ਅਸ਼ਰਫ ਢੁੱਡੀ
IAS Jaspinder Singh: ਵਿਦੇਸ਼ ਜਾਣ ਨਾਲੋਂ ਚੰਗਾ ਹੈ ਕਿ ਪੰਜਾਬ ਵਿੱਚ ਰਹਿ ਕੇ ਮਿਹਨਤ ਕੀਤੀ ਜਾਏ ਤੇ ਵੱਡੇ ਅਫਸਰ ਬਣਿਆ ਜਾਵੇ। ਇਹ ਸੋਚ ਇਸ ਨੌਜਵਾਨ ਆਈਏਐਸ ਅਫਸਰ ਜਸਪਿੰਦਰ ਸਿੰਘ ਦੀ ਹੈ। ਉਹ ਮਿਹਨਤ ਦੇ ਸਦਕਾ ਅੱਜ ਇਸ ਮੁਕਾਮ 'ਤੇ ਪਹੁੰਚਿਆ ਹੈ। ਆਈਏਐਸ ਅਫਸਰ ਬਣਨ ਤੋਂ ਬਾਅਦ ਹੁਣ ਜਸਪਿੰਦਰ ਆਪਣੇ ਅਧਿਆਪਕਾਂ ਨੂੰ ਮਿਲਣ ਤੇ ਉਨ੍ਹਾਂ ਦਾ ਸ਼ੁਕਰਾਨਾ ਕਰਨ ਲਈ ਪਹੁੰਚਿਆ।
ਸ੍ਰੀ ਮੁਕਤਸਰ ਸਾਹਿਬ ਦੀ ਆਕਾਲ ਅਕੈਡਮੀ ਦਾ ਵਿਦਿਆਰਥੀ ਜਸਪਿੰਦਰ ਸਿੰਘ ਅੱਜ ਆਈਏਐਸ ਅਫਸਰ ਬਣ ਕੇ ਇੱਥੇ ਪਹੁੰਚਿਆ। ਜਸਪਿੰਦਰ ਨੇ ਆਪਣੇ ਸਾਥੀਆਂ, ਪਰਿਵਾਰ ਤੇ ਅਧਿਆਪਕਾਂ ਨਾਲ ਕੇਕ ਕੱਟ ਕੇ ਖੁਸ਼ੀ ਮਨਾਈ। ਜਸਰਿੰਦਰ ਸਿੰਘ ਕੱਲ੍ਹ ਸਗਰੂਰ ਵਿਖੇ ਆਪਣੀ ਪਹਿਲੀ ਪੋਸਟ ਜੁਆਇਨ ਕਰੇਗਾ।
ਉਸ ਦੇ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡਾ ਵਿਦਿਆਰਥੀ ਅੱਜ ਆਈਏਐਸ ਬਣਿਆ ਹੈ। ਪੰਜਾਬ ਦੇ ਬਹੁਤ ਘੱਟ ਵਿਦਿਆਰਥੀ ਆਈਏਐਸ ਅਫਸਰ ਬਣ ਰਹੇ ਹਨ ਕਿਉਂਕਿ ਸਾਡੇ ਵਿਦਿਆਰਥੀਆਂ ਦਾ ਰੁਝਾਨ ਇਸ ਪੜ੍ਹਾਈ ਵੱਲ ਘਟ ਗਿਆ ਹੈ। ਹਾਲਾਂਕਿ ਹੋਣਾ ਇੰਝ ਚਾਹੀਦਾ ਹੈ ਕਿ ਪੰਜਾਬ ਭਰ ਵਿੱਚ ਜਿੰਨੇ ਵੀ ਆਈਏਐਸ ਅਫਸਰ ਡਿਉਟੀ 'ਤੇ ਹੋਣ ਉਹ ਪੰਜਾਬ ਦੇ ਬੱਚੇ ਹੀ ਹੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਸਾਡਾ ਬੱਚਾ ਇਸ ਮੁਕਾਮ 'ਤੇ ਪਹੁੰਚਿਆ ਹੈ ਤੇ ਸਾਨੂੰ ਬਹੁਤ ਖੁਸ਼ੀ ਹੈ। ਜਸਪਿੰਦਰ ਸਿੰਘ ਚੌਥਾ ਐਸਾ ਵਿਦਿਆਰਥੀ ਹੈ ਜੋ ਅਕਾਲ ਅਕੈਡਮੀ ਦੀਆਂ ਸੰਸਥਾਵਾਂ ਵਿੱਚੋਂ ਆਈਏਐਸ ਅਫਸਰ ਬਣ ਕੇ ਨਿਕਲਿਆ ਹੈ।
ਜਸਪਿੰਦਰ ਸਿੰਘ ਨੇ ਕਿਹਾ ਕਿ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ਵਿੱਚ ਰਹਿ ਕੇ ਮਿਹਨਤ ਕਰੋ ਤੇ ਇੱਕ ਦਿਨ ਤੁਸੀਂ ਵੀ ਵੱਡੇ ਅਫਸਰ ਬਣ ਸਕਦੇ ਹੋ। ਉਨ੍ਹਾਂ ਕਿਹਾ ਕਿ ਅਸੀਂ ਚੰਗੀ ਜਿੰਦਗੀ ਆਪਣੇ ਦੇਸ਼ ਆਪਣੇ ਪੰਜਾਬ ਵਿੱਚ ਰਹਿ ਕੇ ਵੀ ਜੀਅ ਸਕਦੇ ਹਾਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :