ਭਗਵੰਤ ਮਾਨ ਨੇ ਅੱਜ ਆਪਣਾ ਸੰਸਦੀ ਚੋਣ ਜਿੱਤਣ ਵਾਲਾ ਪ੍ਰਮਾਣ ਪੱਤਰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਉਨ੍ਹਾਂ ਦੀ ਯਾਦਗਾਰ ਨੂੰ ਸਮਰਪਿਤ ਕਰ ਦਿੱਤਾ। ਭਗਤ ਸਿੰਘ ਦੇ ਬੁੱਤ ਦੇ ਪੈਰਾਂ ਵਿੱਚ ਆਪਣਾ ਸਰਟੀਫਿਕੇਟ ਰੱਖਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੈਂ ਜਦੋਂ ਰਾਜਨੀਤੀ ਚ ਆਉਣ ਤੋਂ ਪਹਿਲਾਂ ਕੋਈ ਵੀ ਨਵੀਂ ਗੱਡੀ ਖਰੀਦਦਾ ਸੀ ਤਾਂ ਖਟਕੜ ਕਲਾਂ ਜ਼ਰੂਰ ਆਉਂਦਾ ਸੀ ਅਤੇ ਅੱਜ ਐਮਪੀ ਬਣਨ ਤੋਂ ਬਾਅਦ ਵੀ ਆਇਆ ਹਾਂ।
ਇੱਥੇ ਭਗਵੰਤ ਨੇ ਇਹ ਵੀ ਕਿਹਾ ਕਿ ਸਾਲ 2022 ਦਾ ਨੀਂਹ ਪੱਥਰ ਸੰਗਰੂਰ ਵਿੱਚ ਰੱਖ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ 1,11,111 ਵੋਟਾਂ ਦੇ ਫਰਕ ਨਾਲ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ ਸੰਸਦੀ ਚੋਣ ਵਿੱਚ ਮਾਤ ਦਿੱਤੀ ਸੀ। ਹੁਣ ਸੰਸਦ ਵਿੱਚ ਉਹ ਆਮ ਆਦਮੀ ਪਾਰਟੀ ਦੇ ਇਕੱਲੇ ਹੀ ਐਮਪੀ ਹੋਣਗੇ। ਉੱਧਰ, 20 ਵਿਧਾਇਕਾਂ ਨਾਲ ਪੰਜਾਬ ਵਿੱਚ ਵਿਰੋਧੀ ਧਿਰ ਬਣ ਕੇ ਵਿਧਾਨ ਸਭਾ 'ਚ ਬੈਠੀ ਆਮ ਆਦਮੀ ਪਾਰਟੀ ਦੇ ਪੰਜ ਵਿਧਾਇਕ ਪਾਰਟੀ ਛੱਡ ਵੀ ਚੁੱਕੇ ਹਨ। ਅਜਿਹੇ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਬਿਆਨ ਕਿੰਨਾ ਕੁ ਅਸਰਦਾਰ ਸਾਬਤ ਹੁੰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ।
ਦੇਖੋ ਵੀਡੀਓ-