Faridkot: 2015 ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ  ਤੋ ਬਾਅਦ ਵਾਪਰੇ ਕੋਟਕਪੂਰਾ ਤੇ ਬਹਿਬਲ ਕਲਾ ਗੋਲੀ ਕਾਂਡ  ਦੀ ਜਾਂਚ ਲਗਤਾਰ  ਜਾਰੀ  ਹੈ  ਅਤੇ  ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ IG ਨੋਨਿਹਾਲ ਸਿੰਘ  ਦੀ ਅਗਵਾਈ  ਵਾਲੀ SIT ਅੱਜ ਬਹਿਬਲ ਕਲਾਂ ਘਟਨਾ ਵਾਲੀ ਥਾਂ  'ਤੇ ਪਹੁੰਚੀ।


ਇਸ ਦੌਰਾਨ SIT ਦੇ ਮੈਂਬਰ ਐਸਐਸਪੀ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਅਤੇ ਐਸਆਰਐਸਪੀ ਬਟਾਲਾ ਸਤਿੰਦਰ ਸਿੰਘ ਵੀ ਹਾਜ਼ਰ ਸਨ, ਇਸ ਦੌਰਾਨ  ਟੀਮ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ, ਜਿੱਥੇ ਸਾਰੀ ਘਟਨਾ ਵਾਪਰੀ ਸੀ। ਇਸ ਪੂਰੇ ਦੁਖਾਂਤ ਵਿੱਚ 2 ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਵਿਸ਼ੇਸ਼ ਜਾਂਚ ਟੀਮ ਵੱਲੋਂ ਪੀੜਤ ਪਰਿਵਾਰ ਨਾਲ ਵੀ ਰਾਬਤਾ ਕੀਤਾ ਗਿਆ।


ਇਸ ਮੌਕੇ ਮੀਡੀਆ ਨਾਲ ਰਾਬਤਾ ਕਰਦਿਆਂ SIT ਮੈਂਬਰ ਸਤਿੰਦਰ ਸਿੰਘ ਨੇ  ਦੱਸਿਆ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਚੱਲ ਰਹੀ ਹੈ ਅੱਜ ਉਹ ਮੌਕੇ ਤੇ  ਆਏ ਹਨ ਇਸ ਤੋ ਪਹਿਲਾਂ ਵੀ  ਉਹ  ਕਾਫੀ  ਵਾਰ ਆ ਚੁੱਕੇ ਨੇ  ਉਹਨਾਂ ਵੱਲੋਂ ਕੁਝ ਗਵਾਹਾਂ ਨਲ ਗੱਲਬਾਤ ਕੀਤੀ 


ਓਧਰ ਦੂਜੇ ਪਾਸੇ ਇਨਸਾਫ਼ ਲਈ ਪੱਕਾ ਮੋਰਚਾ ਲਾਈ ਬੈਠੇ, ਘਟਨਾ ਵਿੱਚ ਮਾਰੇ ਗਏ  ਕਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਨੇ  ਕਿਹਾ  ਕਿ  ਉਨ੍ਹਾਂ ਦਾ ਬਹਿਬਲ ਕਲਾਂ ਵਿੱਚ  ਧਰਨਾ ਜਾਰੀ  ਹੈ ਉਨ੍ਹਾਂ ਨਾਲ਼ ਹੀ  ਕਿਹਾ  ਕਿ ਉਹੀ ਗਵਾਹਾਂ ਨੇ  ਜੋ  2105 ਤੋਂ  ਜਾਂਚ ਵਿੱਚ  ਸਾਥ ਦੇ ਰਹੇ  ਹਨ  ਉਨ੍ਹਾਂ ਕਿਹਾ ਕਿ ਸਰਕਾਰਾਂ ਇਨਸਾਫ਼ ਦੇਣ ਦੀ ਥਾਂ ਉੱਤੇ ਬੱਸ ਖਾਨਾਪੂਰਤੀ ਕਰ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਕੋਲ 30 ਨਵੰਬਰ ਤੱਕ ਦਾ ਸਮਾ ਹੈ  ਬਾਅਦ ਵਿੱਚ ਇਸ ਬਾਰੇ ਸੰਗਤ ਕੋਈ ਫੈਸਲਾ ਲਵੇਗੀ। 


ਜ਼ਿਕਰ ਕਰ ਦਈਏ ਕਿ ਸਰਕਾਰ ਦੇ ਆਗੂਆਂ ਵੱਲੋਂ ਧਰਨੇ ਵਾਲੀ ਥਾਂ ਉੱਤੇ ਜਾ  ਕੇ ਪੀੜਤ ਪਰਿਵਾਰ ਕੋਲੋਂ 45 ਦਿਨਾਂ ਦਾ ਸਮਾਂ ਮੰਗਿਆ ਸੀ, ਜਿਸ ਤੋਂ ਬਾਅਦ ਸੰਗਤ ਨੇ ਕਿਹਾ ਕਿ ਸਰਕਾਰ ਨੂੰ 45 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਜੇ ਇਸ ਵਿਚਾਲੇ ਇਨਸਾਫ਼ ਨਹੀਂ ਹੁੰਦਾ ਤਾਂ ਸੰਗਤ ਆਪ ਮੁਹਾਰੇ ਕੋਈ ਫ਼ੈਸਲਾ ਲਵੇਗੀ।


ਇਹ ਵੀ ਪੜ੍ਹੋ: Ludhiana News: ਰਾਜਾ ਵੜਿੰਗ ਨੂੰ ਧਮਕੀ ਦੇਣ ਦੇਣ 'ਤੇ ਅੰਮ੍ਰਿਤਪਾਲ ਸਿੰਘ ਖਿਲਾਫ ਮਾਮਲਾ ਦਰਜ