Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਸਨਅਤਕਾਰਾਂ ਨਾਲ ਮਿਲਣੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਦੇ ਉਦਯੋਗ ਨੂੰ ਵਧਾਇਆ ਜਾ ਸਕੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਨਅਤਕਾਰ ਸਰਕਾਰ ਤੋਂ ਪੈਸੇ ਨਹੀਂ ਮੰਗਦੇ ਬੱਸ ਉਹ ਕੰਮ ਕਰਨ ਲਈ ਵਧੀਆ ਮਾਹੌਲ ਮੰਗਦੇ ਹਨ।


ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, ਮੋਹਾਲੀ ਗੇਟਵੇਅ ਆਫ਼ ਪੰਜਾਬ ਹੈ। ਜੇ ਕੌਮਾਂਤਰੀ ਜਹਾਜ਼ ਤੋਂ ਕੋਈ ਆਉਂਦਾ ਹੈ ਤੇ ਉਸ ਨੂੰ ਉੱਤਰਦੇ ਨੂੰ ਹੀ ਵਧੀਆ ਗੇਟਵੇਅ ਮਿਲਜੇ ਤਾਂ ਪੰਜਾਬੀ ਸ਼ਾਇਦ ਹੀ ਕਦੇ ਵਿਦੇਸ਼ ਜਾਣ ਬਾਰੇ ਸੋਚਣਗੇ ਕਿ ਅਸੀਂ ਬਾਹਰ ਜਾਈਏ। ਅਸੀਂ ਪੰਜਾਬ ਹੀ ਠੀਕ ਕਰ ਲਵਾਂਗੇ, 






ਮਾਨ ਨੇ ਕਿਹਾ ਕਿ ਪੰਜਾਬੀ ਮਿਹਨਤੀ ਕੌਮ ਹੈ ਤੇ ਇੱਥੋਂ ਦੀ ਉਪਜਾਊ ਧਰਤੀ ਹੈ, ਸਾਡੇ ਕੋਲ ਮਿਹਨਤੀ ਲੋਕ ਹਨ। ਮਾਨ ਨੇ ਕਿਹਾ ਉਨ੍ਹਾਂ ਨੇ ਚਾਰ ਮਿਲਣੀਆਂ ਕੀਤੀਆਂ ਹਨ, ਇਸ ਤੋਂ ਪਹਿਲਾਂ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿੱਚ ਹੋਈ ਸੀ ਤੇ ਹੁਣ ਵਾਲੀ ਮੁਹਾਲੀ ਵਿੱਚ ਹੈ, ਇਨ੍ਹਾਂ ਮਿਲਣੀਆਂ ਵਿੱਚ ਕਿਸੇ ਨੇ ਪੈਸੇ ਦੀ ਮੰਗ ਨਹੀਂ ਕੀਤੀ, ਉਨ੍ਹਾਂ ਕਿਹਾ ਕਿ ਪੈਸੇ ਤਾਂ ਅਸੀਂ ਬਹੁਤ ਕਰਦਿਆਂਗੇ ਪਰ ਸਾਨੂੰ ਕੰਮ ਕਰਨ ਲਈ ਮਾਹੌਲ ਦੇ ਦਿਓ।


ਮਾਨ ਨੇ ਕਿਹਾ ਕਿ ਅਸੀਂ ਪੰਜਾਬੀ ਹਾਂ ਹਰ ਰੋਜ਼ ਨਵਾਂ ਖੂਹ ਪੱਟ ਕੇ ਪਾਣੀ ਪੀ ਸਕਦੇ ਹਾਂ, ਇਨ੍ਹੀਂ ਮਿਹਨਤੀ ਕੌਮ ਹੈ ਸਾਡੀ, ਸਾਨੂੰ ਗੁਰੂਆਂ ਦੀ ਬਖਸ਼ਿਸ਼ ਹੈ, ਜੇ ਕੋਈ ਇੰਡਸਟਰੀ ਵਾਲਾ ਇੱਥੇ ਆਉਂਦਾ ਹੈ ਤਾਂ ਉਸ ਨੂੰ ਕਦੇ ਘਾਟਾ ਨਹੀਂ ਪਵੇਗਾ, ਇਹ ਬਰਕਤ ਵਾਲੀ ਧਰਤੀ ਹੈ। ਮਾਨ ਨੇ ਕਿਹਾ ਇਹੋ ਜਿਹੀਆਂ ਮਿਲਣੀਆਂ 3-4 ਮਹੀਨਿਆਂ ਬਾਅਦ ਹੁੰਦੀਆਂ ਰਹਿਣਗੀਆਂ।




ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।