ਇਸ ਤੋਂ ਸਪਸ਼ਟ ਹੈ ਭਗਵੰਤ ਮਾਨ ਨੇ ਪਾਰਟੀ ਅੰਦਰ ਆਪਣਾ ਰੁਤਬਾ ਮੁੜ ਕਾਇਮ ਕਰ ਲਿਆ ਹੈ। ਦਰਅਸਲ ਇੱਕ ਵੇਲੇ ਭਗਵੰਤ ਮਾਨ ਪਾਰਟੀ ਤੋਂ ਕਿਨਾਰਾ ਕਰ ਗਏ ਸੀ। ਸੁਖਪਾਲ ਖਹਿਰਾ ਦੇ ਧੜੇ ਵੱਲੋਂ ਬਗਾਵਤ ਕਰਨ ਮਗਰੋਂ ਭਗਵੰਤ ਦਾ ਮੁੜ ਦਾਅ ਲੱਗ ਗਿਆ ਤੇ ਉਨ੍ਹਾਂ ਨੇ ਆਪਣੀ ਪਕੜ ਕਾਇਮ ਕਰ ਲਈ। ਇਸ ਵੇਲੇ ਪੰਜਾਬ ਦੀ ਸਿਆਸਤ ਵਿੱਚ ਭਗਵੰਤ ਮਾਨ ਨੂੰ ਚੁਣੌਤੀ ਦੇਣ ਵਾਲਾ ਕੋਈ ਨਹੀਂ ਹੈ।
‘ਆਪ’ ਦੇ ਦਿੱਲੀ ਤੋਂ ਕਨਵੀਨਰ ਤੇ ਕੈਬਨਿਟ ਮੰਤਰੀ ਗੋਪਾਲ ਰਾਇ ਨੇ ਦੱਸਿਆ ਕਿ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਤੋਂ ਇਲਾਵਾ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ, ਰਾਜ ਸਭਾ ਮੈਂਬਰ ਸੰਜੇ ਸਿੰਘ ਤੇ ਸੁਸ਼ੀਲ ਗੁਪਤਾ ਤੇ ਐਨਡੀ ਗੁਪਤਾ, ਦਿੱਲੀ ਦੇ ਖੁਰਾਕ ਮੰਤਰੀ ਇਮਰਾਨ ਹੁਸੈਨ, ਕੈਲਾਸ਼ ਗਹਿਲੌਤ, ਮੰਤਰੀ ਰਾਜਿੰਦਰਪਾਲ ਗੌਤਮ,ਵਿਧਾਇਕ ਸੌਰਭ ਭਾਰਦਵਾਜ, ਰਾਖੀ ਬਿਰਲਾ, ਜਰਨੈਲ ਸਿੰਘ ਤੇ ਸਹਿਨਾਜ਼ ਹਿੰਦੋਸਤਾਨੀ ਦੇ ਨਾਂ ਸਟਾਰ ਪ੍ਰਚਾਰਕਾਂ ਵਿੱਚ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਹ ਨਾਂ ਚੋਣ ਕਮਿਸ਼ਨ ਨੂੰ ਭੇਜੇ ਗਏ ਹਨ ਤੇ ਅਗਲੇ ਦਿਨਾਂ ਦੌਰਾਨ ਹੋਰ ਨਾਵਾਂ ਬਾਰੇ ਵੀ ਫ਼ੈਸਲਾ ਕਰਕੇ ਐਲਾਨੇ ਜਾਣਗੇ ਤੇ ਕਰੀਬ 40 ਲੋਕਾਂ ਦੇ ਨਾਂ ਇਸ ਸੂਚੀ ਦਾ ਹਿੱਸਾ ਹੋਣਗੇ। ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ਉਪਰ 12 ਮਈ ਨੂੰ ਵੋਟਾਂ ਪੈਣੀਆਂ ਹਨ।