ਬਠਿੰਡਾ: ਇੱਥੋਂ ਦੇ ਪਿੰਡ ਗੁੰਮਟੀ ਕਲਾਂ ਦੇ ਰਹਿਣ ਵਾਲੇ ਪਰ ਪਿਛਲੇ ਸਾਲ ਤੋਂ ਮਲੇਸ਼ੀਆ ਵਿੱਚ ਫਸੇ ਹੋਏ ਹਰਬੰਸ ਸਿੰਘ ਦੀ ਵਤਨ ਵਾਪਸੀ ਲਈ ਰਾਹ ਪੱਧਰਾ ਹੋ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਨੂੰ ਚਿੱਠੀ ਲਿਖ ਅਪੀਲ ਕੀਤੀ ਸੀ। ਇਸ ਮਗਰੋਂ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਹਰਬੰਸ ਦੀ ਵਤਨ ਵਾਪਸੀ ਦੀ ਕਾਰਵਾਈ ਤਕਰੀਬਨ ਪੂਰੀ ਕਰਵਾ ਦਿੱਤੀ ਹੈ।


ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਹਰਬੰਸ ਦੇ ਐਮਰਜੈਂਸੀ ਟ੍ਰੈਵਲ ਕਾਗਜ਼ਾਤ ਬਣ ਗਏ ਹਨ ਤੇ ਉਹ ਜਲਦੀ ਹੀ ਵਾਪਸ ਆ ਸਕਦਾ ਹੈ। ਹਰਬੰਸ ਸਿੰਘ ਅਗਸਤ 2018 'ਚ ਟੂਰਿਸਟ ਵੀਜ਼ਾ 'ਤੇ ਮਲੇਸ਼ੀਆ ਗਿਆ ਸੀ ਪਰ ਬੀਤੀ 13 ਮਈ ਨੂੰ ਵੀਜ਼ਾ ਨਿਯਮਾਂ ਦੀ ਉਲੰਘਣਾ ਲਈ ਮਲੇਸ਼ੀਆ ਪੁਲਿਸ ਨੇ ਹਰਬੰਸ ਨੂੰ ਗ੍ਰਿਫਤਾਰ ਕਰ ਲਿਆ। ਪਿਛਲੀ 19 ਜੂਨ ਨੂੰ ਹਰਬੰਸ ਮਲੇਸ਼ੀਆ ਦੀ ਜੇਲ੍ਹ ਤੋਂ ਬਾਹਰ ਆ ਗਿਆ ਪਰ ਉਸ ਨੂੰ ਮਲੇਸ਼ੀਆ ਦੇ ਹਿਰਾਸਤੀ ਕੈਂਪ 'ਚ ਰੱਖਿਆ ਗਿਆ ਹੈ।


ਹਰਬੰਸ ਦੇ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਪੁੱਤਰ ਦੀ ਵਤਨ ਵਾਪਸੀ ਦੀ ਅਪੀਲ ਕੀਤੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਜਿਸ ਮਗਰੋਂ ਉਸ ਦੀ ਵਤਨ ਵਾਪਸੀ ਹੋਣ ਜਾ ਰਹੀ ਹੈ।