Farmer Protest: ਕਿਸਾਨ ਜਥੇਬੰਦੀਆਂ ਤੇ ਪੰਜਾਬ ਸਰਕਾਰ ਵਿਚਾਲੇ ਲੰਘੀ ਮੀਟਿੰਗ ਤੋਂ ਬਾਅਦ ਪਿਆ ਪਾੜਾ ਵਧਦਾ ਜਾ ਰਿਹਾ ਹੈ। ਜਥੇਬੰਦੀਆਂ ਬਜਿੱਦ ਹਨ ਕਿ ਉਹ ਚੰਡੀਗੜ੍ਹ ਨੂੰ ਕੂਚ ਕਰਨਗੀਆਂ ਜਦੋਂ ਪੰਜਾਬ ਪੁਲਿਸ ਕਿਸਾਨ ਲੀਡਰਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਿਨਾਂ ਵਜ੍ਹਾ ਤੋਂ ਲੋਕਾਂ ਨੂੰ ਤੰਗ ਕਰਨਾ ਚੰਗੀ ਗੱਲ਼ ਨਹੀਂ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਦੇ ਸੜਕ ਰੋਕ ਲਓ, ਕਦੇ ਰੇਲਾਂ ਰੋਕ ਲਓ, ਕਦੇ ਕੇਂਦਰ ਦਾ ਬਜਟ ਰੋਕ ਲਓ, ਹੁਣ ਤਾਂ ਇਮੀਗ੍ਰੇਸ਼ਨ ਸੈਂਟਰ ਤੋਂ ਲੈ ਕੇ ਸੱਸ ਨੂੰਹ ਦੇ ਝਗੜਿਆਂ ਵਿੱਚ ਵੀ ਜਾ ਕੇ ਧਰਨੇ ਲਾ ਦਿੰਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਬਰਾਬਰ ਸਰਕਾਰ ਚਲਾ ਰਹੇ ਹਨ ਤੇ ਇਸ ਨਾਲ ਲੋਕ ਦੁਖੀ ਹੋ ਰਹੇ ਹਨ। ਮਾਨ ਨੇ ਕਿਹਾ ਕਿ ਮੈਂ ਆਪਣੇ ਵਾਸਤੇ ਨਹੀਂ ਸਗੋਂ ਲੋਕਾਂ ਵਾਸਤੇ ਨਾਰਾਜ਼ ਹੋਇਆ ਸੀ। ਇਹ ਧਰਨੇ ਲਾ ਕੇ ਸੜਕਾਂ ਰੋਕੀ ਬੈਠੇ ਹਨ ਜਿਸ ਨਾਲ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ  ਮੈਂ ਆਪ ਕਿਸਾਨ ਹਾਂ, ਯੂਨੀਅਨ ਵਾਲਿਆਂ ਨਾਲੋਂ ਮੈਂ ਵੱਧ ਖੇਤ ਜਾਂਦਾ ਹਾ

ਮਾਨ ਨੇ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦਿੱਲੀ ਨਾਲ ਜੁੜੀਆਂ ਹੋਈਆਂ ਹਨ ਤਾਂ ਫਿਰ ਦਿੱਲੀ ਜਾਓ, ਜੇ ਇੱਕ ਜਥੇਬੰਦੀ ਧਰਨਾ ਦਿੰਦੀ ਹੈ ਤਾਂ ਦੂਜੀ ਸੋਚਦੀ ਹੈ ਕਿ ਹੁਣ ਕੀ ਕਰੀਏ ਤਾਂ ਫਿਰ ਇੱਕ ਧਰਨਾ ਖ਼ਤਮ ਹੋਣ ਤੋਂ ਬਾਅਦ ਦੂਜਾ ਸ਼ੁਰੂ ਹੋ ਜਾਂਦਾ ਹੈ। ਮਾਨ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਪਿੰਡ ਦੇ ਹਰ ਘਰ ਵਿੱਚੋਂ ਫੰਡ ਜਾਂਦਾ ਹੈ

ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅਸੀਂ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਗੱਲ-ਗੱਲ 'ਤੇ ਸੜਕਾਂ ਤੇ ਰਸਤੇ ਬੰਦ ਕਰਨ ਨਾਲ ਲੋਕ ਤੰਗ ਹੁੰਦੇ ਨੇ। ਕਿਸਾਨਾਂ ਦੀਆਂ ਸਾਰੀਆਂ ਮੰਗਾਂ ਕੇਂਦਰ ਨਾਲ ਸੰਬੰਧਿਤ ਨੇ ਪਰ ਧਰਨੇ ਪੰਜਾਬ 'ਚ ਲਗਾ ਰਹੇ ਨੇ। ਬਿਨਾਂ ਵਜ੍ਹਾ ਤੋਂ ਲੋਕਾਂ ਨੂੰ ਤੰਗ ਕਰਨਾ ਚੰਗੀ ਗੱਲ ਨਹੀਂ।