Balkaur Singh will join politics: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿਆਸਤ ਵਿੱਚ ਆ ਸਕਦੇ ਹਨ। ਉਹਨਾਂ ਨੇ ਅਜਿਹੇ ਸੰਕੇਤ ਆਪਣੇ ਜੱਦੀ ਪਿੰਡ ਮੂਸਾ ਵਿੱਚ ਦਿੱਤੇ ਹਨ। ਦਰਅਸਲ ਬਲਕੌਰ ਸਿੰਘ ਸਿੱਧੂ, ਲੁਧਿਆਣਾ ਤੋਂ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਤੋਂ ਪ੍ਰਭਾਵਿਤ ਹੋਏ ਹਨ। ਜਿਸ ਕਰਕੇ ਉਹਨਾਂ ਨੇ ਸਿਆਸਤ ਵਿੱਚ ਆਉਣ ਦੇ ਸੰਕੇਤ ਦਿੱਤੇ ਹਨ। 



ਹਰ ਐਤਵਾਰ ਦੀ ਤਰ੍ਹਾਂ ਬੀਤੇ ਦਿਨ ਵੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਮੂਸਾ ਪਿੰਡ ਵਿੱਚ ਹਵੇਲੀ ਪਹੁੰਚੇ ਸਿੱਧੁ ਮੂਸੇਵਾਲਾ ਦੇ ਫੈਨਜ਼ ਨੂੰ ਸਬੰਧਨ ਕੀਤਾ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਕਿਉਂ ਨਾ ਅਸੀਂ ਰਾਜਨੀਤੀ ਕਰੀਏ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੀ ਮਿਸਾਲ ਦਿੰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੋਤਰੇ ਨੇ ਸੰਸਦ ਮੈਂਬਰ ਬਣ ਕੇ ਕਾਤਲਾਂ ਨੂੰ ਸਜ਼ਾਵਾਂ ਦਿਵਾਈਆਂ। ਅਜਿਹੇ 'ਚ ਜੇਕਰ ਉਹ ਵੀ ਇਨਸਾਫ ਦੀ ਖਾਤਰ ਅਜਿਹਾ ਕਰਦੇ ਹਨ ਤਾਂ ਇਸ 'ਚ ਕੁਝ ਵੀ ਗਲਤ ਨਹੀਂ ਹੈ।


ਪੰਜਾਬ ਕਾਂਗਰਸ ਨੇ ਮੂਸੇਵਾਲਾ ਦੇ ਪਿਤਾ ਨੂੰ ਲੋਕ ਸਭਾ ਚੋਣ ਲੜਨ ਦੀ ਪੇਸ਼ਕਸ਼ ਕੀਤੀ ਹੈ, ਹਾਲਾਂਕਿ ਬਲਕੌਰ ਸਿੰਘ ਖੁਦ ਸਹਿਮਤ ਨਹੀਂ ਹੋਏ। ਐਤਵਾਰ ਨੂੰ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਕੀਤੇ ਸਬੰਧਨ ਤੋਂ ਦੇ ਬਿਆਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਬਲਕੌਰ ਸਿੰਘ ਲੋਕ ਸਭਾ ਚੋਣ ਲੜ ਸਕਦੇ ਹਨ।


ਬਲਕੌਰ ਸਿੰਘ ਨੇ ਕਿਹਾ, ''ਜੇਕਰ ਅਸੀਂ ਰਾਜਨੀਤੀ 'ਚ ਆਵਾਂਗੇ ਤਾਂ ਕਹਾਂਗੇ ਕਿ ਸਿੱਧੂ ਮੂਸੇਵਾਲਾ ਦਾ ਪਿਤਾ ਰਾਜਨੀਤੀ ਕਰਦਾ ਹੈ। ਪਰ ਇੱਕ ਸਿਆਸਤਦਾਨ ਅਤੇ ਇੱਕ ਆਮ ਆਦਮੀ ਵਿੱਚ ਫਰਕ ਇਹ ਹੈ ਕਿ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ ਅਤੇ ਮੇਰੇ ਪੁੱਤਰ ਨੂੰ ਏ.ਕੇ.47 ਨਾਲ ਕਤਲ ਕੀਤਾ ਗਿਆ ਸੀ।


ਸਾਬਕਾ ਸੀਐਮ ਦਾ ਪੋਤਾ ਐਮਪੀ ਸੀ, ਉਹਨਾਂ ਨੇ ਆਪਣੇ ਦਾਦੇ ਦੇ ਕਾਤਲਾਂ ਨੂੰ ਸਜ਼ਾ ਵੀ ਪੂਰੀ ਕਰਵਾਈ, , ਸਾਜ਼ਿਸ਼ ਕਰਨ ਵਾਲੇ ਫੜੇ ਗਏ ਅਤੇ ਅਦਾਲਤਾਂ ਨੇ ਵੀ ਸਜ਼ਾਵਾਂ ਦਿੱਤੀਆਂ। ਜਿੰਨੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ, ਹੁਣ ਉਹ ਦੋਹਰੀ ਸਜ਼ਾ ਭੁਗਤ ਚੁੱਕੇ ਹਨ ਪਰ ਹਾਲੇ ਤੱਕ ਰਿਹਾਅ ਨਹੀਂ ਕੀਤੇ ਗਏ। ਫਿਰ ਕਿਉਂ ਨਾ ਅਸੀਂ ਵੀ ਰਾਜਨੀਤੀ ਵਿੱਚ ਆ ਕੇ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੀਏ।


ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜੇਕਰ ਬਲਕੌਰ ਸਿੰਘ ਚੋਣ ਲੜਨਾ ਚਾਹੁੰਦੇ ਹਨ ਤਾਂ ਕਾਂਗਰਸ ਟਿਕਟ ਦੇਣ ਲਈ ਤਿਆਰ ਹੈ। ਵੜਿੰਗ ਨੇ ਕਿਹਾ ਕਿ ਮੂਸੇਵਾਲਾ ਦੇ ਪਿਤਾ ਨੇ ਉਨ੍ਹਾਂ ਕੋਲ ਅਜਿਹੀ ਕੋਈ ਇੱਛਾ ਨਹੀਂ ਪ੍ਰਗਟਾਈ। ਜੇਕਰ ਉਹ ਚਾਹੁਣ ਤਾਂ ਬਲਕੌਰ ਸਿੰਘ ਦਾ ਸਵਾਗਤ ਕੀਤਾ ਜਾਵੇਗਾ। ਕਾਂਗਰਸ ਲਈ ਇਸ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ।