ਪੜਚੋਲ ਕਰੋ

Punjab News: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਕਾਂਗਰਸੀ ਆਗੂ ਦੇ ਪੁੱਤਰ 'ਤੇ ਪਰਚਾ! ਗੁੱਸੇ 'ਚ ਭੜਕੇ ਆਗੂ ਬੋਲੇ- “ਇਹ ਰਾਜਨੀਤਿਕ ਬਦਲੇ...”

Barnala News: ਪੰਜਾਬ ਦੇ ਬਰਨਾਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਬਰਨਾਲਾ ਦੀ ਰਾਜਨੀਤੀ ਵਿੱਚ ਸਿਆਸੀ ਬਵਾਲ ਮੱਚਿਆ ਹੋਇਆ ਹੈ। ਦਰਅਸਲ, ਕਾਂਗਰਸੀ ਆਗੂ ਅਤੇ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ...

Barnala News: ਪੰਜਾਬ ਦੇ ਬਰਨਾਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਬਰਨਾਲਾ ਦੀ ਰਾਜਨੀਤੀ ਵਿੱਚ ਸਿਆਸੀ ਬਵਾਲ ਮੱਚਿਆ ਹੋਇਆ ਹੈ। ਦਰਅਸਲ, ਕਾਂਗਰਸੀ ਆਗੂ ਅਤੇ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਦੇ 16 ਸਾਲਾ ਨਾਬਾਲਗ ਪੁੱਤਰ ਵਿਰੁੱਧ ਪੁਲਿਸ ਵੱਲੋਂ ਚਾਈਨਾ ਡੋਰ ਸਬੰਧੀ ਐੱਫ.ਆਈ.ਆਰ. ਦਰਜ ਕੀਤੀ ਗਈ। ਨਗਰ ਨਿਗਮ ਚੋਣਾਂ ਦੇ ਨੇੜੇ ਇਸ ਮਾਮਲੇ ਦੇ ਉੱਪਰ ਆਉਣ ਨਾਲ ਸ਼ਹਿਰ ਵਿੱਚ ਸਿਆਸੀ ਤੂਫ਼ਾਨ ਵਾਂਗ ਮਾਹੌਲ ਬਣ ਗਿਆ ਹੈ। ਇਸ ਮਾਮਲੇ ਨੇ ਨਾ ਕੇਵਲ ਲੋਟਾ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ, ਸਗੋਂ ਸ਼ਹਿਰ ਦੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਹੈ।

ਲਾਈਵ ਹੋ ਕੇ ਬੋਲੇ ਮਹੇਸ਼ ਲੋਟਾ- “ਇਹ ਰਾਜਨੀਤਿਕ ਬਦਲੇ ਦੀ ਕਾਰਵਾਈ” 

ਲੋਟਾ ਨੇ ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਦੋਸ਼ ਲਾਇਆ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਸਿਆਸੀ ਰਚਨਾਬੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਇੱਕ ਸੱਤਾਧਾਰੀ ਆਗੂ ਦੇ ਖ਼ਿਲਾਫ਼ ਨਗਰ ਨਿਗਮ ਚੋਣਾਂ ਵਿਚ ਖੜ੍ਹਣ ਦਾ ਇਰਾਦਾ ਜਤਾਇਆ ਹੈ, ਉਸੇ ਦਿਨ ਤੋਂ ਉਨ੍ਹਾਂ ਦੇ ਪਰਿਵਾਰ ਨੂੰ ਟਾਰਗਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਬਾਲਗ ਪੁੱਤਰ ਦੇ ਖ਼ਿਲਾਫ਼ ਦਰਜ ਝੂਠਾ ਮੁਕੱਦਮਾ ਰਾਜਨੀਤੀ ਦਾ ਸਭ ਤੋਂ ਨੀਵਾਂ ਪੱਧਰ ਹੈ। ਲੋਟਾ ਨੇ ਦਾਅਵਾ ਕੀਤਾ ਕਿ ਮੇਰੇ 16 ਸਾਲਾ ਬੇਟੇ ਨੇ ਕੋਈ ਚਾਈਨਾ ਡੋਰ ਨਹੀਂ ਰੱਖੀ ਸੀ। ਇਹ ਇਕ ਰਚੀ ਹੋਈ ਸਾਜ਼ਿਸ਼ ਹੈ। ਨਾਬਾਲਿਗ ਬੱਚੇ ‘ਤੇ ਝੂਠਾ ਮਾਮਲਾ ਲਗਾਉਣਾ ਰਾਜਨੀਤੀ ਦੀ ਸਭ ਤੋਂ ਨੀਵੀਂ ਸੋਚ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਉਨ੍ਹਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਅਤੇ ਤੁਰੰਤ ਹੀ ਅਣਜਾਇਜ਼ ਤਰੀਕੇ ਨਾਲ ਪਰਚਾ ਦਰਜ ਕਰ ਦਿੱਤਾ।

ਵਿਧਾਇਕ ਕਾਲਾ ਢਿੱਲੋਂ ਵੱਲੋਂ ਪੁਲਿਸ ਕਾਰਵਾਈ ‘ਤੇ ਪ੍ਰਸ਼ਨ

ਇਸਦੇ ਨਾਲ ਹੀ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਖੁੱਲ੍ਹ ਕੇ ਲੋਟਾ ਦੇ ਹੱਕ ‘ਚ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਨਾਬਾਲਗ ਖ਼ਿਲਾਫ਼ ਦਰਜ ਕੀਤਾ ਗਿਆ ਮੁਕੱਦਮਾ “ਝੂਠ ਦਾ ਪੁਲੰਦਾ” ਹੈ ਅਤੇ ਐੱਸ.ਐੱਸ.ਪੀ. ਨੂੰ ਇਸ ਵਿਚ ਨਿੱਜੀ ਦਖ਼ਲ ਦੇ ਕੇ ਕਾਰਵਾਈ ਰੱਦ ਕਰਨੀ ਚਾਹੀਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਬਦਲਾਖੋਰੀ ਦੀ ਰਾਜਨੀਤੀ ਲੰਮੇ ਸਮੇਂ ਤੱਕ ਨਹੀਂ ਚੱਲਦੀ ਅਤੇ ਜ਼ਿੰਮੇਵਾਰ ਅਧਿਕਾਰੀ ਇਸ ਦਾ ਭੁਗਤਾਨ ਕਰਨਗੇ।

ਇਸ਼ਵਿੰਦਰ ਜੰਡੂ ਅਤੇ ਬਾਠ ਵੀ ਮੈਦਾਨ ਵਿਚ – ਜੰਡੂ ਵੱਲੋਂ ਨਾਮ ਜੋੜਨਾ ‘ਸਾਜ਼ਿਸ਼’ ਕਰਾਰ

ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਆਗੂ ਇਸ਼ਵਿੰਦਰ ਸਿੰਘ ਜੰਡੂ ਦਾ ਨਾਮ ਵੀ ਖਿੱਚਿਆ ਗਿਆ, ਪਰ ਜੰਡੂ ਨੇ ਆਪਣੀ ਪੂਰੀ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਘਟਨਾ ਵਾਲੇ ਸਮੇਂ ਬਰਨਾਲਾ ਵਿੱਚ ਸੀ ਹੀ ਨਹੀਂ। ਉਨ੍ਹਾਂ ਕਿਹਾ,“ਮੈਨੂੰ ਬਦਨਾਮ ਕਰਨ ਲਈ ਮੇਰਾ ਨਾਮ ਖ਼ਾਮਖਾਹ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ। ਇਹ ਗੰਦੀ ਰਾਜਨੀਤੀ ਹੈ।” ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਬਾਠ ਨੇ ਵੀ ਪੁਲਸ ਦੀ ਇਸ ਕਾਰਵਾਈ ਨੂੰ ਘੋਰ ਗਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿਆਸੀ ਵਿਰੋਧੀਆਂ ਦੇ ਬੱਚਿਆਂ ਦਾ ਭਵਿੱਖ ਖ਼ਤਰੇ ਵਿੱਚ ਪਾਉਣਾ ਬਹੁਤ ਮੰਦਭਾਗਾ ਅਤੇ ਨਿੰਦਣਯੋਗ ਹੈ।
 
ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪੰਜਾਬ ਪੁਲਿਸ ਦਾ ਹਵਲਦਾਰ ਗ੍ਰਿਫਤਾਰ, ਜਾਣੋ ਕਿਉਂ ਕੀਤੀ ਗਈ ਕਾਰਵਾਈ?
ਪੰਜਾਬ ਪੁਲਿਸ ਦਾ ਹਵਲਦਾਰ ਗ੍ਰਿਫਤਾਰ, ਜਾਣੋ ਕਿਉਂ ਕੀਤੀ ਗਈ ਕਾਰਵਾਈ?
ਸੁਖਬੀਰ ਬਾਦਲ ਨੇ ਸੱਦੀ ਅਹਿਮ ਮੀਟਿੰਗ! ਬਿਕਰਮ ਮਜੀਠੀਆ ਦੀ ਰਿਹਾਈ ਤੋਂ ਬਾਅਦ ਹੋ ਸਕਦਾ ਵੱਡਾ ਐਲਾਨ?
ਸੁਖਬੀਰ ਬਾਦਲ ਨੇ ਸੱਦੀ ਅਹਿਮ ਮੀਟਿੰਗ! ਬਿਕਰਮ ਮਜੀਠੀਆ ਦੀ ਰਿਹਾਈ ਤੋਂ ਬਾਅਦ ਹੋ ਸਕਦਾ ਵੱਡਾ ਐਲਾਨ?
ਨਗਰ ਨਿਗਮ ਦੀ ਵੱਡੀ ਕਾਰਵਾਈ, SDO ਕੀਤਾ ਸਸਪੈਂਡ, ਜਾਣੋ ਪੂਰਾ ਮਾਮਲਾ
ਨਗਰ ਨਿਗਮ ਦੀ ਵੱਡੀ ਕਾਰਵਾਈ, SDO ਕੀਤਾ ਸਸਪੈਂਡ, ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਗੰਦਗੀ ਦੇ ਢੇਰ ਵੇਖ ਚੜ੍ਹਿਆ ਕਮਿਸ਼ਨਰ ਦਾ ਪਾਰਾ, ਅਧਿਕਾਰੀ ਨੂੰ ਕੀਤਾ Suspend
ਲੁਧਿਆਣਾ 'ਚ ਗੰਦਗੀ ਦੇ ਢੇਰ ਵੇਖ ਚੜ੍ਹਿਆ ਕਮਿਸ਼ਨਰ ਦਾ ਪਾਰਾ, ਅਧਿਕਾਰੀ ਨੂੰ ਕੀਤਾ Suspend
Advertisement

