Mansa news: ਮਾਨਸਾ ਦੇ ਪਿੰਡ ਸਮਾਓ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਨਵਜੰਮੇ ਬੱਚੇ ਦੀ ਖੁਸ਼ੀ ਵਿੱਚ ਰੱਖੇ ਗਏ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਹ ਅੱਜ ਵੀ ਆਪਣੇ ਮਰੇ ਹੋਏ ਪੁੱਤਰ ਦਾ 2 ਕਰੋੜ ਰੁਪਏ ਟੈਕਸ ਭਰ ਰਹੇ ਹਨ, ਜਿਹੜੇ ਲੋਕ ਸਿਸਟਮ ਨੂੰ ਬਦਲਣ ਦੀ ਗੱਲ ਕਰਦੇ ਸਨ, ਉਹ ਸਿਸਟਮ ਨਾਲ ਮਿਲੇ ਹੋਏ ਹਨ।


ਉਨ੍ਹਾਂ ਕਿਹਾ ਕਿ ਸਰਕਾਰ ਅਤੇ ਚਿੱਟੇ ਕੱਪੜੇ ਪਾਉਣ ਵਾਲਿਆਂ ਦੀ ਗੈਂਗਸਟਰਾਂ ਨਾਲ ਮਿਲੀਭੁਗਤ ਹੈ। ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਅੱਜ ਸਰਕਾਰ ਲੋਕਾਂ ਕੋਲੋਂ ਵੋਟ ਮੰਗਣ ਆ ਰਹੀ ਹੈ, ਤਾਂ ਉਹ ਗੈਂਗਸਟਰ ਤੋਂ ਵੋਟ ਮੰਗੇ, ਜਿਨ੍ਹਾਂ ਦੀ ਉਹ ਮਦਦ ਕਰ ਰਹੇ ਹਨ। ਉਨ੍ਹਾਂ ਨੇ ਆਪਣਾ ਬੱਬਰ ਸ਼ੇਰ ਵਰਗਾ ਪੁੱਤ ਗੁਆਇਆ ਹੈ, ਅੱਜ ਉਹ ਆਪਣੇ ਪੁੱਤ ਦੇ ਨਾਲ-ਨਾਲ ਲੋਕਾਂ ਦੀ ਲੜਾਈ ਵੀ ਲੜ ਰਹੇ ਹਨ। ਉਨ੍ਹਾਂ ਦੀ ਲੜਾਈ ਸਰਕਾਰ ਨਾਲ ਨਹੀਂ, ਸਿਸਟਮ ਦੇ ਨਾਲ ਹੈ, ਜਿਹੜੇ ਚਿੱਟੇ ਕੱਪੜਿਆਂ ਵਾਲੇ ਚਲਾ ਰਹੇ ਹਨ।


ਇਹ ਵੀ ਪੜ੍ਹੋ: ਵੱਡੀ ਖ਼ਬਰ ! ਫ਼ਰੀਦਕੋਟ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵੇਂ ਪਾਸਿਓਂ ਚੱਲੀਆਂ ਤਾਬੜਤੋੜ ਗੋਲ਼ੀਆਂ, ਬਦਮਾਸ਼ ਜ਼ਖ਼ਮੀ


ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਪੁੱਤ ਗੁਆਇਆ ਹੈ ਅਤੇ ਅੱਜ ਨੌਬਤ ਇਹ ਹੈ ਕਿ 2 ਸਾਲ ਹੋਣ ਵਾਲੇ ਹਨ, ਪਰ ਹਾਲੇ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ ਹੈ। ਮਾਣਯੋਗ ਅਦਾਲਤ ਉਨ੍ਹਾਂ ਦੇ ਪੁੱਤਰ ਦੇ ਕੇਸ ਲਈ ਸਰਕਾਰ ਤੋਂ ਸਟੇਟਸ ਰਿਪੋਰਟ ਮੰਗ ਰਹੀ ਹੈ, ਪਰ ਪੁਲਿਸ ਹਾਲੇ ਤੱਕ ਸਟੇਟਸ ਦੇਣ ਲਈ ਤਿਆਰ ਨਹੀਂ ਹੈ।


ਬਲਕੌਰ ਸਿੰਘ ਨੂੰ ਜਦੋਂ ਚੋਣ ਲੜਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਜੇ ਇਸ ਬਾਰੇ ਕੁਝ ਸੋਚਿਆ ਨਹੀਂ ਹੈ, ਕਾਂਗਰਸ ਉਨ੍ਹਾਂ ਦੇ ਸੰਪਰਕ 'ਚ ਹੈ। ਗੈਂਗਸਟਰ ਘਰ ਬੈਠੇ ਲੋਕਾਂ ਤੋਂ ਲਗਾਤਾਰ ਕਰੋੜਾਂ ਰੁਪਏ ਇਕੱਠੇ ਕਰ ਰਹੇ ਹਨ, ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਗੈਂਗਸਟਰ ਹਨ ਜਾਂ ਫਿਰ ਚਿੱਟੇ ਕੱਪੜਿਆਂ ਵਾਲੇ 'ਚ ਲੋਕਾਂ ਤੋਂ ਫਿਰੌਤੀ ਦੇ ਤੌਰ ‘ਤੇ ਪੈਸੇ ਲੈ ਰਹੇ ਹਨ।


ਇਹ ਵੀ ਪੜ੍ਹੋ: Goldy Brar Gangster: ਗੋਲਡੀ ਬਰਾੜ ਨੇ ਇੱਕ ਹੋਰ ਬੰਦਾ ਮਰਵਾਇਆ, ਰੂਸ 'ਚ ਕਰਵਾਇਆ ਕਤਲ