ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੰਤਰੀਆਂ ਦੇ ਮੰਤਰਾਲੇ ਬਦਲਣ 'ਤੇ ਬਲਵੀਰ ਸਿੰਘ ਸਿੱਧੂ ਉਨ੍ਹਾਂ ਨੂੰ ਮਿਲੇ ਨਵੇਂ ਪੋਰਟਫੋਲੀਓ ਨੂੰ ਤਰੱਕੀ ਵਜੋਂ ਵੇਖ ਰਹੇ ਹਨ। ਯਾਦ ਰਹੇ ਪਹਿਲਾਂ ਬਲਬੀਰ ਸਿੱਧੂ ਐਨੀਮਲ ਹਸਬੈਂਡਰੀ ਮਹਿਕਮੇ ਦੇ ਮੰਤਰੀ ਸਨ। ਹੁਣ ਉਨ੍ਹਾਂ ਨੂੰ ਸਿਹਤ ਮੰਤਰੀ ਬਣਾ ਦਿੱਤਾ ਗਿਆ ਹੈ।

ਇੱਕ ਪਾਸੇ ਨਵਜੋਤ ਸਿੱਧੂ ਸਥਾਨਕ ਸਰਕਾਰਾਂ ਵਿਭਾਗ ਦੇ ਅੰਕੜੇ ਪੇਸ਼ ਕਰਕੇ ਆਪਣੀ ਪਰਫਾਰਮੈਂਸ ਦਾ ਬਿਓਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਦੂਜੇ ਪਾਸੇ ਬਲਵੀਰ ਸਿੱਧੂ ਕੈਬਨਿਟ ਵਿੱਚ ਆਪਣੇ ਨਵੇਂ ਪੋਰਟਫੋਲੀਓ ਨੂੰ ਤਰੱਕੀ ਵਜੋਂ ਦੇਖ ਰਹੇ ਹਨ। ਬਲਵੀਰ ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ, ਗ੍ਰਹਿ ਮੰਤਰਾਲੇ ਤੇ ਵਿੱਤ ਮੰਤਰਾਲੇ ਤੋਂ ਬਾਅਦ ਆਉਂਦਾ ਹੈ।

ਦੂਜੇ ਪਾਸੇ ਬ੍ਰਹਮ ਮਹਿੰਦਰਾ ਦੀ ਸੀਨੀਆਰਤਾ ਬਾਰੇ ਦੱਸਦਿਆਂ ਬਲਵੀਰ ਸਿੱਧੂ ਕਿਹਾ ਕਿ ਲੋਕਲ ਬਾਡੀ ਸਿਹਤ ਤੋਂ ਵੀ ਵੱਡਾ ਵਿਭਾਗ ਹੈ। ਇਸ ਦੇ ਨਾਲ ਹੀ ਨਵਜੋਤ ਸਿੱਧੂ ਦੀ ਪਰਫਾਰਮੈਂਸ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਨਵਜੋਤ ਸਿੱਧੂ ਨੇ ਆਪਣੇ ਵਿਭeਗ ਨੂੰ ਮੁਨਾਫੇ 'ਚ ਲਿਆਂਦਾ, ਪਰ ਸ਼ਾਇਦ ਉਹ ਲੋਕਾਂ ਤਕ ਸੁਵਿਧਾਵਾਂ ਨਹੀਂ ਪਹੁੰਚਾ ਸਕੇ।

ਦੱਸ ਦੇਈਏ ਨਵਜੋਤ ਸਿੱਧੂ ਨੇ ਨਵਾਂ ਮੰਤਰਾਲਾ ਨਹੀਂ ਸਾਂਭਿਆ। ਅੱਜ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਸੌਂਪੇ ਬਿਜਲੀ ਮੰਤਰਾਲੇ ਦਾ ਚਾਰਜ ਸੰਭਾਲਣਾ ਸੀ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ।