾਦਲ ਆਪਣੇ ਪਿਓ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਵੀ ਨਹੀਂ ਮੰਨਦੇ। ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾ ਕੇ ਵੱਡੀ ਗਲਤੀ ਕੀਤੀ ਸੀ।
ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਨਾਲ ਸਿਧਾਂਤਕ ਲੜਾਈ ਹੈ ਕਿਉਂਕਿ ਉਹ ਪਾਰਟੀ 'ਚ ਡਿਕਟੇਟਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ 2012 ਤੋਂ ਬਾਅਦ ਸੁਖਬੀਰ ਨੇ ਮਨਮਰਜ਼ੀਆਂ ਸ਼ੁਰੂ ਕਰ ਦਿੱਤੀਆਂ ਸੀ। ਉਸ ਨੇ ਰੇਤ ਤੇ ਸ਼ਰਾਬ ਮਾਫੀਆ ਨੂੰ ਸਰਕਾਰੀ ਸ਼ਹਿ ਦਿੱਤੀ ਸੀ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੇ ਵੀ ਹੱਥ ਖੜ੍ਹੇ ਹੋ ਗਏ ਸੀ।
ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੂੰ ਮਾਫੀ ਚੋਣ ਸੈਟਿੰਗ ਕਰਕੇ ਦਿੱਤੀ ਸੀ। ਡੇਰਾ ਮੁਖੀ ਨੂੰ ਮਾਫੀ ਵੇਲੇ ਸਾਨੂੰ ਨਹੀਂ ਪੁੱਛਿਆ ਗਿਆ ਸੀ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਅਕਾਲੀ ਦਲ ਤੇ ਕਾਂਗਰਸ ਦੀ ਸੈਟਿੰਗ ਹੈ। ਇਸ ਲਈ ਹੀ ਬੇਅਦਬੀ ਦੇ ਮੁੱਦੇ 'ਤੇ ਕੈਪਟਨ ਢਿੱਲੇ ਪੈ ਗਏ ਹਨ।