ਬਠਿੰਡਾ: ਡੇਰਾ ਸਮਰਥਕ ਮਨੋਹਰ ਲਾਲ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੋਟਰ ਸਾਇਕਲ ‘ਤੇ ਆਏ ਦੋ ਜਣਿਆਂ ਨੇ ਮਨੀ ਐਕਸਚੇਂਜ਼ ਦੀ ਦੁਕਾਨ ‘ਚ ਵੜ ਕੇ ਤਾਬੜਤੋੜ ਗੋਲ਼ੀਆਂ ਵਰ੍ਹਾਈਆਂ। ਖਾਸ ਗੱਲ ਇਹ ਹੈ ਕਿ ਮਨੋਹਰ ਦੇ ਬੇਟੇ ਜਤਿੰਦਰ ਅਰੋੜਾ ਉਰਫ ਜਿੰਮੀ ਅਰੋੜਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਚਾਰ ਮਾਮਲਿਆਂ ‘ਚ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।


ਸ਼ੁਰੂਆਤੀ ਜਾਂਚ ਵਿਚ ਮਾਮਾਲ ਟਾਰਗੇਟ ਕਿਲਿੰਗ ਦਾ ਲੱਗਦਾ ਹੈ। ਜਿੰਮੀ ਅਰੋੜਾ ਹੁਣ ਬੇਅਦਬੀ ਦੇ ਕੇਸਾਂ ‘ਚ ਜ਼ਮਾਨਤ ‘ਤੇ ਹੈ। ਉਸ ਦੇ ਪਿਤਾ ਮਨੋਹਰ ਲਾਲ ਵੈਸਟਰਨ ਯੂਨੀਅਨ ਦੀ ਬ੍ਰਾਂਚ ਚਲਾਉਂਦੇ ਸਨ। ਦੋ ਨਕਾਬਪੋਸ਼ ਹਥਿਆਰੰਬਦ ਦੁਕਾਨ ‘ਚ ਡਾਲਰ ਐਕਸਚੇਂਜ ਦੇ ਬਹਾਨੇ ਆਏ ਤੇ ਸ਼ਰੇਆਮ ਗੋਲ਼ੀਆਂ ਮਾਰ ਕੇ ਫਰਾਰ ਹੋ ਗਏ।


ਕਤਲ ਦੀ ਪੂਰੀ ਵਾਰਦਾਤ ਸੀਸੀਟੀਵੀ ‘ਚ ਕੈਦ ਹੋ ਗਈ। ਪੰਜ ਸਾਲ ਪਹਿਲਾਂ ਪੰਜਾਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ 100 ਤੋਂ ਜਿਆਦਾ ਘਟਨਾਵਾਂ ਹੋਈਆਂ ਸਨ। ਜਿਸ ‘ਤੇ ਜੰਮ ਕੇ ਸਿਆਸਤ ਹੋਈ। ਕੈਪਟਨ ਸਰਕਾਰ ਨੇ ਸੱਤਾ ਸਾਂਭਦਿਆਂ ਹੀ ਰਿਟਾਇਰਡ ਜੱਜ ਦਾ ਕਮਿਸ਼ਨ ਬਿਠਾਇਆ ਤੇ ਹੁਣ SIT ਜਾਂਚ ਵੀ ਚੱਲ ਰਹੀ ਹੈ।