ਚੰਡੀਗੜ੍ਹ: ਪੰਜਾਬ (Punjab) ਵਿੱਚ ਬੰਪਰ ਜਿੱਤ ਮਗਰੋਂ ਭਗਵੰਤ ਮਾਨ (Bhagwant Mann) ਪੰਜਾਬ ਦੇ ਅਗਲੇ ਮੁੱਖ ਮੰਤਰ ਵਜੋਂ 16 ਮਾਰਚ ਨੂੰ  ਸ਼ਹੀਦ-ਏ-ਆਜ਼ਮ ਭਗਤ ਸਿੰਘ (Bhagat Singh) ਦੇ ਪਿੰਡ ਖਟਕੜਕਲਾਂ ਵਿਖੇ ਸਹੁੰ ਚੁੱਕਣਗੇ।ਆਪ (AAP) ਨੂੰ ਪੰਜਾਬ ਦੇ ਲੋਕਾਂ ਨੇ 117 ਸੀਟਾਂ ਵਿੱਚ 92 ਸੀਟਾਂ ਜਿੱਤਾ ਕੇ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਹੈ।ਇਸ ਵਿਚਾਲੇ ਕੀ ਤੁਸੀਂ ਇਹ ਗੱਲ ਜਾਣਦੇ ਹੋ ਕਿ ਵਿਅੰਗਕਾਰ ਅਤੇ ਇੱਕ ਕਾਮੇਡੀਅਨ ਵਜੋਂ ਛੋਟੀ ਉਮਰ ਵਿੱਚ ਸਫਲਤਾ ਦਾ ਸਵਾਦ ਚੁੱਖ ਚੁੱਕੇ ਭਗਵੰਤ ਮਾਨ ਕੁੱਝ ਹੋਰ ਵੀ ਟਰਾਈ ਕਰ ਚੁੱਕੇ ਹਨ।


2000 ਦੇ ਦਹਾਕੇ ਦੇ ਸ਼ੁਰੂ ਵਿੱਚ ਜਦੋਂ ਉਹ ਰਿਐਲਿਟੀ ਟੀਵੀ ਸ਼ੋਅ ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਵਿੱਚ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਆਏ ਤਾਂ ਉਹ ਰਾਸ਼ਟਰੀ ਸੁਰਖੀਆਂ ਵਿੱਚ ਆ ਗਏ।ਆਪਣੇ ਸਟੇਜ ਪ੍ਰਦਰਸ਼ਨ ਤੋਂ ਬਾਅਦ, ਉਹ ਕਈ ਪੰਜਾਬੀ ਫਿਲਮਾਂ ਜਿਵੇਂ ਕਿ, 22 ਜੀ ਤੁੱਸੀ ਘੈਂਟ ਹੋ, ਏਕਮ- ਮਿੱਟੀ ਦਾ ਪੁੱਤਰ, ਮੈਂ ਮਾਂ ਪੰਜਾਬ ਦੀ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਨਜ਼ਰ ਆਏ।ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਗੀਤ ਵੀ ਗਾਏ ਹਨ। ਹਾਂ, ਭਗਵੰਤ ਮਾਨ ਜੋ ਇੱਕ ਕਾਮੇਡੀਅਨ, ਐਕਟਰ, ਸਿਆਸਤਦਾਨ ਹਨ, ਇੱਕ ਗਾਇਕ ਵੀ ਸੀ। ਉਨ੍ਹਾਂ ਨੇ ਕਾਮੇਡੀ ਸਮੇਤ ਆਪਣੀ ਪਹਿਲੀ ਡਿਸਕੋਗ੍ਰਾਫੀ 1992 ਵਿੱਚ 'ਗੋਭੀ ਦੀਏ ਕਚੀਏ ਵਪਾਰਨੇ' ਨਾਲ ਕੀਤੀ।


ਇਸ ਤੋਂ ਬਾਅਦ ਉਨ੍ਹਾਂ ਨੇ 20 ਤੋਂ ਵੱਧ ਗੀਤ ਰਿਲੀਜ਼ ਕੀਤੇ ਜਿਨ੍ਹਾਂ ਵਿੱਚ ਕਾਮੇਡੀ ਵੀ ਸ਼ਾਮਲ ਸੀ। ਉਨ੍ਹਾਂ ਦੀਆਂ ਚਾਰ ਐਲਬਮਾਂ ਹਨ, ਜੱਟਾਂ ਦਾ ਮੁੰਡਾ ਗਾਉਣ ਲਗਿਆ, ਦਮ ਲਿਆ ਲੋ, ਆਵਾਜ਼, ਰੰਗਲੇ ਪੰਜਾਬ ਨੂੰ ਬਚਾਏ।


ਕੁੱਝ ਮੁਸ਼ਹੂਰ ਗੀਤ
ਗੋਭੀ ਦੀਏ ਕੱਚੀਏ ਵਪਾਰਨੇ
ਜੱਟਾਂ ਦਾ ਮੁੰਡਾ ਗਾਉਣ ਲਗਿਆ
ਭਗਵੰਤ ਮਾਨ ਹਾਜ਼ਰ ਹੋ
ਓਨਾ ਚਾਅ ਨਹੀਂ ਚੜ੍ਹਿਆ
ਸਾਡੇ ਕੋਲੋਂ ਸਿੱਖੇ ਲਾਉਣੀ ਅੰਬਰੀਂ ਉਡਾਰੀ