Bhagwant Mann Oath Ceremony Know special things of Oath Ceremony of Bhagwant Mann


Bhagwant Mann Oath Ceremony: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਸੀ ਤੇ ਇਸ ਤੂਫ਼ਾਨ ਵਿੱਚ ਵੱਡੇ-ਵੱਡੇ ਦਿੱਗਜਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਆਮ ਆਦਮੀ ਪਾਰਟੀ 92 ਸੀਟਾਂ ਜਿੱਤ ਕੇ ਮਜ਼ਬੂਤ ਸਰਕਾਰ ਬਣਾ ਰਹੀ ਹੈ। ਇਸ ਦੇ ਨਾਲ ਹੀ ਅੱਜ ਭਗਵੰਤ ਮਾਨ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ।




ਭਗਵੰਤ ਮਾਨ ਦਾ ਇਹ ਸਹੁੰ ਚੁੱਕ ਸਮਾਗਮ ਆਪਣੇ ਆਪ ਵਿੱਚ ਵੱਖਰਾ ਵੀ ਹੈ ਤੇ ਖਾਸ ਵੀ। ਦਰਅਸਲ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਸਹੁੰ ਚੁੱਕਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਨੇ ਵੀ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ।


ਸਮਾਗਮ 'ਚ ਨਜ਼ਰ ਆਉਂਣਗੀਆਂ ਬਸੰਤੀ ਪੱਗ ਤੇ ਪੀਲੇ ਦੁਪੱਟੇ, ਜਾਣੋ ਇਸ ਐਲਾਨ ਦੀ ਖਾਸ ਵਜ੍ਹਾ


ਦਰਅਸਲ, ਸਹੁੰ ਚੁੱਕ ਸਮਾਗਮ ਨੂੰ ਖਾਸ ਬਣਾਉਣ ਲਈ ਆਮ ਆਦਮੀ ਪਾਰਟੀ ਨੇ ਪੂਰੇ ਸਮਾਗਮ ਵਾਲੀ ਥਾਂ ਨੂੰ ਬਸੰਤੀ ਰੰਗ ਵਿੱਚ ਰੰਗ ਦਿੱਤਾ ਹੈ। ‘ਆਪ’ ਵੱਲੋਂ ਬਸੰਤੀ ਰੰਗ ਦੀ ਪੱਗ ਤੇ ਪੀਲਾ ਦੁਪੱਟਾ ਪਾ ਕੇ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ। ਅਸਲ ਵਿੱਚ ਇਹ ਦੋਵੇਂ ਰੰਗ ਆਜ਼ਾਦੀ ਸੰਗਰਾਮ ਨਾਲ ਜੁੜੇ ਹੋਏ ਮੰਨੇ ਜਾਂਦੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਗਵਤ ਮਾਨ ਦੇ ਸਹੁੰ ਚੁੱਕ ਪ੍ਰੋਗਰਾਮ 'ਚ ਕਰੀਬ ਚਾਰ ਲੱਖ ਲੋਕ ਪਹੁੰਚ ਸਕਦੇ ਹਨ।


ਸਹੁੰ ਚੁੱਕ ਸਮਾਗਮ ਵਿੱਚ 4 ਲੱਖ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ


ਇਸ ਤੋਂ ਇਲਾਵਾ ਪ੍ਰੋਗਰਾਮ ਦਾ ਥੀਮ ਰੰਗ ਵੀ ਬਸੰਤੀ ਰੱਖਿਆ ਗਿਆ। ਸਾਫ਼ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਇੱਕ ਨਵੇਂ ਦੌਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤੀਆਂ। ਦੂਜੇ ਪਾਸੇ ਕਾਂਗਰਸ 18 ਸੀਟਾਂ 'ਤੇ ਤੇ ਸ਼੍ਰੋਮਣੀ ਅਕਾਲੀ ਦਲ ਸਿਰਫ਼ ਤਿੰਨ ਸੀਟਾਂ 'ਤੇ ਸਿਮਟ ਕੇ ਰਹਿ ਗਿਆ ਹੈ। ਭਾਜਪਾ ਦੀ ਹਾਲਤ ਬਹੁਤ ਖ਼ਰਾਬ ਸੀ ਅਤੇ ਬੀਜੇਪੀ ਸੂਬੇ 'ਚ ਸਿਰਫ਼ ਦੋ ਸੀਟਾਂ ਹੀ ਹਾਸਲ ਕਰ ਸਕੀ।


ਇਹ ਵੀ ਪੜ੍ਹੋ: Bhagwant Mann Oath Ceremony: ਭਗਵੰਤ ਮਾਨ ਦੀ ਤਾਜਪੋਸ਼ੀ ਤੋਂ ਪਹਿਲਾਂ ਕੇਜਰੀਵਾਲ ਨੇ ਕਹੀ ਵੱਡੀ ਗੱਲ