ਚੰਡੀਗੜ੍ਹ: ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਨੇ ਆਪਣੀਆਂ ਵੱਖ-ਵੱਖ ਪ੍ਰੋਜੈਕਟ ਸਾਈਟਾਂ 'ਤੇ ਯੋਗਾ, ਯੋਗਾ ਅਭਿਆਸ ਅਤੇ ਸੈਮੀਨਾਰ ਆਯੋਜਿਤ ਕਰਕੇ 8ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ। ਬੀਬੀਐਮਬੀ ਦੇ ਪ੍ਰਧਾਨ ਸੰਜੇ ਸ੍ਰੀਵਾਸਤਵ ਦੀਆਂ ਹਦਾਇਤਾਂ ’ਤੇ ਉੱਘੇ ਯੋਗਾ ਇੰਸਟ੍ਰਕਟਰ ਡਾ: ਬਲਜੀਤ ਸਿੰਘ ਦੀ ਅਗਵਾਈ ਹੇਠ ਬੀਬੀਐਮਬੀ ਅਧਿਕਾਰੀ ਵਿਸ਼ਰਾਮ ਗ੍ਰਹਿ, ਸੈਕਟਰ 35-ਬੀ, ਚੰਡੀਗੜ੍ਹ ਵਿਖੇ ਸਵੇਰੇ 6.30 ਵਜੇ ਯੋਗਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਸੰਜੇ ਸ੍ਰੀਵਾਸਤਵ ਸਮੇਤ ਹਰਮਿੰਦਰ ਸਿੰਘ ਚੁੱਘ ਮੈਂਬਰ ਪਾਵਰਕੌਮ, ਜੇ.ਐਸ.ਕਾਹਲੋਂ ਵਿੱਤੀ ਸਲਾਹਕਾਰ ਅਤੇ ਮੁੱਖ ਲੇਖਾ ਅਫਸਰ, ਅਜੈ ਸ਼ਰਮਾ ਵਿਸ਼ੇਸ਼ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਸੰਜੇ ਸ੍ਰੀਵਾਸਤਵ ਨੇ ਕਿਹਾ ਕਿ ਯੋਗ ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਇੱਕ ਅਨਮੋਲ ਤੋਹਫ਼ਾ ਹੈ। ਇਹ ਮਨ ਅਤੇ ਸਰੀਰ ਦੀ ਏਕਤਾ ਦਾ ਪ੍ਰਤੀਕ ਹੈ। ਮਨੁੱਖ ਅਤੇ ਕੁਦਰਤ ਵਿਚਕਾਰ ਇਕਸੁਰਤਾ ਹੈ ਅਤੇ ਸਿਹਤ ਅਤੇ ਤੰਦਰੁਸਤੀ ਲਈ ਇੱਕ ਸੰਪੂਰਨ ਪਹੁੰਚ ਪ੍ਰਦਾਨ ਕਰਦੀ ਹੈ।
ਬੀਬੀਐਮਬੀ ਨੇ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
abp sanjha | ravneetk | 21 Jun 2022 07:27 PM (IST)
ਸੰਜੇ ਸ੍ਰੀਵਾਸਤਵ ਸਮੇਤ ਹਰਮਿੰਦਰ ਸਿੰਘ ਚੁੱਘ ਮੈਂਬਰ ਪਾਵਰਕੌਮ, ਜੇ.ਐਸ.ਕਾਹਲੋਂ ਵਿੱਤੀ ਸਲਾਹਕਾਰ ਅਤੇ ਮੁੱਖ ਲੇਖਾ ਅਫਸਰ, ਅਜੈ ਸ਼ਰਮਾ ਵਿਸ਼ੇਸ਼ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ।
International Yoga Day
Published at: 21 Jun 2022 07:27 PM (IST)