Bathinda news: ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਅੱਜ ਬਠਿੰਡਾ ਥਾਣੇ ਵਿੱਚ ਇੱਕ ਨਸ਼ਾ ਤਸਕਰ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ।
ਜਿਸ ਵਿੱਚ ਇੱਕ ਆਲੀਸ਼ਾਨ ਮਕਾਨ, ਇੱਕ ਕਾਰ ਅਤੇ ਬੈਂਕ ਖਾਤੇ ਵਿੱਚ ਪਏ 3 ਲੱਖ ਰੁਪਏ ਫ੍ਰੀਜ਼ ਕਰ ਲਏ ਗਏ ਹਨ, ਜਿਸ ਦੇ ਖਿਲਾਫ 200 ਕਿਲੋ ਭੁੱਕੀ ਸਮੇਤ ਹੋਰ ਮਾਮਲੇ ਦਰਜ ਕੀਤੇ ਗਏ ਹਨ, ਜਿਸ ਖਿਲਾਫ ਅੱਜ ਪੁਲਿਸ ਨੇ ਪਰਚਾ ਦਰਜ ਕੀਤਾ ਹੈ।
ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ, ਇਹ ਬਠਿੰਡਾ ਜ਼ਿਲ੍ਹੇ ਦੇ ਨਥਾਣਾ ਕਸਬੇ ਦੀ ਹੈ, ਜਿਸ ਵਿੱਚ ਇਕਬਾਲ ਸਿੰਘ ਨਾਮ ਦੇ ਨਸ਼ਾ ਤਸਕਰ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ, ਜਿਸ ਵਿੱਚ ਕਰੋੜਾਂ ਰੁਪਏ ਦਾ ਮਕਾਨ ਜ਼ਬਤ ਕਰ ਲਿਆ ਗਿਆ ਹੈ ਅਤੇ ਬੈਂਕ ਵਿੱਚ ਜਮ੍ਹਾ 200000 ਰੁਪਏ ਫ੍ਰੀਜ਼ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: Chandigarh Mayor Election: ਚੰਡੀਗੜ੍ਹ ਮੇਅਰ ਚੋਣਾਂ 'ਚ ਭਾਜਪਾ ਦੀ ਜਿੱਤ, 'ਆਪ'-ਕਾਂਗਰਸ ਗਠਜੋੜ ਨੂੰ ਵੱਡਾ ਝਟਕਾ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 29 ਮਾਮਲਿਆਂ 'ਚ ਕੰਮ ਚੱਲ ਰਿਹਾ ਹੈ, ਜਿਸ 'ਚ 18 ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਜ਼ਬਤ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ।
ਡੀਐਸਪੀ ਗੁਰਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਭਾਵੇਂ ਨਸ਼ਾ ਤਸਕਰ ਨੂੰ ਫੜਨ ਨੂੰ ਲੈਕੇ ਹੋਵੇ ਜਾਂ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨੀ ਹੋਵੇ।
ਇਹ ਵੀ ਪੜ੍ਹੋ: Chandigarh Mayor Election Result: ਕੇਜਰੀਵਾਲ ਨੇ BJP 'ਤੇ ਸਾਧਿਆ ਨਿਸ਼ਾਨਾ, 'ਇਹ ਇੰਨਾ ਡਿੱਗ ਸਕਦੇ ਹਨ ਤਾਂ...'