ਪੜਚੋਲ ਕਰੋ

Sangrur News :  ਬੇਰੁਜ਼ਗਾਰ ਸਾਂਝਾ ਮੋਰਚਾ ਲਗਾਵੇਗਾ CM ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ "ਬੇਰੁਜ਼ਗਾਰਾਂ ਦੀ ਸੱਥ"    

ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਵੱਲੋਂ ਆਪਣੀਆਂ ਮੰਗਾਂ ਸਬੰਧੀ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਪ੍ਰਚਾਰੇ ਜਾ ਰਹੇ ਅਧਿਆਪਕ ਭਰਤੀ ਕਰਨ ਦੇ ਏਜੰਡੇ ਬਰਾਬਰ ਆਪਣੀ ਬੇਰੁਜ਼ਗਾਰਾਂ ਦੀ ਸੱਥ ਲਗਾ ਕੇ ਜਨਤਕ ਬਹਿਸ ਦਾ ਸੱਦਾ

Sangrur News : ਪੰਜਾਬ ਸਰਕਾਰ ਦੇ ਸੱਥ ਲਗਾਉਣ ਦੇ ਪ੍ਰੋਗਰਾਮ ਦੇ ਬਰਾਬਰ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਵੱਲੋਂ ਆਪਣੀਆਂ ਮੰਗਾਂ ਸਬੰਧੀ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਪ੍ਰਚਾਰੇ ਜਾ ਰਹੇ ਅਧਿਆਪਕ ਭਰਤੀ ਕਰਨ ਦੇ ਏਜੰਡੇ ਬਰਾਬਰ ਆਪਣੀ ਬੇਰੁਜ਼ਗਾਰਾਂ ਦੀ ਸੱਥ ਲਗਾ ਕੇ ਜਨਤਕ ਬਹਿਸ ਦਾ ਸੱਦਾ ਦਿੱਤਾ ਸੀ। ਇਸ ਦੇ ਅਗਲੇ ਪੜਾਅ ਵਜੋਂ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਚੱਲ ਰਹੇ ਆਪਣੇ ਪੱਕੇ ਮੋਰਚੇ ਦੇ 158ਵੇਂ ਦਿਨ ਅਗਲੇ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਫੈਸਲਾ ਕੀਤਾ ਕਿ ਆਉਣ ਵਾਲੀ 10 ਜੂਨ ਨੂੰ ਬੇਰੁਜ਼ਗਾਰ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ ਬੇਰੁਜ਼ਗਾਰਾਂ ਦੀ ਸੱਥ ਲਗਾਉਣਗੇ। 

ਜਿੱਥੇ ਉਹ ਮੁੱਖ ਮੰਤਰੀ ਸਮੇਤ ਸਮੁੱਚੀ ਕੈਬਨਿਟ ਨੂੰ ਉਹਨਾਂ ਵਾਅਦਿਆਂ ਸਬੰਧੀ ਜਨਤਕ ਬਹਿਸ ਦਾ ਸੱਦਾ ਦੇਣਗੇ, ਜਿਨਾਂ ਅਨੁਸਾਰ ਪੰਜਾਬ ਸਰਕਾਰ ਵੱਡੇ ਅੰਕੜੇ ਪੇਸ਼ ਕਰ ਰਹੀ ਹੈ ਕਿ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਵੱਡੀ ਭਰਤੀ ਕਰਕੇ ਸਿੱਖਿਆ ਕ੍ਰਾਂਤੀ ਲਿਆਂਦੀ ਹੈ। ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨਦੀਪ ਸੇਖਾ ਅਤੇ ਹਰਜਿੰਦਰ ਝੁਨੀਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ 16ਮਾਰਚ 2022 ਤੋਂ ਅੱਜ ਤੱਕ ਇੱਕ ਵੀ ਨਵੀਂ ਅਸਾਮੀ ਨਹੀਂ ਕੱਢੀ ਗਈ ਅਤੇ ਨਾ ਹੀ ਮੁੱਖ ਮੰਤਰੀ ਵੱਲੋਂ ਕੀਤੇ ਵਾਅਦੇ ਅਨੁਸਾਰ ਉਮਰ ਹੱਦ ਛੋਟ ਦਿੱਤੀ ਗਈ ਹੈ।

ਬੇਰੁਜ਼ਗਾਰਾਂ ਦੀ ਮੰਗ ਹੈ ਕਿ ਲੈਕਚਰਾਰ ਅਤੇ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ ,ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਨੂੰ ਮੁੱਢੋ ਰੱਦ ਕੀਤਾ ਜਾਵੇ, ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ ਅਤੇ ਮਲਟੀ ਪਰਪਜ਼ ਵਰਕਰ (ਮੇਲ) ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ। 

