ਅਸ਼ਰਫ ਢੁੱਡੀ ਦੀ ਰਿਪੋਰਟ


ਮੋਹਾਲੀਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ  ਦੇ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਆਪ ਵਰਕਰਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਧ ਦੇ ਸਿਸਵਾਂ ਫ਼ਾਰਮ ਹਾਊਸ ਦਾ ਘਿਰਾਉ ਕਰਣ ਪਹੁੰਚੇ। ਪਰ ਇਸ ਦੌਰਾਨ ਪੰਜਾਬ ਪੁਲਿਸ ਸਖ਼ਤੀ ਦੀ ਵਰਤੋਂ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਤਿੰਨ ਪੱਧਰੀ ਬੈਰੀਕੇਡਿੰਗ ਕੀਤੀ।


ਦੱਸ ਦਈਏ ਪੰਜਾਬ 'ਚ ਬਿਜਲੀ ਕੱਟਾਂ ਕਰਕੇ ਪ੍ਰੇਸ਼ਾਨ ਹੋ ਰਹੇ ਕਿਸਾਨਾਂ ਅਤੇ ਆਮ ਲੋਕਾਂ 'ਚ ਰੋਸ਼ ਹੈ। ਇਸ ਕਰਕੇ ਲੋਕ ਬੀਤੇ ਦਿਨਾਂ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਇਸ ਕੜੀ 'ਚ ਹੁਣ ਸ਼ਨੀਵਾਰ ਨੁੂੰ ਆਪ ਵਰਕਰਾਂ ਵਲੋਂ ਵੀ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਸਿਸਵਾਂ ਰੋਡ ਵੱਲ ਪੰਜਾਬ ਪੁਲਿਸ ਵਲੋਂ ਕੀਤੀ ਪਹਿਲੀ ਬੈਰੀਕੇਡਿੰਗ ਨੂੰ ਤੋੜ ਦਿੱਤਾ ਅਤੇ ਅੱਗੇ ਪਹੁੰਚੇ।


ਇਸ ਮਗਰੋਂ ਦੁਸਰੀ ਬੈਰੀਕੇਡਿੰਗ 'ਤੇ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਵਲੋਂ ਵਾਟਰ ਕੈਨਨ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਭੱਜਾਉਣ ਦੀ ਕੋਸ਼ਿਸ਼ ਕੀਤੀ। ਇੱਥੇ ਕਰੀਬ 40 ਮਿੰਟ ਤੱਕ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪੁਲਿਸ ਦਾ ਪੁਰਜ਼ੋਰ ਮੁਕਾਬਲਾ ਕੀਤਾ।


ਇਸ ਦੌਰਾਨ ਧਰਨੇ ਦੀ ਅਗਵਾਈ ਕਰ ਰਹੇ ਆਪ ਵਿਦਾਇਕ ਭਗਵੰਤ ਮਾਨ ਨੇ ਕਿਹਾ ਕਿ ਅੱਜ ਅਸੀਂ ਪੰਜਾਬ ਦੇ 3 ਕਰੋੜ ਲੋਕਾਂ ਦਾ ਦਰਦ ਲੈ ਕੇ ਇਥੇ ਪੁੱਜੇ ਹਾਂ। ਪੰਜਾਬ ਦੇ ਮੁੱਖ ਮੰਤਰੀ ਸੋ ਰਹੇ ਹਨ ਉਨ੍ਹਾਂ ਨੂੰ ਜਗਾਉਣ ਲਈ ਅਸੀਂ ਇੱਥੇ ਪੁੱਜੇ ਹਾਂ। ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਮੁਖ ਮੰਤਰੀ ਬਨਣ ਤੋਂ ਬਾਅਦ  ਸਿਰਫ 6 ਚੱਕਰ ਹੀ ਪੰਜਾਬ ਵਿੱਚ ਲਗਾਏ ਹਨ।


