ਸੰਗਰੂਰ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਸੁਖਬੀਰ ਬਾਦਲ 'ਤੇ ਪਰਿਵਾਰਾਂ ਵਿੱਚ ਵੰਡੀਆਂ ਪਾਉਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਹੁਣ ਢੀਂਡਸਾ ਪਰਿਵਾਰ ਨੂੰ ਪਾੜਨਾ ਚਾਹੁੰਦੇ ਹਨ।
ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਹੁਣ ਢੀਂਡਸਾ ਪਰਿਵਾਰ ਵਿੱਚ ਤਰੇੜ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨਹੀਂ ਚਾਹੁੰਦੇ ਉਹ ਤੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਲੋਕ ਸਭਾ ਚੋਣ ਲੜੇ ਪਰ ਸੁਖਬੀਰ ਬਾਦਲ ਪਰਮਿੰਦਰ ਢੀਂਡਸਾ 'ਤੇ ਚੋਣ ਲੜਨ ਦਾ ਦਬਾਅ ਪਾ ਰਹੇ ਹਨ।
ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਸੰਗਰੂਰ ਵਿੱਚੋਂ ਹੀ ਨਹੀਂ ਪੰਜਾਬ ਵਿੱਚੋਂ ਵੀ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਨੂੰ ਢੰਗ ਦੇ ਉਮੀਦਵਾਰ ਵੀ ਨਹੀਂ ਮਿਲ ਰਹੇ। ਮਾਨ ਨੇ ਕਿਹਾ ਕਿ ਜਦ ਬਾਪੂ ਨੇ ਨਾਂਹ ਕਰ ਦਿੱਤੀ ਤਾਂ ਸੁਖਬੀਰ ਬਾਦਲ ਮੁੰਡੇ ਨੂੰ ਜ਼ਬਰੀ ਚੋਣ ਲੜਾ ਰਹੇ ਹਨ।