ਬੇਰੁਜ਼ਗਾਰਾਂ ਨੇ ਸਮੂਹ ਭਰਾਤਰੀ ਜਥੇਬੰਦੀਆਂ ਨੂੰ ਇਸ ਸਬੰਧੀ ਜਨਤਕ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਪ੍ਰੋਗਰਾਮ ਵਿੱਚ ਬੇਰੁਜ਼ਗਾਰਾਂ ਦਾ ਵੱਧ ਤੋਂ ਵੱਧ ਸਾਥ ਦੇਣ। ਇਸ ਮੌਕੇ ਅਮਨਦੀਪ ਕੌਰ ਸੰਗਰੂਰ, ਜਗਮੀਤ ਸਿੰਘ ਜੈਤੋ, ਅਮਰੀਕ ਸਿੰਘ ਸ਼ਹਿਣਾ ਖੇੜਾ, ਸੰਦੀਪ ਸਿੰਘ ਮੋਫਰ ਅਤੇ ਦਰਸ਼ਨ ਸਿੰਘ ਲੱਡਾ ਆਦਿ ਹਾਜ਼ਰ ਸਨ। 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Advertisement

ਟਾਪ ਹੈਡਲਾਈਨ

ਪੰਜਾਬ 'ਚ 27 ਤਹਿਸੀਲਦਾਰ ਅਤੇ 71 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਪੂਰੀ ਲਿਸਟ
ਪੰਜਾਬ 'ਚ 27 ਤਹਿਸੀਲਦਾਰ ਅਤੇ 71 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਪੂਰੀ ਲਿਸਟ
ਪੰਜਾਬ 'ਚ ਫਿਰ ਪੈ ਰਹੀ ਕੜਾਕੇ ਦੀ ਗਰਮੀ, ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਅਤੇ ਹਨੇਰੀ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਫਿਰ ਪੈ ਰਹੀ ਕੜਾਕੇ ਦੀ ਗਰਮੀ, ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਅਤੇ ਹਨੇਰੀ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
Tarn Taran Beadbi Case : ਗੁਰਦੁਆਰਾ ਸਾਹਿਬ 'ਚ ਔਰਤ ਵੱਲੋਂ ਬੇਅਦਬੀ ਦੀ ਕੋਸ਼ਿਸ਼, ਸੇਵਾਦਾਰਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ
Tarn Taran Beadbi Case : ਗੁਰਦੁਆਰਾ ਸਾਹਿਬ 'ਚ ਔਰਤ ਵੱਲੋਂ ਬੇਅਦਬੀ ਦੀ ਕੋਸ਼ਿਸ਼, ਸੇਵਾਦਾਰਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ
Kapurthala News : ਇਨਸਾਫ ਲਈ ਪਾਣੀ ਦੀ ਟੈਂਕੀ 'ਤੇ ਚੜ੍ਹੀ ਮਹਿਲਾ, ਆਤਮ ਹੱਤਿਆ ਦੀ ਧਮਕੀ, ਜਾਣੋ ਪੂਰਾ ਮਾਮਲਾ 
Kapurthala News : ਇਨਸਾਫ ਲਈ ਪਾਣੀ ਦੀ ਟੈਂਕੀ 'ਤੇ ਚੜ੍ਹੀ ਮਹਿਲਾ, ਆਤਮ ਹੱਤਿਆ ਦੀ ਧਮਕੀ, ਜਾਣੋ ਪੂਰਾ ਮਾਮਲਾ 
Advertisement

