Punjab Breaking News Live 2024: Punjab News: ਆਜ਼ਾਦੀ ਦਿਹਾੜੀ 'ਤੇ ਆਹ ਕੰਮ ਕਰਕੇ ਪੰਜਾਬ ਦੇ ਪਹਿਲੇ CM ਬਣੇ ਭਗਵੰਤ ਮਾਨ, ਪੰਜਾਬ 'ਚ AAP ਲੀਡਰ ਦੀ ਸ਼ੱਕੀ ਹਲਾਤਾਂ 'ਚ ਮਿਲੀ ਲਾਸ਼, ਪੰਜਾਬ ਅਤੇ ਚੰਡੀਗੜ੍ਹ 'ਚ ਮੀਂਹ ਦਾ ਅਲਰਟ ਜਾਰੀ

Punjab Breaking News Live 2024: Punjab News: ਆਜ਼ਾਦੀ ਦਿਹਾੜੀ 'ਤੇ ਆਹ ਕੰਮ ਕਰਕੇ ਪੰਜਾਬ ਦੇ ਪਹਿਲੇ CM ਬਣੇ ਭਗਵੰਤ ਮਾਨ, ਪੰਜਾਬ 'ਚ AAP ਲੀਡਰ ਦੀ ਸ਼ੱਕੀ ਹਲਾਤਾਂ 'ਚ ਮਿਲੀ ਲਾਸ਼, ਪੰਜਾਬ ਅਤੇ ਚੰਡੀਗੜ੍ਹ 'ਚ ਮੀਂਹ ਦਾ ਅਲਰਟ ਜਾਰੀ

ABP Sanjha Last Updated: 16 Aug 2024 01:01 PM

ਪਿਛੋਕੜ

Punjab Breaking News Live 16 August 2024: ਪੰਜਾਬ 'ਚ ਇਸ ਵਾਰ ਆਜ਼ਾਦੀ ਦਿਵਸ 'ਤੇ ਜਲੰਧਰ 'ਚ ਸੂਬਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸੀ.ਐਮ ਭਗਵੰਤ ਮਾਨ...More

Khanna Protest: ਸ਼ਿਵਲਿੰਗ ਦੀ ਹੋਈ ਬੇਅਦਬੀ ਦੇ ਦੁੱਖ 'ਚ ਵਕੀਲਾਂ ਵੱਲੋਂ ਹੜਤਾਲ, ਜਾਣੋ ਹੁਣ ਤੱਕ ਕੀ ਕੁਝ ਹੋਇਆ ?

Khanna Protest: ਖੰਨਾ 'ਚ ਬੀਤੇ ਦਿਨੀਂ ਸ਼ਿਵਪੁਰੀ ਮੰਦਰ 'ਚ ਸ਼ਿਵਲਿੰਗ ਦੀ ਹੋਈ ਬੇਅਦਬੀ ਤੋਂ ਬਾਅਦ ਹਿੰਦੂ ਜਥੇਬੰਦੀਆਂ ਵਿੱਚ ਰੋਹ ਹੈ, ਬੀਤੇ ਦਿਨੀਂ ਉਨ੍ਹਾਂ ਵੱਲੋਂ ਨੈਸ਼ਨਲ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਵੀ ਕੀਤਾ ਗਿਆ ਹੈ, ਇਸੇ ਨੂੰ ਲੈ ਕੇ ਅੱਜ ਜ਼ਿਲ੍ਹਾ ਬਾਰ ਐਸੋਸਸ਼ੀਏਨ ਵੱਲੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਅਦਾਲਤ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। 

ਜ਼ਿਕਰ ਕਰ ਦਈਏ ਕਿ ਖੰਨਾ ਵਿੱਚ ਸ਼ਿਵਲਿੰਗ ਦੀ ਬੇਅਦਬੀ ਤੋਂ ਬਾਅਦ ਤੇ  ਕਲਕੱਤਾ 'ਚ ਬੱਚੀ ਨਾਲ ਜਬਰ ਜਨਾਹ ਦੀ ਦੁਖਦ ਘਟਨਾਂ ਸਬੰਧੀ ਸਮੂਹ ਵਕੀਲਾਂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ  ਅਮਰਦੀਪ ਸਿੰਘ ਧਾਰਨੀ ਦੀ ਪ੍ਰਧਾਨਗੀ ਹੇਠ ਫ਼ਤਿਹਗੜ੍ਹ ਸਾਹਿਬ ਦੀ ਅਦਾਲਤ ਦੇ ਬਾਹਰ ਬੈਠ ਕੇ ਹੜਤਾਲ ਕੀਤੀ ਤੇ ਸਰਕਾਰਾਂ ਖਿਲਾਫ ਰੋਸ ਜਤਾਇਆ।