ਬਰਨਾਲਾ: ਜ਼ਿਲੇ ਦੇ ਪਿੰਡ ਭੱਠਲਾਂ ਦੇ ਇਕ ਨੌਜਵਾਨ ਦਾ ਕੈਨੈਡਾ ਦੇ ਐਡਮਿੰਟਨ ਸੂਬੇ ਟਚ ਉਸ ਦੇ ਮਾਸੜ ਵੱਲੋਂ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪਿੰਡ ਭੱਠਲਾਂ ਦਾ 19 ਸਾਲਾ ਨੌਜਵਾਨ ਹਰਮਨਜੋਤ ਸਿੰਘ ਕਰੀਬ ਦੋ ਸਾਲ ਪਹਿਲਾਂ ਪੜਾਈ ਬੇਸ ’ਤੇ ਚੰਗੇ ਭਵਿੱਖ ਲਈ ਕੈਨੇਡਾ ਗਿਆ ਸੀ। ਉਹ ਆਪਣੀ ਮਾਸੀ ਤੇ ਮਾਸੜ ਕੋਲ ਰਹਿ ਰਿਹਾ ਸੀ। ਪਰ ਮਾਸੀ-ਮਾਸੜ ਦੇ ਘਰੇਲੂ ਕਲੇਸ਼ ਨੇ ਹਰਮਨਜੋਤ ਦੀ ਜਾਨ ਲੈ ਲਈ।
ਮਾਸੀ ਦੀ ਮਦਦ ਕਰਨ ਗਏ ਹਰਮਨਜੋਤ ਨੂੰ ਮਾਸੜ ਨੇ ਗੋਲੀ ਮਾਰ ਕੇ ਮਾਰ ਦਿੱਤਾ ਜਦਕਿ ਇਸ ਦੌਰਾਨ ਉਸ ਦੀ ਮਾਸੀ ਜ਼ਖ਼ਮੀ ਹੋ ਗਈ। ਹਰਮਨਜੋਤ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦਰਅਸਲ ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ। ਹਰਮਨ ਦੀ ਮਾਂ ਅਤੇ ਰਿਸ਼ਤੇਦਾਰਾਂ ਵੱਲੋਂ ਉਸਦੇ ਕਾਤਲ ਨੂੰ ਸਖ਼ਤ ਸਜ਼ਾ ਦੇਣ ਲਈ ਕੈਨੇਡਾ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਹੈ।
ਇਸ ਦੇ ਨਾਲ ਹੀ ਹਰਮਨ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਲਈ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਮੱਦਦ ਦੀ ਅਪੀਲ ਕੀਤੀ ਗਈ ਹੈ। ਹਰਮਨਜੋਤ ਦੀ ਮਾਤਾ ਦਵਿੰਦਰ ਕੌਰ ਨੇ ਦੱਸਿਆ ਕਿ ਹਰਮਨਜੋਤ ਸਿੰਘ ਇਕਲੌਤਾ ਪੁੱਤਰ ਸੀ। ਜੋ ਕਰੀਬ ਦੋ ਸਾਲ ਪਹਿਲਾਂ ਆਈਲੈਟਸ ਕਰਕੇ ਚੰਗੇ ਭਵਿੱਖ ਲਈ ਕੈਨੇਡਾ ਗਿਆ ਸੀ। ਜਿੱਥੇ ਉਹ ਆਪਣੀ ਮਾਸੀ ਅਤੇ ਮਾਸੜ ਕੋਲ ਰਹਿ ਰਿਹਾ ਸੀ। ਪਰ ਉਸ ਦੀ ਮਾਸੀ ਅਤੇ ਮਾਸੜ ਦੇ ਘਰੇਲੂ ਝਗੜੇ ਨੇ ਉਸਦੇ ਪੁੱਤ ਦੀ ਜਾਨ ਲੈ ਲਈ।
ਉਨ੍ਹਾਂ ਕੈਨੇਡਾ ਸਰਕਾਰ ਅਤੇ ਐਡਮਿੰਟਨ ਦੇ ਪੰਜਾਬੀ ਭਾਈਚਾਰੇ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਾਤਲ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਇਸਤੋਂ ਇਲਾਵਾ ਉਹਨਾਂ ਆਪਣੇ ਪੁੱਤ ਦੀ ਲਾਸ਼ ਨੂੰ ਪਿੰਡ ਲਿਆਉਣ ਲਈ ਵੀ ਸਰਕਾਰਾਂ ਨੂੰ ਅਪੀਲ ਕੀਤੀ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://apps.apple.com/in/app/