Punjab Open Debate - ਲੁਧਿਆਣਾ 'ਚ ਹੋਣ ਜਾ ਰਹੀ ਖੁੱਲ੍ਹੀ ਬਹਿਸ 'ਚ ਅਕਾਲੀ ਦਲ ਨਹੀਂ ਪਹੁੰਣ ਵਾਲਾ ? ਇਹਨਾਂ ਸਵਾਲਾਂ ਦੇ ਜਵਾਬ ਬਿਕਰਮ ਮਜੀਠੀਆ ਦੇ ਇੱਕ ਤੋਂ ਬਾਅਦ ਇੱਕ ਕੀਤੇ ਟਵੀਟਾਂ ਨੇ ਦੇ ਦਿੱਤੇ ਹਨ। ਦਰਅਸਲ ਬੀਤੀ ਰਾਤ ਬਿਕਰਮ ਮਜੀਠੀਆ ਵੱਲੋਂ ਲਗਾਤਾਰ ਕਈ ਟਵੀਟ ਕੀਤੇ ਗਏ ਜਿਸ 'ਚ ਅਕਾਲੀ ਦਲ ਨੇ ਸਰਕਾਰ ਨੂੰ ਸਵਾਲ ਕੀਤੇ ਹਨ। ਜਿਸ ਤੋਂ ਸਾਫ਼ ਇਹ ਵੀ ਹੋ ਗਿਆ ਹੈ ਕਿ ਅਕਾਲੀ ਦਲ ਨੇ ਡਿਬੇਟ 'ਚ ਜਾਣ ਦਾ ਕੋਈ ਫੈਸਲਾ ਨਹੀਂ ਲਿਆ। ਹੁਣ ਮਜੀਠੀਆ ਵੱਲੋਂ ਪੁੱਛੇ ਸਵਾਲਾਂ ਦੀ ਲਿਸਟ ਇੱਕ ਬਾਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ।
ਪਹਿਲਾ ਸਵਾਲ -
ਸਾਡੇ ਪਿਆਰੇ ਤੁਹਾਡੇ ਹਰਮਨ ਪਿਆਰੇ ਸਤਿਕਾਰਯੋਗ ਹਰਿਆਣੇ ਦੇ ਜੰਮਪਲ ਲਾਲਾ ਕੇਜਰੀਵਾਲ ਜੀ ਅਤੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਪਾਣੀ ਦੀ ਲੁੱਟ ਕਸੁਟ ਤੇ ਪੰਜਾਬ ਦਾ ਹਰ ਤਰੀਕੇ ਨਾਲ ਨੁਕਸਾਨ ਕਰਨ ਵਾਲੀ ਸੋਚ ਧਿਆਨ ਨਾਲ ਦੇਖੋ।
ਦੂਸਰਾ ਸਵਾਲ -
ਲੁਕਵੇ ਤਰੀਕੇ ਨਾਲ ਕੇਜਰੀਵਾਲ ਦੀ ਇੱਛਾ ਪੂਰਤੀ ਲਈ SYL ਦਾ ਸਰਵੇ ਕਿਉਂ ਸ਼ੁਰੂ ਕੀਤਾ ? ਇਸ ਸਬੰਧੀ ਸਚਾਈ ਪੰਜਾਬੀ ਜਾਣਨਾ ਚਾਹੁੰਦੇ ਹਨ
ਤੀਸਰਾ ਸਵਾਲ -
ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਕੋਠੀ (964 ਨੰਬਰ ) ਵਿੱਚ SYL ਦੇ ਨਿਰਮਾਣ ਨੂੰ ਲੈ ਕੇ ਹਰਿਆਣੇ ਦੇ ਆਗੂਆਂ ਦੀ ਪ੍ਰੈਸ ਕਾਨਫਰੰਸ ਕਿਸਨੇ ਕਰਾਈ ਸੀ ? ਕੀ ਇਹ ਪੰਜਾਬ ਨਾਲ ਧੋਖਾ ਨਹੀਂ ? ਪੰਜਾਬ ਮੰਗਦਾ ਹੈ ਜਵਾਬ ??
ਚੌਥਾ ਸਵਾਲ -
ਪੰਜਾਬ ਦੇ ਖਾਤੇ ਚੋਂ, ਬਣਿਆ ਰਾਜ ਸਭਾ ਮੈਂਬਰ ਤੁਹਾਡਾ MY BAAP ਸੰਦੀਪ ਪਾਠਕ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣ ਦੀ ਗੱਲ ਕਿਉਂ ਕਰ ਰਿਹਾ ?
ਪੰਜਵਾਂ ਸਵਾਲ -
ਐਦਾ ਵੀ ਦਿੳ ਜਵਾਬ ! ਤੁਹਾਡਾ ਚਹੇਤਾ ਰਾਜ ਸਭਾ ਮੈਂਬਰ ਸ਼ੁਸ਼ੀਲ ਗੁਪਤਾ ਕਿਉ ਦੇ ਰਿਹਾ ਹਰਿਆਣੇ ਦੇ ਲੋਕਾਂ ਨੂੰ SYL ਬਣਾਉਣ ਦੀ ਗਰੰਟੀ ???
ਛੇਵਾਂ ਸਵਾਲ -
ਸੁਪਰੀਮ ਕੋਰਟ ਦੇ ਇਸ ORDER ਦਾ ਵੀ ਸ਼੍ਰੋਮਣੀ ਅਕਾਲੀ ਦਲ ਮੰਗਦਾ ਹੈ ਜਵਾਬ !! ਕੇਜਰੀਵਾਲ ਨੇ ਸੁਪਰੀਮ ਕੋਰਟ ਵਿੱਚ SYL ਨੂੰ ਲੈ ਕੇ ਕਿਉਂ ਦਿੱਤਾ ਪੰਜਾਬ ਦੇ ਵਿਰੁੱਧ ਅਤੇ ਹਰਿਆਣੇ ਦੇ ਹੱਕ ਚ Affidavit ???
ਆਮ ਆਦਮੀ ਪਾਰਟੀ ਦਾ ਸਵਾਲ ਕਿ ਸਾਡੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਿੱਥੇ ਕਿਹਾ ਕਿ ਪੰਜਾਬ ਸਰਕਾਰ SYL ਬਣਾਉਣ ਨੂੰ ਤਿਆਰ ਪਰ ਵਿਰੋਧੀ ਧਿਰਾਂ ਨਹੀਂ ਬਣਾਉਣ ਦਿੰਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਦਿਖਾਵੇ ਕਾਗਜ਼ !!!! ਸ਼੍ਰੋਮਣੀ ਅਕਾਲੀ ਦਲ ਦਾ ਜਵਾਬ ਆਹ ਚੱਕੋ ,❗️ਛੋਟੂ ਪੇਪਰ