AAP Punjab CM Face: ਪੰਜਾਬ 'ਚ ਆਮ ਆਦਮੀ ਪਾਰਟੀ ਨੇ ਆਖਰਕਾਰ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦਿੱਤਾ ਹੈ। ਭਗਵੰਤ ਮਾਨ ਦੇ ਨਾਂ ਨੂੰ ਮੁੱਖ ਮੰਤਰੀ ਚਿਹਰੇ ਲਈ ਸਭ ਤੋਂ ਵੱਧ ਵੋਟ ਮਿਲੇ। ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਚੰਡੀਗੜ੍ਹ 'ਚ ਭਗਵੰਤ ਮਾਨ ਦੇ ਨਾਂ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਭਗਵੰਤ ਮਾਨ ਪੰਜਾਬ ਦੇ ਅਗਲੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਨਾਂ ਐਲਾਨਣ ਤੋਂ ਬਾਅਤ ਭਗਵੰਤ ਮਾਨ ਦੀ ਮਾਂ ਨੇ ਮੰਚ ਤੋਂ ਸੰਬੋਧਨ ਕੀਤਾ ਅਤੇ ਪੁੱਤਰ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਮਿਲਣ 'ਤੇ ਭਾਵੁਕ ਹੋ ਕੇ ਖੁਸ਼ੀ ਦਾ ਇਜ਼ਹਾਰ ਕੀਤਾ।



ਲੋਕਾਂ ਨੂੰ ਕੀਤੀ ਅਪੀਲ 
AAP ਦੇ ਸੀਐੱਮ ਚਿਹਰੇ ਭਗਵੰਤ ਮਾਨ ਦੀ ਮਾਂ ਨੇ ਕਿਹਾ ਕਿ, ਉਹ ਉਸ ਨੂੰ ਜਨਮ ਦੇਣ ਵਾਲੀ ਮਾਂ ਹੈ ਅਤੇ ਉਸਨੂੰ ਆਸ਼ੀਰਵਾਦ ਦਿੰਦੀ ਹੈ। ਇਸ ਦੌਰਾਨ ਭਗਵੰਤ ਮਾਨ ਦੀ ਮਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਜਿਵੇਂ ਪਹਿਲਾਂ ਉਹਨਾਂ ਦੇ ਬੇਟੇ 'ਤੇ ਲੋਕਾਂ ਦਾ ਆਸ਼ੀਰਵਾਦ ਰਿਹਾ ਹੈ, ਉਸੇ ਤਰ੍ਹਾਂ ਅੱਗੇ ਵੀ ਉਸਦੇ ਸਿਰ 'ਤੇ ਹੱਥ ਬਣਾਏ ਰੱਖਣਾ। 


ਇਹ ਵੀ ਪੜ੍ਹੋ: Breaking News LIVE: ਚੋਣ ਜ਼ਾਬਤੇ ਵਿੱਚ ਈਡੀ ਦੇ ਛਾਪੇ, ਮੁੱਖ ਮੰਤਰੀ ਚੰਨੀ ਨੇ ਕੇਂਦਰ ਸਰਕਾਰ 'ਤੇ ਚੁੱਕੇ ਵੱਡੇ ਸਵਾਲ



ਉਨ੍ਹਾਂ ਨੇ ਅੱਗੇ ਕਿਹਾ ਕਿ, ਅੱਜ ਜੇ ਭਗਵੰਤ ਮਾਨ ਦੇ ਪਿਤਾ ਜ਼ਿੰਦਾ ਹੁੰਦੇ ਤਾਂ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੋਣੀ ਸੀ ਪਰ ਭਗਵਾਨ ਦੀ ਮਰਜ਼ੀ ਦੇ ਅੱਗੇ ਕੁਝ ਨਹੀਂ ਹੈ। ਭਗਵਾਨ ਨੂੰ ਦੁਆ ਕਰਦੀ ਹੈ ਕਿ ਉਹ ਹਮੇਸ਼ਾ ਆਪਣੀ ਕ੍ਰਿਪਾ ਬਣਾਈ ਰੱਖਣ। ਇਸ ਦੌਰਾਨ ਭਗਵੰਤ ਮਾਨ ਦੀ ਮਾਂ ਕਾਫੀ ਭਾਵੁਕ ਹੋ ਗਈ। 


ਪਾਰਟੀ ਨੇ ਕੀਤਾ ਸੀ ਸਰਵੇ- 
ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਇੱਕ ਸਰਵੇ ਕੀਤਾ ਸੀ ਜਿਸ 'ਚ ਲੋਕਾਂ ਨੂੰ ਪੁੱਛਿਆ ਗਿਆ ਸੀ ਕਿ ਕਿਸ ਨੂੰ ਸੀਐੱਮ ਉਮੀਦਵਾਰ ਦੇ ਤੌਰ 'ਤੇ ਦੇਖ ਰਹੇ ਹਨ. ਜਿਸ ਨੂੰ ਕਰੀਬ 21 ਲੱਖ 59 ਹਜ਼ਾਰ ਲੋਕਾਂ ਨੇ ਵੋਟ ਕੀਤਾ। ਕੇਜਰੀਵਾਲ ਨੇ ਦੱਸਿਆ ਕਿ ਇਸ 'ਚ 93.3 ਫੀਸਦੀ ਲੋਕਾਂ ਨੇ ਭਗਵੰਤ ਮਾਨ ਨੂੰ ਸੀਐੱਮ ਦੇ ਤੌਰ 'ਤੇ ਚੁਣਿਆ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904