ਵੀਡੀਓਜ਼

ਮਜੀਠੀਆ ਨੇ ਕਿਵੇਂ ਕੇਕ ਕੱਟ ਕਿ ਮਨਾਈ ਰਿਹਾਈ ਦੀ ਖੁਸ਼ੀ
ਪੰਜਾਬ ਦੇ ਤਾਪਮਾਨ 'ਚ ਹੋਇਆ ਵਾਧਾ, ਇਨਾ ਜ਼ਿਲ੍ਹਿਆਂ 'ਚ ਪਵੇਗੀ ਅਜੇ ਵੀ ਧੁੰਦ
ਜੇਲ੍ਹ 'ਚ ਸੁਣੋ ਤਾਂ ਸਹੀ ਮਜੀਠੀਏ ਨਾਲ ਕੀ-ਕੀ ਹੋਇਆ
ਨਾ ਮਜੀਠੀਆ ਰੁਕੂਗਾ ਨਾ ਝੁਕੇਗਾ, CM ਮਾਨ ਨੂੰ ਸਿੱਧਾ ਚੈਂਲੇਂਜ
ਜੱਟ ਨੂੰ ਵੇਖਣ ਲਈ CM ਨੇ ਲਾਏ 32 ਕੈਮਰੇ: ਮਜੀਠੀਆ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਪੁਲਿਸ ਦਾ ਹਵਲਦਾਰ ਗ੍ਰਿਫਤਾਰ, ਜਾਣੋ ਕਿਉਂ ਕੀਤੀ ਗਈ ਕਾਰਵਾਈ?
ਪੰਜਾਬ ਪੁਲਿਸ ਦਾ ਹਵਲਦਾਰ ਗ੍ਰਿਫਤਾਰ, ਜਾਣੋ ਕਿਉਂ ਕੀਤੀ ਗਈ ਕਾਰਵਾਈ?
ਸੁਖਬੀਰ ਬਾਦਲ ਨੇ ਸੱਦੀ ਅਹਿਮ ਮੀਟਿੰਗ! ਬਿਕਰਮ ਮਜੀਠੀਆ ਦੀ ਰਿਹਾਈ ਤੋਂ ਬਾਅਦ ਹੋ ਸਕਦਾ ਵੱਡਾ ਐਲਾਨ?
ਸੁਖਬੀਰ ਬਾਦਲ ਨੇ ਸੱਦੀ ਅਹਿਮ ਮੀਟਿੰਗ! ਬਿਕਰਮ ਮਜੀਠੀਆ ਦੀ ਰਿਹਾਈ ਤੋਂ ਬਾਅਦ ਹੋ ਸਕਦਾ ਵੱਡਾ ਐਲਾਨ?
ਨਗਰ ਨਿਗਮ ਦੀ ਵੱਡੀ ਕਾਰਵਾਈ, SDO ਕੀਤਾ ਸਸਪੈਂਡ, ਜਾਣੋ ਪੂਰਾ ਮਾਮਲਾ
ਨਗਰ ਨਿਗਮ ਦੀ ਵੱਡੀ ਕਾਰਵਾਈ, SDO ਕੀਤਾ ਸਸਪੈਂਡ, ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਗੰਦਗੀ ਦੇ ਢੇਰ ਵੇਖ ਚੜ੍ਹਿਆ ਕਮਿਸ਼ਨਰ ਦਾ ਪਾਰਾ, ਅਧਿਕਾਰੀ ਨੂੰ ਕੀਤਾ Suspend
ਲੁਧਿਆਣਾ 'ਚ ਗੰਦਗੀ ਦੇ ਢੇਰ ਵੇਖ ਚੜ੍ਹਿਆ ਕਮਿਸ਼ਨਰ ਦਾ ਪਾਰਾ, ਅਧਿਕਾਰੀ ਨੂੰ ਕੀਤਾ Suspend
ਗੁਰਦੁਆਰਾ ਅੰਬ ਸਾਹਿਬ ਦਾ ਮੈਨੇਜਰ Suspend, ਜਾਣੋ ਪੂਰਾ ਮਾਮਲਾ
ਗੁਰਦੁਆਰਾ ਅੰਬ ਸਾਹਿਬ ਦਾ ਮੈਨੇਜਰ Suspend, ਜਾਣੋ ਪੂਰਾ ਮਾਮਲਾ
ਮਸਾਂ ਬਚੇ 236 ਯਾਤਰੀ, ਉਡਾਣ ਭਰਦਿਆਂ ਹੀ ਜਹਾਜ਼ ‘ਚ ਲੱਗੀ ਅੱਗ; ਮੱਚ ਗਈ ਹਫੜਾ-ਦਫੜੀ
ਮਸਾਂ ਬਚੇ 236 ਯਾਤਰੀ, ਉਡਾਣ ਭਰਦਿਆਂ ਹੀ ਜਹਾਜ਼ ‘ਚ ਲੱਗੀ ਅੱਗ; ਮੱਚ ਗਈ ਹਫੜਾ-ਦਫੜੀ
ਫਰਵਰੀ 'ਚ 15 ਦਿਨਾਂ 'ਚ 2 ਗ੍ਰਹਿਣ, ਕਿੰਨਾ ਖਰਤਨਾਕ ਹੋਵੇਗਾ? ਕੀ ਹਨ ਸੰਕੇਤ
ਫਰਵਰੀ 'ਚ 15 ਦਿਨਾਂ 'ਚ 2 ਗ੍ਰਹਿਣ, ਕਿੰਨਾ ਖਰਤਨਾਕ ਹੋਵੇਗਾ? ਕੀ ਹਨ ਸੰਕੇਤ
ਲੁਧਿਆਣਾ ’ਚ ਲੇਡੀ ਐਡਵੋਕੇਟ ਦੀ ਹੱਤਿਆ ਜਾਂ ਖੁਦਕੁਸ਼ੀ? ਮਾਂ ਵੱਲੋਂ ਇਨਸਾਫ਼ ਦੀ ਗੁਹਾਰ, ਪਾਰਟਨਰ ਤੋਂ ਮਿਲੇ ਧੋਖੇ ਤੋਂ ਬਾਅਦ ਚੁੱਕਿਆ ਖੌਫਨਾਕ ਕਦਮ...
ਲੁਧਿਆਣਾ ’ਚ ਲੇਡੀ ਐਡਵੋਕੇਟ ਦੀ ਹੱਤਿਆ ਜਾਂ ਖੁਦਕੁਸ਼ੀ? ਮਾਂ ਵੱਲੋਂ ਇਨਸਾਫ਼ ਦੀ ਗੁਹਾਰ, ਪਾਰਟਨਰ ਤੋਂ ਮਿਲੇ ਧੋਖੇ ਤੋਂ ਬਾਅਦ ਚੁੱਕਿਆ ਖੌਫਨਾਕ ਕਦਮ...
Embed widget