ਨਵੀਂ ਦਿੱਲੀ: ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕਾਂ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਇੰਚਾਰਜ ਮਨੀਸ਼ ਸਿਸੋਦੀਆ ਨਾਲ ਬੈਠ ਕੀਤੀ ਪਰ ਪਾਰਟੀ ਦੇ ਪੂਰੇ ਦੇਸ਼ ਵਿੱਚੋਂ ਇਕਲੌਤੇ ਸਾਂਸਦ ਭਗਵੰਤ ਮਾਨ ਇਸ ਬੈਠਕ ਦਾ ਹਿੱਸਾ ਨਹੀਂ ਬਣੇ। ਬੈਠਕ ਵਿੱਚ ਪਾਰਟੀ ਦੀ ਹਾਰ ਬਾਰੇ ਮੰਥਨ ਕੀਤਾ ਗਿਆ। ਇਸ ਤੋਂ ਇਲਾਵਾ ਬੈਠਕ ਵਿੱਚ ਪਾਰਟੀ ਵੱਲੋਂ ਸ਼ੁਰੂ ਕੀਤੇ ਬਿਜਲੀ ਤੇ ਹੋਰ ਅੰਦੋਲਨਾਂ ਨੂੰ ਅੱਗੇ ਵਧਾਉਣ ਬਾਰੇ ਚਰਚਾ ਕੀਤੀ ਗਈ।
ਇਸ ਦੌਰਾਨ 'ਆਪ' ਨੇ ਐਲਾਨ ਕੀਤਾ ਕਿ ਜੋ ਵਿਧਾਇਕ ਪਾਰਟੀ ਨਾਲੋਂ ਟੁੱਟ ਕੇ ਸਾਥ ਛੱਡ ਗਏ ਸੀ ਉਨ੍ਹਾਂ ਨਾਲ ਗੱਲਬਾਤ ਹੋ ਰਹੀ ਹੈ। ਸਭ ਨੂੰ ਮੁੜ ਤੋਂ ਪਾਰਟੀ ਨਾਲ ਜੋੜਿਆ ਜਾਏਗਾ। ਇਸ ਦੌਰਾਨ ਇਹ ਫੈਸਲਾ ਵੀ ਹੋਇਆ ਕਿ ਪੰਜਾਬ ਵਿੱਚ ਬਿਜਲੀ ਅੰਦੋਲਨ ਨੂੰ ਵੱਡੇ ਪੱਧਰ 'ਤੇ ਅੱਗੇ ਤੋਰਿਆ ਜਾਏਗਾ।
ਮਾਨ ਦੀ ਗੈਰ ਹਾਜ਼ਰੀ ਵਿੱਚ ਮੀਟਿੰਗ ਮਗਰੋਂ ਹਰਪਾਲ ਚੀਮਾ ਨੇ ਵਿਰੋਧੀ ਧਿਰ ਦੀ ਕੁਰਸੀ ਛੱਡਣ ਬਾਰੇ ਬਿਆਨ ਦਿੱਤਾ ਕਿ ਅਹੁਦਾ ਉਨ੍ਹਾਂ ਲਈ ਮਹੱਤਵ ਨਹੀਂ ਰੱਖਦਾ। ਉਨ੍ਹਾਂ ਕਿਹਾ ਕਿ ਬੈਠਕ ਵਿੱਚ ਪਾਰਟੀ ਦੀ ਹਾਰ ਸਬੰਧੀ ਮੰਥਨ ਹੋਇਆ ਹੈ, ਆਉਣ ਵਾਲੇ ਦਿਨਾਂ ਅੰਦਰ ਹਾਈਕਮਾਨ ਅਹੁਦੇਦਾਰਾਂ ਨਾਲ ਵੀ ਮੀਟਿੰਗ ਕਰੇਗੀ।
ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੀਐਮ ਨੂੰ ਲਿਖੀ ਚਿੱਠੀ ਬਾਰੇ ਕਿਹਾ ਕਿ ਕੈਪਟਨ ਤਾਂ ਚਿੱਠੀਆਂ ਲਿਖਣ ਵਿੱਚ ਮਾਹਿਰ ਹਨ। ਪੰਜਾਬ ਵਿੱਚ ਨਸ਼ਾ ਉਸੇ ਤਰ੍ਹਾਂ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨਸ਼ੇ 'ਤੇ ਲਗਾਮ ਕੱਸਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੋਲ਼ੀਕਾਂਡ ਦੀ ਜਾਂਚ ਕਰ ਰਹੀ ਸਿਟ ਵੀ ਬਾਦਲਾਂ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ।
ਕੇਜਰੀਵਾਲ ਤੇ ਵਿਧਾਇਕਾਂ ਦੀ ਬੈਠਕ 'ਚ ਨਹੀਂ ਪੁੱਜੇ ਭਗਵੰਤ ਮਾਨ
ਏਬੀਪੀ ਸਾਂਝਾ
Updated at:
02 Jun 2019 07:01 PM (IST)
ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕਾਂ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਇੰਚਾਰਜ ਮਨੀਸ਼ ਸਿਸੋਦੀਆ ਨਾਲ ਬੈਠ ਕੀਤੀ ਪਰ ਪਾਰਟੀ ਦੇ ਪੂਰੇ ਦੇਸ਼ ਵਿੱਚੋਂ ਇਕਲੌਤੇ ਸਾਂਸਦ ਭਗਵੰਤ ਮਾਨ ਇਸ ਬੈਠਕ ਦਾ ਹਿੱਸਾ ਨਹੀਂ ਬਣੇ। ਬੈਠਕ ਵਿੱਚ ਪਾਰਟੀ ਦੀ ਹਾਰ ਬਾਰੇ ਮੰਥਨ ਕੀਤਾ ਗਿਆ। ਇਸ ਤੋਂ ਇਲਾਵਾ ਬੈਠਕ ਵਿੱਚ ਪਾਰਟੀ ਵੱਲੋਂ ਸ਼ੁਰੂ ਕੀਤੇ ਬਿਜਲੀ ਤੇ ਹੋਰ ਅੰਦੋਲਨਾਂ ਨੂੰ ਅੱਗੇ ਵਧਾਉਣ ਬਾਰੇ ਚਰਚਾ ਕੀਤੀ ਗਈ।
- - - - - - - - - Advertisement - - - - - - - - -