ਬੈਂਕ ਜਾ ਰਹੇ ਤਾਂ ਇਹ ਗੱਲਾਂ ਯਾਦ ਰੱਖੋ
ਏਬੀਪੀ ਸਾਂਝਾ | 10 Nov 2016 10:14 AM (IST)
ਚੰਡੀਗੜ੍ਹ : ਪੈਸੇ ਜਮਾਂ ਕਰਵਾਉਣ ਅਤੇ ਕਢਵਾਉਣ ਲਈ ਲੋਕਾਂ ਦੀਆਂ ਬੈਂਕਾਂ ਅੱਗ ਸਵੇਰੇ ਤੋਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਬੈਂਕ ਤੇ ਪੋਸਟ ਆਫ਼ਿਸ ਅੱਜ ਖੁੱਲ੍ਹੇ ਰਹਿਣਗੇ ਜਿੱਥੇ ਲੋਕ ਪੰਜ ਸੋ ਅਤੇ ਇੱਕ ਹਜ਼ਾਰ ਰੁਪਏ ਦੇ ਨੋਟ ਬਦਲਾ ਸਕਦੇ ਹਨ। ਪਰ ਰਾਸ਼ੀ ਚਾਰ ਹਜ਼ਾਰ ਰੁਪਏ ਤੋਂ ਜ਼ਿਆਦਾ ਨਹੀਂ ਹੋਵੇਗੀ। ਇਸ ਦੇ ਨਾਲ ਹੀ ਲੋਕ ਢਾਈ ਲੱਖ ਰੁਪਏ ਦੀ ਰਾਸ਼ੀ ਜਮਾਂ ਕਰਵਾ ਸਕਦੇ ਹਨ ਜਿਸ ਉੱਤੇ ਕੋਈ ਟੈਕਸ ਨਹੀਂ ਹੋਵੇਗਾ। ਗ੍ਰਾਹਕਾਂ ਦੇ ਕੋਲ ਆਪਣਾ ਪਹਿਚਾਣ ਪੱਤਰ ਹੋਣਾ ਜ਼ਰੂਰੀ ਹੋਵੇਗਾ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ ਵੱਖ ਬੈਂਕ ਅੱਗ ਲੋਕਾਂ ਦੀਆਂ 10 ਵਜੇ ਤੋਂ ਪਹਿਲਾਂ ਹੀ ਲੰਬੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਬੈਂਕਾਂ ਨੇ ਜਿੱਥੇ ਵੱਖਰੇ ਕਾਊਟਰ ਸਥਾਪਿਤ ਕੀਤੇ ਹਨ ਉੱਥੇ ਹੀ ਹੁਣ ਬੈਂਕ ਜ਼ਿਆਦਾ ਸਮੇਂ ਤੱਕ ਵੀ ਖੁੱਲ੍ਹਣਗੇ। ਸਟੇਟ ਬੈਂਕ ਆਫ਼ ਇੰਡੀਆ ਦੇ ਬੈਂਕ ਸ਼ਾਮੀ ਛੇ ਵਜੇ ਤੱਕ ਖੁੱਲ੍ਹੇ ਰਹਿਣਗੇ। ਕੁੱਝ ਥਾਵਾਂ ਉੱਤੇ ਏਟੀਐਮ ਵੀ ਚਾਲੂ ਹੋ ਗਏ ਹਨ ਜਿੱਥੇ 2000 ਰੁਪਏ ਤੱਕ ਦਾ ਕੈਸ਼ ਲੋਕ ਕਢਵਾ ਰਹੇ ਹਨ। ਸਰਕਾਰ ਦੀ ਇਹ ਪਾਬੰਦੀ 18 ਨਵੰਬਰ ਤੱਕ ਲਾਗੂ ਹੋਵੇਗੀ। ਇਸ ਤੋਂ ਬਾਅਦ ਦੋ ਹਜ਼ਾਰ ਰੁਪਏ ਤੋਂ ਜ਼ਿਆਦਾ ਪੈਸਾ ਕਢਵਾਏ ਜਾ ਸਕਦੇ ਹਨ। 10 ਨਵੰਬਰ ਤੋਂ 24 ਨਵੰਬਰ ਤੱਕ ਬੈਂਕ ਤੋਂ ਰੋਜ਼ਾਨਾ ਸਿਰਫ਼ 4000 ਰੁਪਏ ਤੱਕ ਦੇ 500-1000 ਰੁਪਏ ਦੇ ਨੋਟ ਬਦਲੇ ਜਾ ਸਕਦੇ ਹਨ। 15 ਦਿਨ ਯਾਨੀ 25 ਨਵੰਬਰ ਤੋਂ 4000 ਰੁਪਏ ਦੀ ਲਿਮਟ ਵਧਾਈ ਜਾ ਸਕਦੀ ਹੈ।