ਬਠਿੰਡਾ: ਇੱਥੇ ਸ਼ੁੱਕਰਵਾਰ ਫਾਇਰਿੰਗ 'ਚ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਦੇਰ ਸ਼ਾਮ 36 ਸਾਲਾ ਲਲਿਤ ਕੁਮਾਰ ਦੇ ਸਿਰ 'ਤੇ ਗੋਲ਼ੀ ਲੱਗਣ ਨਾਲ ਉਸ ਦੀ ਮੌਤ ਹੋ ਗਈ।

ਗੋਲ਼ੀ ਚਲਾਉਣ ਵਾਲਿਆਂ ਦੀ ਪਛਾਣ ਹੋ ਗਈ ਹੈ। ਜਿੰਨ੍ਹਾਂ 'ਚ ਪ੍ਰਤਾਪ ਨਗਰ ਦਾ ਕ੍ਰਿਸ਼ਨ ਕੁਮਾਰ, ਰਾਹੁਲ ਸੈਣੀ, ਪਰਸ਼ੂਰਾਮ ਨਗਰ ਦਾ ਸਟੈਫੂ, ਸ਼ਕਤੀਨਗਰ ਦਾ ਕੇਸ਼ਵ ਤੇ ਲਾਲੀ ਸ਼ਾਮਲ ਹਨ। ਇਸ ਘਟਨਾ ਬਾਬਤ ਪੁਲਿਸ ਨੇ ਧਾਰਾ 302,  ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਸਾਰੇ ਮੁਲਜ਼ਮ ਫਰਾਰ ਹਨ।

ਦੱਸਿਆ ਜਾ ਰਿਹਾ ਕਿ ਮ੍ਰਿਤਕ ਲਲਿਤ ਗੈਂਗਸਟਰਾਂ ਨਾਲ ਫੋਟੋ ਖਿਚਾ ਕੇ ਅਪਲੋਡ ਕਰਦਾ ਸੀ। ਪੁਲਿਸ ਇਸ ਬਾਰੇ ਜਾਂਚ ਕਰ ਰਹੀ ਹੈ। ਦਰਅਸਲ ਸੋਸ਼ਲ ਅਕਾਊਂਟ ਦੇ ਜ਼ਰੀਏ ਫਿਲਹਾਲ ਪੁਰਾਣੀ ਰੰਜਿਸ਼ ਦਾ ਮਾਮਲਾ ਸਾਹਮਣੇ ਆਇਆ ਹੈ ।

ਬਠਿੰਡਾ ਦੇ ਇੰਪਰੂਵ ਟਰੱਸਟ ਦੇ ਨਜ਼ਦੀਕ ਸ਼ੁੱਕਰਵਾਰ  ਖ਼ੂਨੀ ਝੜਪ ਹੋਈ ਸੀ  ਜਿਸ ਵਿੱਚ ਦੋ ਧਿਰਾਂ ਵਿੱਚ ਗੋਲੀਆਂ ਚੱਲੀਆਂ ਸੀ। ਸਕਾਰਪੀਓ ਤੇ ਦਰਜਨ ਭਰ ਦੇ ਕਰੀਬ ਸਵਾਰ ਵਿਅਕਤੀਆਂ ਨੇ ਸਕੌਡਾ ਕਾਰ ਸਵਾਰ ਵਿਅਕਤੀਆਂ ਦੇ ਉੱਪਰ ਇੱਕ ਤੋਂ ਬਾਅਦ ਇੱਕ ਕਈ ਫਾਇਰ ਕੀਤੇ। ਜਿਸ ਦੇ ਚੱਲਦਿਆਂ ਸਕੌਡਾ ਕਾਰ 'ਤੇ ਸਵਾਰ 36 ਸਾਲ ਦਾ ਨੌਜਵਾਨ ਲਲਿਤ ਦੇ ਸਿਰ 'ਤੇ ਗੋਲ਼ੀਆਂ ਲੱਗਣ ਨਾਲ ਹਸਪਤਾਲ ਲੈ ਜਾਂਦੇ ਸਮੇਂ ਮੌਤ ਹੋ ਗਈ।

ਪੰਜਾਬ 'ਚ ਘੁਸਪੈਠ ਦੀ ਸਾਜ਼ਿਸ਼ ਨਾਕਾਮ, BSF ਵੱਲੋਂ 3 ਸ਼ੱਕੀਆਂ ਦਾ ਐਨਕਾਊਂਟਰ

ਬੱਸ ਰਾਹੀਂ ਜਾਇਆ ਜਾ ਸਕੇਗਾ ਦਿੱਲੀ ਤੋਂ ਲੰਡਨ, 70 ਦਿਨ ਦਾ ਹੋਵੇਗਾ ਸਫ਼ਰ, ਰੂਟ ਤੋਂ ਲੈਕੇ ਕਿਰਾਏ ਦੀ ਹਰ ਜਾਣਕਾਰੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