Punjab News: ਵਿਜੀਲੈਂਸ ਮੋਹਾਲੀ (Mohali Vigilance Team) ਟੀਮ ਨੇ ਬਠਿੰਡਾ ਦੇ ਇੱਕ ਕਾਂਸਟੇਬਲ (Constable) ਨੂੰ 10,000 ਰੁਪਏ ਦੀ ਰਿਸ਼ਵਤ (Bribe) ਲੈਂਦਿਆਂ ਹੋਇਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਕਾਂਸਟੇਬਲ ਅਰੁਣ ਕੁਮਾਰ ਬਠਿੰਡਾ ਦੇ ਥਰਮਲ ਪੁਲਿਸ ਸਟੇਸ਼ਨ ਵਿੱਚ ਜਾਂਚ ਅਧਿਕਾਰੀ (IO) ਵਜੋਂ ਤਾਇਨਾਤ ਸੀ।

Continues below advertisement

ਇਹ ਗ੍ਰਿਫ਼ਤਾਰੀ ਗੋਨਿਆਣਾ ਮੰਡੀ (Goniana Mandi) ਦੇ ਇੱਕ ਮਕੈਨਿਕ ਜਗਜੀਤ ਸਿੰਘ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਜਗਜੀਤ ਸਿੰਘ ਦੇ ਅਨੁਸਾਰ ਕਾਂਸਟੇਬਲ ਅਰੁਣ ਕੁਮਾਰ ਕੇਸ ਦਰਜ ਨਾ ਕਰਨ ਦੇ ਬਦਲੇ ਉਸ ਤੋਂ ਵਾਰ-ਵਾਰ ਰਿਸ਼ਵਤ ਮੰਗ ਰਿਹਾ ਸੀ। ਜਗਜੀਤ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਥਰਮਲ ਪੁਲਿਸ ਸਟੇਸ਼ਨ ਵਿੱਚ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਸੀ। ਕਾਂਸਟੇਬਲ ਅਰੁਣ ਕੁਮਾਰ ਨੇ ਉਸ ਨੂੰ ਫ਼ੋਨ ਕੀਤਾ, ਧਮਕੀਆਂ ਦਿੱਤੀਆਂ ਅਤੇ ਕੇਸ ਦਰਜ ਨਾ ਕਰਨ ਲਈ ਪੈਸੇ ਮੰਗੇ।

Continues below advertisement

ਸ਼ਿਕਾਇਤਕਰਤਾ ਦੇ ਅਨੁਸਾਰ, ਕਾਂਸਟੇਬਲ ਨੇ ਪਹਿਲਾਂ ਉਸ ਤੋਂ 10,000 ਰੁਪਏ ਲਏ ਅਤੇ ਫਿਰ 5,000 ਰੁਪਏ ਲਏ। ਜਦੋਂ ਕਾਂਸਟੇਬਲ ਨੇ ਤੀਜੀ ਵਾਰ 10,000 ਰੁਪਏ ਦੀ ਮੰਗ ਕੀਤੀ ਤਾਂ ਜਗਜੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੋਰਟਲ 'ਤੇ ਸ਼ਿਕਾਇਤ ਦਰਜ ਕਰਵਾਈ।

ਮੁੱਖ ਮੰਤਰੀ ਦਫ਼ਤਰ ਨੇ ਉਨ੍ਹਾਂ ਨੂੰ ਵਿਜੀਲੈਂਸ ਚੰਡੀਗੜ੍ਹ ਨਾਲ ਸੰਪਰਕ ਕਰਨ ਦਾ ਨਿਰਦੇਸ਼ ਦਿੱਤਾ। ਜਗਜੀਤ ਸਿੰਘ ਚਾਰ ਦਿਨ ਪਹਿਲਾਂ ਵਿਜੀਲੈਂਸ ਟੀਮ ਨਾਲ ਮਿਲੇ ਸਨ ਅਤੇ ਅੱਜ ਜਦੋਂ ਕਾਂਸਟੇਬਲ ਅਰੁਣ ਕੁਮਾਰ ਉਨ੍ਹਾਂ ਤੋਂ 10,000 ਰੁਪਏ ਲੈ ਰਹੇ ਸਨ ਤਾਂ ਵਿਜੀਲੈਂਸ ਟੀਮ ਨੇ ਉਨ੍ਹਾਂ ਨੂੰ ਰੰਗੇ ਹੱਥੀਂ ਫੜ ਲਿਆ।

ਵਿਜੀਲੈਂਸ ਟੀਮ ਕਾਂਸਟੇਬਲ ਅਰੁਣ ਕੁਮਾਰ ਨੂੰ ਚੰਡੀਗੜ੍ਹ ਲੈ ਗਈ ਹੈ। ਸ਼ਿਕਾਇਤਕਰਤਾ ਜਗਜੀਤ ਸਿੰਘ ਨੇ ਇਸ ਕਾਰਵਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਠਿੰਡਾ ਦੇ ਐਸਐਸਪੀ ਦਾ ਧੰਨਵਾਦ ਕੀਤਾ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।