ਬਠਿੰਡਾ 'ਚ 14 ਸਾਲਾ ਲੜਕੀ ਨਾਲ 2-3 ਦਿਨ ਲਗਾਤਾਰ ਬਲਾਤਕਾਰ, ਖਹਿਰਾ ਨੇ ਪੁੱਛਿਆ ਹਾਲ
ਏਬੀਪੀ ਸਾਂਝਾ | 04 May 2019 11:15 AM (IST)
ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਲੜਕੀ ਨੂੰ ਇੱਕ ਨਰਸ ਨੇ ਫੋਨ ਕਰਕੇ ਬੁਲਾਇਆ ਤੇ ਲੜਕੇ ਦੇ ਹਵਾਲੇ ਕਰ ਦਿੱਤਾ। ਲੜਕਾ ਉਸ ਨੂੰ ਇੱਕ ਹੋਟਲ ਲੈ ਗਿਆ ਜਿੱਥੇ 2-3 ਦਿਨ ਤਕ ਲਗਾਤਾਰ ਉਸ ਦਾ ਬਲਾਕਾਰ ਕੀਤਾ। ਪੀੜਤ ਲੜਕੀ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਬਠਿੰਡਾ: ਸ਼ਹਿਰ ਵਿੱਚ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਲੜਕੀ ਨੂੰ ਇੱਕ ਨਰਸ ਨੇ ਫੋਨ ਕਰਕੇ ਬੁਲਾਇਆ ਤੇ ਮੁਲਜ਼ਮ ਲੜਕੇ ਦੇ ਹਵਾਲੇ ਕਰ ਦਿੱਤਾ। ਲੜਕਾ ਉਸ ਨੂੰ ਇੱਕ ਹੋਟਲ ਲੈ ਗਿਆ ਜਿੱਥੇ 2-3 ਦਿਨ ਤਕ ਲਗਾਤਾਰ ਉਸ ਦਾ ਬਲਾਕਾਰ ਕੀਤਾ। ਪੀੜਤ ਲੜਕੀ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਪੀੜਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਲੜਦੇ ਦੀ ਭਾਲ ਲਈ ਛਾਪਮਾਰੀ ਕੀਤੀ ਜਾ ਰਹੀ ਹੈ। ਪੀੜਤਾ ਨੇ ਦੱਸਿਆ ਕਿ ਉਸ ਨੂੰ ਇਕ ਲੜਕੀ ਦਾ ਫੋਨ ਆਇਆ ਸੀ। ਉਸ ਨੂੰ ਬਰਗਾੜੀ ਬੁਲਾਇਆ ਗਿਆ ਸੀ ਜਿੱਥੇ ਲੜਕੀ ਨੇ ਉਸ ਨੂੰ ਇੱਕ ਲੜਕੇ ਨਾਲ ਮਿਲਵਾਇਆ ਤੇ ਕਿਹਾ ਕਿ ਉਹ ਉਸ ਨੂੰ ਘਰ ਛੱਡ ਦਏਗਾ। ਪਰ ਲੜਕਾ ਉਸ ਨੂੰ ਬਠਿੰਡਾ ਦੇ ਇੱਕ ਹੋਟਲ ਵਿੱਚ ਲੈ ਗਿਆ ਤੇ ਪਾਣੀ ਵਿੱਚ ਨਸ਼ੀਲੀ ਚੀਜ਼ ਮਿਲਾ ਕੇ ਪਿਆ ਦਿੱਤੀ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਲੜਕੀ ਨੂੰ ਬੁਲਾਇਆ ਗਿਆ, ਉਦੋਂ ਉਹ ਕੰਮ 'ਤੇ ਗਏ ਸੀ। ਜਦੋਂ ਉਨ੍ਹਾਂ ਪੀੜਤਾ ਨੂੰ ਫੋਨ ਕਰਕੇ ਬੁਲਾਉਣ ਵਾਲੀ ਨਰਸ ਨੂੰ ਪੀੜਤਾ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਵਿੱਚ ਹੈ ਜਿੱਥੋਂ ਉਹ ਪੀੜਤਾ ਨੂੰ ਲੈ ਕੇ ਆਏ। ਉਨ੍ਹਾਂ ਮੁਲਜ਼ਮ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉੱਧਰ ਪੀੜਤਾ ਦਾ ਹਾਲ-ਚਾਲ ਪੁੱਛਣ ਲਈ ਪੰਜਾਬ ਏਕਤਾ ਪਾਰਟੀ ਉਮੀਦਵਾਰ ਸੁਖਪਾਲ ਖਹਿਰਾ ਲੜਕੀ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਪਹੁੰਚੇ। ਉਨ੍ਹਾਂ ਪੰਜਾਬ ਪੁਲਿਸ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਗਰੀਬ ਲੜਕੀ ਨਾਲ ਇੰਨੇ ਦਿਨ ਬਲਾਤਕਾਰ ਹੋਇਆ, ਪਰ ਲੱਗਦਾ ਹੈ ਕਿ ਪੰਜਾਬ ਪੁਲਿਸ ਸੌਂ ਰਹੀ ਹੈ ਕਿਉਂਕਿ ਇਹ ਗ਼ਰੀਬ ਦਾ ਮਾਮਲਾ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਲਦ ਐਕਸ਼ਨ ਲੈਣ ਦੀ ਮੰਗ ਕੀਤੀ।