Punjab Politics: ਸੋਸ਼ਲ ਮੀਡਿਆ ਤੇ ਪੰਜਾਬੀ ਲੋਕ ਗਾਇਕ ਅਤੇ ਬਠਿੰਡਾ ਦੇ ਰਾਮਪੁਰਾ ਫੁਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਲਕਾਰ ਸਿੱਧੂ ਆਪਣੀ ਆਮ ਆਦਮੀ ਪਾਰਟੀ ਖਿਲਾਫ ਬੋਲ ਰਹੇ ਹਨ ਅਤੇ ਪੰਜਾਬ ਵਾਸੀਆਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉਣ ਦੀ ਅਪੀਲ ਕਰ ਰਹੇ ਹਨ।



ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ। ਸਾਨੂੰ ਵੀਡੀਓ ਤੇ ਏਬੀਪੀ ਦਾ ਲੋਗੋ ਦਿਖਿਆ। ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਏਬੀਪੀ ਸਾਂਝਾ ਦੇ ਯੂਟਿਊਬ ਚੈੱਨਲ ਉੱਤੇ ਲੱਭਿਆ।


ਸਾਨੂੰ ਵਾਇਰਲ ਵੀਡੀਓ ਦਾ ਪੂਰਾ ਹਿੱਸਾ ਏਬੀਪੀ ਸਾਂਝਾ ਦੇ ਯੂਟਿਊਬ ਚੈਨਲ ਤੇ 9 ਫਰਵਰੀ 2016 ਨੂੰ ਅਪਲੋਡ ਮਿਲਿਆ ਜਿਸ ਦਾ ਕੈਪਸ਼ਨ ਸੀ,’ਆਮ ਆਦਮੀ ਪਾਰਟੀ ‘ਤੇ ਵਰ੍ਹੇ ਬਲਕਾਰ ਸਿੱਧੂ’


ਵਾਇਰਲ ਵੀਡੀਓ ਨੂੰ 2 ਮਿੰਟ 44 ਸਕਿੰਟ ਤੋਂ ਲੈ ਕੇ 3 ਮਿੰਟ 18 ਸਕਿੰਟ ਤਕ ਸੁਣਿਆ ਜਾ ਸਕਦਾ ਹੈ। ਬਲਕਾਰ ਸਿੱਧੂ ਕਹਿੰਦੇ ਹਨ,’ਜਿਹੜਾ ਕਹਿੰਦਾ ਹੈ ਕਿ ਅਸੀਂ ਪੰਜਾਬ ਵਿੱਚ ਸਫਾਈ ਕਰਾਂਗੇ, ਇਹ ਝਾੜੂ ਨੇ ਤਾਂ ਆਪ ਹੀ ਗੰਦ ਪਾ ਦੇਣਾ ਏ। ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਇਨ੍ਹਾਂ ਵਿੱਚੋਂ ਜਿਹੜੇ ਆਏ ਹੋਏ ਨੇ ਆਪ ਨੇਤਾ, ਉਹ ਪੰਜਾਬ ਵਿੱਚ ਕਬਜਾ ਕਰਨਾ ਚਾਹੁੰਦੇ ਹਨ। ਇਹ ਕਬਜਾ ਨਾ ਹੋਣ ਦਿਓ।’


ਏਬੀਪੀ ਸਾਂਝਾ ਨੇ ਆਪਣੇ ਫੇਸਬੁੱਕ ਪੇਜ ਤੇ ਵੀ ਇਸ ਵੀਡੀਓ ਨੂੰ 9 ਫਰਵਰੀ 2016 ਨੂੰ ਸ਼ੇਅਰ ਕੀਤਾ ਸੀ।



ਇਸ ਦੇ ਨਾਲ ਹੀ ਅਸੀਂ ਪਾਇਆ ਕਿ ਵੀਡੀਓ ਵਿੱਚ ਰਿਪੋਰਟਰ ਯਾਦਵਿੰਦਰ ਸਿੰਘ ਹਨ ਜੋ ਇਸ ਸਮੇਂ ਪ੍ਰੋ-ਪੰਜਾਬ ਟੀਵੀ ਦੇ ਡਾਇਰੈਕਟਰ ਹਨ। ਏਬੀਪੀ ਤੋਂ ਬਾਅਦ ਉਹ ਲੰਬਾ ਸਮਾਂ ਨਿਊਜ਼ 18 ਪੰਜਾਬ ਨਾਲ ਵੀ ਜੁੜੇ ਰਹੇ ਸਨ।


ਇਸ ਤਰਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਇਹ ਵੀਡੀਓ ਤਕਰੀਬਨ 7 ਸਾਲ ਪੁਰਾਣੀ ਹੈ ਜਦੋਂ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਸਨ। ਗੌਰਤਲਬ ਹੈ ਸਾਲ 2014 ਦੇ ਵਿੱਚ ਬਲਕਾਰ ਸਿੰਘ ਸਿਧੂ ਨੂੰ ਆਪ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਸਾਲ 2016 ਵਿੱਚ ਬਲਕਾਰ ਸਿੱਧੂ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ। ਸਾਲ 2021 ਦੇ ਵਿੱਚ ਬਲਕਾਰ ਸਿੱਧੂ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ।


DISCLAIMER: This story was originally published by newschecker.in, as part of the Shakti Collective. This story has not been edited by ABPLIVE staff.