ਨਾਲ ਹੀ ਇਸ ਦੌਰਾਨ ਮਾਨ ਨੇ ਕਿਹਾ ਕਿ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਦੀ ਕੰਧ ਸੁਖਬੀਰ ਬਾਦਲ ਦੇ ਸੁਖ ਵਿਲਾਸ ਹੋਟਲ ਦੇ ਨਾਲ ਸਾਂਝੀ ਹੈ। ਦੋ ਜਾਂ ਤਿੰਨ ਗੁਪਤ ਦਰਵਾਜੇ ਇਨ੍ਹਾਂ ਵਿਚਕਾਰ ਰੱਖੇ ਹੋਏ ਹੋਣੇ ਅਤੇ ਹੋ ਸਕਦਾ ਹੈ ਕਿ ਰਾਤ ਦਾ ਖਾਣਾ ਇਹ ਇਕੱਠੇ ਬੈਠ ਕੇ ਖਾਂਦੇ ਹੋਣਗੇ।


ਭਗਵੰਤ ਨੇ ਕੈਪਟਨ 'ਤੇ ਤਨਜ਼ ਕਰਦਿਆਂ ਕਿਹਾ ਕਿ ਕੈਪਟਨ 100 ਵਾਰ ਹਿਮਾਚਲ ਦੀ ਪਹਾੜੀਆਂ ਵਿੱਚ ਗਏ ਹੋਣੇ ਹਨ।  ਚਿੱਟੇ ਬਗਲੇ ਨੀਲੇ ਮੌਰ ਦੋਵੇਂ ਹੀ ਚੌਰ ਇਹ ਦੋਵੇ ਮਿਲੇ ਹੋਏ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਬਾਦਲਾਂ ਦੀਆਂ ਬਸਾਂ ਵਧ ਗਈਆਂ ਹਨ ਘੱਟੀਆਂ ਨਹੀਂ। ਨਸ਼ੇ ਬਾਰੇ ਉਨ੍ਹਾਂ ਕਿਹਾ ਕਿ ਸੂਬੇ ਚੋਂ ਨਸ਼ਾ ਖ਼ਤਮ ਨਹੀਂ ਹੋਇਆ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ 'ਚ ਕੇਬਲ ਮਾਫੀਆ,  ਰੇਤ ਮਾਫੀਆ ਸਭ ਚੱਲ ਰਿਹਾ ਹੈ ਕੁਝ ਵੀ ਬੰਦ ਨਹੀਂ ਹੋਇਆ।


ਨਾਲ ਹੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਦੀ ਸਰਕਾਰ ਪੰਜਾਬ ਵਿੱਚ ਆਉਣ 'ਤੇ ਬਿਜਲੀ  ਦੇ ਕੱਟ ਨਹੀਂ ਲੱਗਣਗੇ। ਮਾਨ ਨੇ ਕਿਹਾ ਕਿ ਪੰਜਾਬ  ਦੇ ਲੋਕ ਪ੍ਰਦਰਸ਼ਨ ਕਰ ਰਹੇ ਹੈ, ਗਰਮੀ ਵਿੱਚ ਰਾਤ ਨੂੰ ਪ੍ਰਦਸ਼ਨ ਕਰਨੇ ਪੈ ਰਹੇ ਹਨ।  ਪੰਜਾਬ ਵਿੱਚ ਬਿਜਲੀ ਹੀ ਨਹੀਂ ਆ ਰਹੀ।  ਸਭ ਤੋਂ ਮੰਹਿਗੀ ਬਿਜਲੀ ਪੰਜਾਬ ਵਿੱਚ ਮਿਲ ਰਹੀ ਹੈ। ਪੰਜਾਬ ਕਾਂਗਰਸ 'ਚ ਚਲ ਰਹੇ ਕਲੈਸ਼ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਦੀ ਅੱਧੀ ਸਰਕਾਰ ਤਾਂ ਦਿੱਲੀ ਬੈਠੀ ਹੈ।  ਇਹ ਆਪਸ ਵਿੱਚ ਹੀ  ਲੜ ਰਹੇ ਹੈ ਅਤੇ ਲੋਕ ਸੜਕਾਂ ਉੱਤਰਨ ਲਈ ਮਜਬੂਰ ਹਨ।


ਇਹ ਵੀ ਪੜ੍ਹੋ: ਖਣਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਸੁਖਬੀਰ ਸਿੰਘ ਬਾਦਲ `ਤੇ ਕੱਸਿਆ ਤਨਜ਼, ਕਿਹਾ,,,


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904