Faridkot news: ਅੱਜ ਫਰੀਦਕੋਟ ਦੀ ਮਾਨਯੋਗ ਅਦਾਲਤ ਵਿੱਚ ਕੋਟਕਪੂਰਾ ਅਤੇ ਬਹਿਬਾਲ ਕਲਾਂ ਗੋਲੀਕਾਂਡ ਦੇ ਦੋਹਾਂ ਕੇਸਾਂ ਦੀ ਸੁਣਵਾਈ ਹੋਈ। ਅੱਜ ਦੀ ਪੇਸ਼ੀ ਵਿੱਚ ਸਾਰੇ ਨਾਮਜ਼ਦ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ ਅਤੇ ਚਰਨਜੀਤ ਸ਼ਰਮਾ ਨਿਜੀ ਤੌਰ ‘ਤੇ ਮਾਣਯੋਗ ਅਦਾਲਤ ਵਿੱਚ ਪੇਸ਼ ਹੋਏ।


ਅੱਜ ਦੀ ਕਾਰਵਾਈ ਵਿੱਚ ਬਚਾਅ ਪੱਖ ਦੇ ਵਕੀਲਾਂ ਵੱਲੋਂ ਬਹਿਸ ਕੀਤੀ ਗਈ ਅਤੇ ਹੁਣ 13 ਤਰੀਕ ਨੂੰ ਦੋਹੇ ਹੀ ਧਿਰਾਂ ਦੀ ਬਹਿਸ ਹੋਵੇਗੀ। ਸੁਖਰਾਜ ਸਿੰਘ ਮਿਆਮੀ ਵਾਲਾ ਵੀ ਪਹੁੰਚੇ ਤੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ।


ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਸੁਖਰਾਜ ਸਿੰਘ ਨੇ ਕਿਹਾ ਕਿ ਅੱਜ ਬਚਾਅ ਪੱਖ ਦੇ ਵਕੀਲਾਂ ਦੀ ਬਹਿਸ ਸੀ, ਇਸ ਤੋਂ ਪਹਿਲਾਂ ਉਨ੍ਹਾਂ ਦੇ ਵਕੀਲਾਂ ਦੀ ਬਹਿਸ ਹੋ ਚੁੱਕੀ ਹੈ ਅਤੇ ਹੁਣ 13 ਤਰੀਕ ਨਿਰਧਾਰਿਤ ਹੋਈ ਆ ਤੇ 13 ਤਰੀਕ ਨੂੰ ਦੋਵੇ ਪੱਖਾਂ ਦੇ ਵਕੀਲਾਂ ਦੀ ਬਹਿਸ ਹੋਵੇਗੀ।


ਇਹ ਵੀ ਪੜ੍ਹੋ: Amritsar News: ਪੰਜਾਬ ਬਚਾਓ ਯਾਤਰਾ ਦੌਰਾਨ ਬੁਲੇਟ ਤੇ ਸਕੂਟਰੀ ਦੀ ਟੱਕਰ, ਜੀਪ ਤੋਂ ਡਿੱਗਣੋਂ ਬਚੇ ਸੁਖਬੀਰ ਬਾਦਲ


ਗੱਲਬਾਤ ਦੌਰਾਨ ਸੁਖਰਾਜ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਇਸ ਵਿੱਚ ਫਰਸਟ ਟਰੈਕ ‘ਤੇ ਕੰਮ ਕੀਤਾ ਜਾਵੇ ਅਤੇ ਇਨਸਾਫ ਦਿੱਤਾ ਜਾਵੇ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ IG ਉਮਰਾ ਨੰਗਲ, ਜੋ ਇਨ੍ਹਾਂ ਦੋਵਾਂ ਕੇਸਾਂ ਵਿੱਚ ਨਾਮਜ਼ਦ ਹਨ, ਉਨ੍ਹਾਂ ਨੂੰ ਮਾਨਯੋਗ ਅਦਾਲਤ ਵੱਲੋਂ ਨੌਕਰੀ ‘ਤੇ ਬਹਾਲ ਕੀਤਾ ਗਿਆ ਹੈ ਤਾਂ ਸੁਖਰਾਜ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਨਾਕਾਮੀਆਂ ਕਰਕੇ ਪਰਮਨੰਗਲ ਨੂੰ ਵੀ ਬਹਾਲ ਕੀਤਾ ਗਿਆ ਹੈ ਅਤੇ ਉਹ ਇਸ ਦੀ ਨਿੰਦਿਆ ਕਰਦੇ ਹਨ।


ਜਦੋਂ ਸੁਖਰਾਜ ਨੂੰ ਪਿਛਲੇ ਦਿਨੀਂ ਬੇਅਦਬੀ ਮਾਮਲੇ ‘ਚ ਨਾਮਜ਼ਦ ਡੇਰੇ ਦੇ ਨੈਸ਼ਨਲ ਕਮੇਟੀ ਮੈਂਬਰ ਪ੍ਰਦੀਪ ਦੀ ਫੋਟੋ ਬੀਜੇਪੀ ਆਗੂਆਂ ਵਾਇਰਲ ਹੋਣ ‘ਤੇ ਸਵਾਲ ਕੀਤਾ ਗਿਆ। ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਹੀਂ ਕੀਤੀ ਜਾ ਰਹੀ ਪਰ ਡੇਰਾ ਮੁਖੀ ਨੂੰ ਲਗਾਤਾਰ ਪੈਰੋਲ ਦਿੱਤੀਆਂ ਜਾ ਰਹੀਆਂ ਹਨ।


ਹੁਣ ਇਸ ਬੇਅਦਬੀ ਮਾਮਲੇ ਦੇ ਵਿੱਚ ਨਾਮਜ਼ਦ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ ਹੈ ਅਤੇ ਕਿਤੇ ਨਾ ਕਿਤੇ ਬੀਜੇਪੀ ਸਰਕਾਰ ਵੀ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਇਸ ਕਰਕੇ ਉਹ ਸਰਕਾਰ ਨੂੰ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦੇ ਹਨ।


ਇਹ ਵੀ ਪੜ੍ਹੋ: Harsimrat badal: ਲੋਕ ਸਭਾ 'ਚ ਕਿਸਾਨਾਂ ਨੂੰ ਲੈਕੇ ਬੋਲੀ ਹਰਸਿਮਰਤ ਬਾਦਲ, ਚੁੱਕੇ ਹੋਰ ਵੀ ਮੁੱਦੇ, ਜਾਣੋ