ਬਠਿੰਡਾ: ਜ਼ਿਲ੍ਹਾ ਬਠਿੰਡਾ 'ਚ ਵੀਰਵਾਰ ਨੂੰ ਮੌੜ-ਰਾਮਪੁਰਾ ਰੋਡ 'ਤੇ ਇੱਕ ਕਾਰ ਤੇ ਤੇਲ ਟੈਂਕਰ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ 5 ਦੋਸਤਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ।ਇਹ ਹਾਦਸਾ ਦੁਪਹਿਰ 2 ਵਜੇ ਦੇ ਕਰੀਬ ਵਾਪਰਿਆ।
ਜਾਣਕਾਰੀ ਮੁਤਾਬਿਕ ਸਵਿਫਟ ਕਾਰ ਨੰਬਰ ਪੀਬੀ 3 ਐਨ 4414 'ਚ ਛੇ ਨੌਜਵਾਨ ਸਵਾਰ ਸਨ ਅਤੇ ਰਾਮ ਨਗਰ ਪਿੰਡ ਦੇ ਨੇੜੇ ਇੱਕ ਤੇਲ ਦੇ ਟੈਂਕਰ ਨਾਲ ਕਾਰ ਟਕਰਾ ਗਈ।ਜਿੱਥੇ ਇਹ ਦਰਦਨਾਕ ਹਾਦਸਾ ਵਾਪਰਿਆ ਉਹ ਮੌੜ ਮੰਡੀ ਖੇਤਰ ਤੋਂ ਲਗਭਗ ਪੰਜ ਕਿਲੋਮੀਟਰ ਦੀ ਦੂਰੀ 'ਤੇ ਹੈ।
ਮ੍ਰਿਤਕਾਂ ਦੀ ਪਛਾਣ ਹਰਮਨਦੀਪ ਸਿੰਘ, ਹਰਪ੍ਰੀਤ ਸਿੰਘ, ਅਰਮਾਨ ਸਿੰਘ (ਸਾਰੇ ਵਾਸੀ ਪਿੰਡ ਜੈਜਲ ਤਲਵੰਡੀ ਸਾਬੋ ਦੇ ), ਮਨਪ੍ਰੀਤ ਸਿੰਘ ਮਲਕਾਣਾ ਤੋਂ ਅਤੇ ਦਿਲੇਸ਼ਵਰ ਪਿੰਡ ਜੋਗੇਵਾਲਾ ਵਜੋਂ ਹੋਈ ਹੈ।
ਪੁਲਿਸ ਮੁਤਾਬਿਕ ਤੇਜ਼ ਰਫਤਾਰ ਕਾਰ ਟੈਂਕਰ 'ਚ ਸਾਹਮਣੇ ਦੀ ਵੱਜੀ ਜਿਸ ਨਾਲ ਕਾਰ ਦੇ ਪਰਖੱਚੇ ਉੱਡ ਗਏ।ਪੁਲਿਸ ਨੇ ਰਾਹਗੀਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।ਪੰਜੋਂ ਮ੍ਰਿਤਕ ਦੋਸਤ ਸਨ।
ਹਾਦਸੇ ਵਿੱਚ ਮਾਰੇ ਗਏ ਪੰਜਾਂ ਦੀ ਉਮਰ ਵੀਹ ਸਾਲਾਂ ਦੇ ਨੇੜੇ ਦੱਸੀ ਜਾ ਰਹੀ ਹੈ।ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਖਰੀਦਦਾਰੀ ਕਰਕੇ ਆਪਣੇ ਪਿੰਡ ਪਰਤ ਰਹੇ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਰਾਹਗੀਰਾਂ ਦੇ ਅਨੁਸਾਰ, ਟੱਕਰ ਸੱਚਮੁੱਚ ਬਹੁਤ ਭਿਆਨਕ ਸੀ ਅਤੇ ਪੰਜ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।ਜ਼ਖਮੀ ਨੂੰ ਸਿਵਲ ਹਸਪਤਾਲ ਬਠਿੰਡਾ ਲੈ ਜਾਇਆ ਗਿਆ ਜਿੱਥੇ ਉਸਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸਨੂੰ ਬਠਿੰਡਾ ਦੇ ਹੀ ਇੱਕ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ।ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ 'ਚ ਲੱਗੀ ਹੈ।
ਭਿਆਨਕ ਸੜਕ ਹਾਦਸੇ 'ਚ ਪੰਜ ਦੋਸਤਾਂ ਦੀ ਮੌਤ ਇੱਕ ਗੰਭੀਰ ਜ਼ਖਮੀ
ਏਬੀਪੀ ਸਾਂਝਾ
Updated at:
09 Jul 2020 08:07 PM (IST)
ਜ਼ਿਲ੍ਹਾ ਬਠਿੰਡਾ 'ਚ ਵੀਰਵਾਰ ਨੂੰ ਮੌੜ-ਰਾਮਪੁਰਾ ਰੋਡ 'ਤੇ ਇੱਕ ਕਾਰ ਤੇ ਤੇਲ ਟੈਂਕਰ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ 5 ਦੋਸਤਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ।
- - - - - - - - - Advertisement - - - - - - - - -