ਗਗਨਦੀਪ ਸ਼ਰਮਾ, ਅੰਮ੍ਰਿਤਸਰ

ਅੰਮ੍ਰਿਤਸਰ 'ਚ ਪਹਿਲੇ ਫੇਸ ਖੋਲੇ ਜਾਣ 8 ਮੁਹੱਲਾ ਕਲੀਨਿਕ, ਜਿਨਾਂ 'ਚੋਂ ਸੱਤ ਅੰਮ੍ਰਿਤਸਰ ਸ਼ਹਿਰ ਦੇ 'ਚ ਸਥਾਪਤ ਕੀਤੇ ਜਾਣਗੇ ਤੇ ਇਕ ਰਈਆ ਸ਼ਹਿਰ 'ਚ ਖੋਲਿਆ ਜਾਵੇਗਾ। ਇਸ ਲਈ ਡਾਕਟਰਾਂ ਦੀਆਂ ਇੰਟਰਵਿਊ ਕੀਤੀਆਂ ਜਾ ਰਹੀਆਂ ਹਨ ਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਡਾਕਟਰਾਂ ਦੀ ਤੈਨਾਤੀ ਕੀਤੀ ਜਾ ਰਹੀ ਹੈ।

ਫਿਲਹਾਲ ਸਰਹੱਦੀ ਖੇਤਰ 'ਚ ਕੋਈ ਮੁਹੱਲਾ ਕਲੀਨਿਕ ਨਹੀਂ ਖੋਲਿਆ ਜਾ ਰਿਹਾ ਹੈ ਤੇ ਸਰਕਾਰ ਵੱਲੋਂ  ਅਗਲੇ ਪੜਾਅ 'ਚ ਮੁਹੱਲਾ ਕਲੀਨਕ ਖੋਲਿਆ ਜਾਵੇਗਾ। ਸਰਹੱਦੀ ਖੇਤਰਾਂ ਸਮੇਤ ਬਾਕੀ ਥਾਵਾਂ 'ਤੇ ਸਿਹਤ ਸਹੂਲਤਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ।

ਕੋਵਿਡ ਬਾਰੇ ਸਿਵਲ ਸਰਜਨ


ਅੰਮ੍ਰਿਤਸਰ 'ਚ ਕੋਵਿਡ ਦੇ ਮੌਜੂਦਾ ਸਮੇੰ 'ਚ ਸਿਰਫ 28 ਕੇਸ ਹਨ, ਜਿਨਾਂ 'ਚੋਂ ਇਕ ਅੇੈਕਟਿਵ ਕੇਸ ਹਸਪਤਾਲ 'ਚ ਜੇਰੇ ਇਲਾਜ ਹੈ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਹਾਲੇ ਤਕ 95 ਫੀਸਦੀ ਪਹਿਲੀ ਡੋਜ ਲੈ ਚੁੱਕੇ ਹਨ ਤੇ 80 ਫੀਸਦੀ ਲੋਕ ਦੂਜੀ ਡੋਜ ਲਗਾ ਚੁੱਕੇ ਹਨ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਜਿਨਾਂ ਲੋਕਾਂ ਨੇ ਦੂਜੀ ਡੋਜ ਨਹੀ ਲਈ, ਉਹ ਤੁਰੰਤ ਲੈਣ ਪਰ ਹਾਲੇ ਵੀ ਲੋਕ ਅਹਿਤਿਆਤ ਰੱਖਣ। 


 

ਦੱਸ ਦੇਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮੁਹੱਲਾ ਕਲੀਨਿਕ 15 ਅਗਸਤ ਤੋਂ ਸ਼ੁਰੂ ਹੋਣਗੇ।  ਪਹਿਲੇ ਪੜਾਅ 'ਚ 75 ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਨੂੰ ਪਾਰਟੀ ਨਾਲ ਜੋੜਦਿਆਂ ਉਨ੍ਹਾਂ ਦਾ ਨਾਂ ‘ਆਮ ਆਦਮੀ ਕਲੀਨਿਕ’ ਰੱਖਿਆ ਗਿਆ ਹੈ। ਪੰਜਾਬ ਦੀ ‘ਆਪ’ ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ‘ਚ ਲੋਕਾਂ ਨੂੰ ਘਰ ਦੇ ਨੇੜੇ ਇਲਾਜ ਦੀਆਂ ਬਿਹਤਰ ਸਹੂਲਤਾਂ ਮਿਲਣਗੀਆਂ।

 

ਪੰਜਾਬ ਵਾਸੀਆਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਨਾਲ ਭਗਵੰਤ ਮਾਨ ਸਰਕਾਰ ਵੱਲੋਂ ਦਿੱਲੀ ਸਰਕਾਰ ਦੀ ਤਰਜ਼ ਉੱਪਰ ਪੰਜਾਬ ਵਿੱਚ ਆਮ ਆਦਮੀ ਕਲੀਨਿਕ ਖੋਲ੍ਹਣ ਦਾ ਐਲਾਨ ਕੀਤਾ ਸੀ  ਅਤੇ ਪਹਿਲੇ ਪੜਾਅ ਵਿੱਚ ਪੰਜਾਬ ਵਿੱਚ 75 ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ ਅਤੇ ਇਨ੍ਹਾਂ ਦਾ ਉਦਘਾਟਨ 15 ਅਗਸਤ ਵਾਲੇ ਦਿਨ ਕੀਤਾ ਜਾਵੇਗਾ ਅਤੇ ਇਹ ਕਲੀਨਿਕ ਬੰਦ ਪਏ ਸੁਵਿਧਾ ਕੇਂਦਰਾਂ ਵਿੱਚ ਪੰਜਾਬ ਸਰਕਾਰ ਵੱਲੋਂ ਖੁੱਲ੍ਹਵਾਏ ਜਾ ਰਹੇ ਹਨ।