Punjab Politics: ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪੁੱਤ ਨੇ ਲੋਕ ਸਭਾ ਚੋਣਾਂ ਵਿੱਚ ਖੜ੍ਹੇ ਹੋਣ ਦਾ ਐਲਾਨ ਕੀਤਾ ਹੈ। ਬੇਅੰਤ ਸਿੰਘ ਦੇ ਪੁੱਤ ਸਰਬਜੀਤ ਸਿੰਘ ਖ਼ਾਲਸਾ ਨੇ ਫ਼ਰੀਦਕੋਟ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਜਿੱਥੋਂ ਆਮ ਆਦਮੀ ਪਾਰਟੀ ਨੇ ਕਰਮਜੀਤ ਸਿੰਘ ਅਨਮੋਲ ਤੇ ਭਾਜਪਾ ਨੇ ਹੰਸ ਰਾਜ ਹੰਸ ਨੂੰ ਉਮੀਦਵਾਰ ਬਣਾਇਆ ਹੈ।
ਪਹਿਲਾ ਵੀ ਲੜ ਚੁੱਕੇ ਨੇ ਚੋਣਾਂ
ਜ਼ਿਕਰ ਕਰ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਰਬਜੀਤ ਸਿੰਘ ਚੋਣਾਂ ਲੜ ਰਹੇ ਹਨ। ਸਰਬਜੀਤ ਸਿੰਘ ਨੇ 2004 ਵਿੱਚ ਪਹਿਲੀ ਵਾਰ ਬਠਿੰਡਾ ਤੋਂ ਲੋਕ ਸਭਾ ਚੋਣ ਲੜੀ ਸੀ ਜਿੱਥੋਂ ਉਨ੍ਹਾਂ ਨੂੰ 1,13,490 ਵੋਟਾਂ ਮਿਲੀਆਂ ਸਨ। ਇਸ ਤੋਂ ਇਲਾਵਾ 2007 ਵਿੱਚ ਭਦੌੜ ਤੋਂ ਚੋਣ ਲੜੀ ਸੀ ਉਸ ਵੇਲੇ ਮਹਿਜ਼ 15, 702 ਵੋਟਾਂ ਪਈਆਂ ਸਨ।
ਇੰਦਰਾ ਦੇ ਕਤਲ ਤੋਂ ਬਾਅਦ ਪਰਿਵਾਰ ਨੇ ਲੜੀਆਂ ਚੋਣਾਂ
ਇਹ ਵੀ ਦੱਸ ਦਈਏ ਕਿ ਬੇਅੰਤ ਸਿੰਘ ਦੀ ਪਤਨੀ ਤੇ ਸਰਬਜੀਤ ਸਿੰਘ ਦੀ ਮਾਂ ਬਿਮਲ ਕੌਰ ਨੇ 1989 ਵਿੱਚ ਲੋਕ ਸਭਾ ਚੋਣ ਲੜ ਸੀ ਤੇ ਉਹ 4,24,101 ਵੋਟਾਂ ਲੈ ਕੇ ਸੰਸਦ ਪਹੁੰਚੇ ਸਨ। ਉੱਥੇ ਹੀ 1989 ਵਿੱਚ ਬੇਅੰਤ ਸਿੰਘ ਦੇ ਪਿਤਾ ਨੇ ਬਠਿੰਡਾ ਤੋਂ ਚੋਣ ਲੜੀ ਸੀ ਤੇ ਉਹ 3,19,979 ਵੋਟਾਂ ਲੈ ਕੇ ਸੰਸਦ ਮੈਂਬਰ ਬਣੇ ਸੀ।
ਫ਼ਰੀਦਕੋਟ ਲੋਕ ਸਭਾ ਹਲਕੇ ਦੇ ਸਿਆਸੀ ਸਮਕੀਰਨ
ਜੇ ਫ਼ਰੀਦਕੋਟ ਲੋਕ ਸਭਾ ਹਲਕੇ ਦੀ ਹੱਲ ਕੀਤੀ ਜਾਵੇ ਤਾਂ ਇੱਥੋਂ ਕਾਂਗਰਸ ਦੇ ਮੁਹੰਮਦ ਸਦੀਕ ਮੌਜੂਵਾ ਸਾਂਸਦ ਹਨ। 2024 ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਅਦਾਕਾਰ ਕਰਮਜੀਤ ਅਨਮੋਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਚੀ ਵੱਲੋਂ ਪੰਜਾਬ ਗਾਇਕ ਹੰਸ ਰਾਜ ਹੰਸ ਨੂੰ ਉਮੀਦਵਾਰ ਬਣਾਇਆ ਗਿਆ ਹੈ। ਹੰਸ ਰਾਜ ਹੰਸ ਮੌਜੂਦਾ ਸਮੇਂ ਵਿੱਚ ਦਿੱਲੀ ਤੋਂ ਸੰਸਦ ਮੈਂਬਰ ਸਨ ਜਿੱਥੋਂ ਭਾਜਪਾ ਨੇ ਉਨ੍ਹਾਂ ਦੀ ਟਿਕਟ ਕੱਟ ਕੇ ਫ਼ਰੀਦਕੋਟ ਭੇਜ ਦਿੱਤਾ ਹੈ। ਇਹ ਵੀ ਕਿਆਸਰਾਈਆਂ ਹਨ ਕਿ ਕਾਂਗਰਸ ਇੱਥੋਂ ਆਪਣੇ ਮੌਜੂਦਾ ਸੰਸਦ ਮੈਂਬਰ ਉੱਤੇ ਭਰੋਸਾ ਦਿਖਾਏਗੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।