ਵੀਡੀਓਜ਼

ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਪੰਜਾਬ ਦੇ ਵਿਕਾਸ ਲਈ ਸੁਖਬੀਰ ਬਾਦਲ ਕੋਲ ਕੋਈ ਯੋਜਨਾ ਨਹੀਂ
ਪੰਜਾਬ ‘ਚ ਘਟੇ ਸੜਕ ਹਾਦਸਿਆਂ ਦੇ ਮੌਤ ਅੰਕੜੇ? CM ਮਾਨ ਦਾ ਬਿਆਨ
CM ਮਾਨ ਦਾ ਦਾਅਵਾ— ਪੰਜਾਬ ‘ਚ 19 ਟੋਲ ਪਲਾਜ਼ੇ ਕੀਤੇ ਬੰਦ
ਮੈਂ ਇੱਕ ਰੁਪਇਆ ਵੀ ਰਿਸ਼ਵਤ ਨਹੀਂ ਲੈਂਦਾ, ਨਾ ਲੈਣ ਦਿੰਦਾ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਜੂਨ 2026
ਅਮਰੀਕਾ-ਈਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ
ਅਮਰੀਕਾ-ਈਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ
HDFC ਤੋਂ ਬਾਅਦ ਹੁਣ ਇਨ੍ਹਾਂ ਬੈਂਕਾਂ ਨੇ ਵੀ ਵਧਾਈਆਂ ਵਿਆਜ ਦਰਾਂ, ਲੋਨ ਦੀ EMI ਹੋਵੇਗੀ ਮਹਿੰਗੀ
HDFC ਤੋਂ ਬਾਅਦ ਹੁਣ ਇਨ੍ਹਾਂ ਬੈਂਕਾਂ ਨੇ ਵੀ ਵਧਾਈਆਂ ਵਿਆਜ ਦਰਾਂ, ਲੋਨ ਦੀ EMI ਹੋਵੇਗੀ ਮਹਿੰਗੀ
LPG Rate Today : ਕੀ ਅੱਜ ਫਿਰ ਮਹਿੰਗਾ ਹੋਇਆ 14.2 ਕਿਲੋ ਵਾਲਾ ਗੈਸ ਸਿਲੰਡਰ? ਵੇਖੋ ਦਿੱਲੀ ਤੋਂ ਪਟਨਾ ਤੱਕ ਦੇ ਰੇਟ  
LPG Rate Today : ਕੀ ਅੱਜ ਫਿਰ ਮਹਿੰਗਾ ਹੋਇਆ 14.2 ਕਿਲੋ ਵਾਲਾ ਗੈਸ ਸਿਲੰਡਰ? ਵੇਖੋ ਦਿੱਲੀ ਤੋਂ ਪਟਨਾ ਤੱਕ ਦੇ ਰੇਟ  
Bank Holidays Next Week : ਕੀ 15 ਜੂਨ ਨੂੰ ਬੈਂਕ ਖੁੱਲ੍ਹੇ ਰਹਿਣਗੇ ਜਾਂ ਬੰਦ? ਜਾਣੋ 15 ਤੋਂ 21 ਜੂਨ ਤੱਕ ਦੀਆਂ ਛੁੱਟੀਆਂ ਦੀ ਸੂਚੀ
Bank Holidays Next Week : ਕੀ 15 ਜੂਨ ਨੂੰ ਬੈਂਕ ਖੁੱਲ੍ਹੇ ਰਹਿਣਗੇ ਜਾਂ ਬੰਦ? ਜਾਣੋ 15 ਤੋਂ 21 ਜੂਨ ਤੱਕ ਦੀਆਂ ਛੁੱਟੀਆਂ ਦੀ ਸੂਚੀ
Ludhiana News : ਜੀਜੇ ਨੇ ਸਾਲੀ ਨਾਲ ਕੀਤਾ ਜਬਰ ਜਨਾਹ, ਗਰਭਪਾਤ ਵੀ ਕਰਵਾਇਆ , ਨਹਾਉਂਦੇ ਸਮੇਂ ਬਣਾਈ ਅਸ਼ਲੀਲ ਵੀਡੀਓ
Ludhiana News : ਜੀਜੇ ਨੇ ਸਾਲੀ ਨਾਲ ਕੀਤਾ ਜਬਰ ਜਨਾਹ, ਗਰਭਪਾਤ ਵੀ ਕਰਵਾਇਆ , ਨਹਾਉਂਦੇ ਸਮੇਂ ਬਣਾਈ ਅਸ਼ਲੀਲ ਵੀਡੀਓ
Lemon Water : ਨਿੰਬੂ ਪਾਣੀ 'ਚ ਭੁੱਲ ਕੇ ਵੀ ਨਾ ਪਾਓ ਇਹ ਚੀਜ਼, ਫਾਇਦਾ ਦੇਣ ਵਾਲੀ ਡ੍ਰਿੰਕ ਬਣ ਸਕਦੀ ਹੈ ਨੁਕਸਾਨਦਾਇਕ
Lemon Water : ਨਿੰਬੂ ਪਾਣੀ 'ਚ ਭੁੱਲ ਕੇ ਵੀ ਨਾ ਪਾਓ ਇਹ ਚੀਜ਼, ਫਾਇਦਾ ਦੇਣ ਵਾਲੀ ਡ੍ਰਿੰਕ ਬਣ ਸਕਦੀ ਹੈ ਨੁਕਸਾਨਦਾਇਕ
Punjab Weather: ਪੰਜਾਬ 'ਚ ਮੀਂਹ-ਝੱਖੜ ਤੇ ਗੜ੍ਹੇਮਾਰੀ ਦਾ ਅਲਰਟ, ਜੂਨ ਵਿੱਚ ਆਮ ਨਾਲੋਂ ਵੱਧ ਬਾਰਿਸ਼; ਲੋਕ ਰਹਿਣ ਸਾਵਧਾਨ, ਮੌਸਮ 'ਚ ਅਚਾਨਕ ਆਏਗੀ ਵੱਡੀ ਤਬਦੀਲੀ...
ਪੰਜਾਬ 'ਚ ਮੀਂਹ-ਝੱਖੜ ਤੇ ਗੜ੍ਹੇਮਾਰੀ ਦਾ ਅਲਰਟ, ਜੂਨ ਵਿੱਚ ਆਮ ਨਾਲੋਂ ਵੱਧ ਬਾਰਿਸ਼; ਲੋਕ ਰਹਿਣ ਸਾਵਧਾਨ, ਮੌਸਮ 'ਚ ਅਚਾਨਕ ਆਏਗੀ ਵੱਡੀ ਤਬਦੀਲੀ...
Embed widget