Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਪੰਜਾਬ ਦੇ ਪਹਿਲਾ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਨੂੰ ਲੋਕ ਸਮਰਪਿਤ ਕੀਤਾ। ਐਸ.ਏ.ਐਸ.ਨਗਰ ਦੇ ਫੇਜ਼ 3ਬੀ-1 ਵਿਖੇ ਸਥਾਪਿਤ ਇਹ ਸੰਸਥਾ ਹੈਪੇਟੋਲੋਜੀ ਦੇ ਖੇਤਰ ਵਿੱਚ ਸੁਪਰ-ਸਪੈਸ਼ਲਿਟੀ ਕੇਅਰ, ਸਿਖਲਾਈ ਅਤੇ ਖੋਜ ਸਬੰਧੀ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੋ ਸਾਲਾਂ ਵਿੱਚ ਆਪ ਸਰਕਾਰ ਨੇ  40 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਦਿੱਤੀਆਂ ਹਨ।






ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀਆਂ ਉੱਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪੁਰਾਣੇ ਘਰਾਣਿਆਂ ਨੂੰ ਹਰਾਇਆ ਹੈ ਜਿਨ੍ਹਾਂ ਦੀ ਨੀਤੀ ਸੀ ਕਿ ਜੇ ਮੈਂ ਸੱਤਾ ਵਿੱਚ ਆ ਗਿਆ ਤਾਂ ਤੈਨੂੰ ਕੁਝ ਨਹੀਂ ਕਹਾਂਗਾ ਜੇ ਤੂੰ ਆ ਗਿਆ ਤਾਂ ਮੈਨੂੰ ਕੁਝ ਨਾ ਕਹੀ। ਉਨ੍ਹਾਂ ਨੇ ਸੋਚਿਆ ਨਹੀਂ ਸੀ ਕਿ ਕਦੇ ਆਮ ਘਰਾਂ ਦੇ ਮੁੰਡੇ ਇਨ੍ਹਾਂ ਸੀਟਾਂ ਉੱਤੇ ਬੈਠਣਗੇ। ਹੁਣ ਇਸ ਕਰਕੇ ਇਹ ਤੜਫ ਰਹੇ ਹਨ। ਮਾਨ ਨੇ ਕਿਹਾ ਕਿ ਇਨ੍ਹਾਂ ਨੂੰ ਕੋਈ ਪੰਜਾਬ ਦਾ ਦਰਦ ਨਹੀਂ, ਪੰਜਾਬ ਦੇ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਨ੍ਹਾਂ ਨੂੰ ਬੱਸ ਇਸ ਗੱਲ ਦਾ ਦਰਦ ਹੈ ਕਿ ਆਮ ਘਰਾਂ ਦੇ ਜਵਾਕ ਇਨ੍ਹਾਂ ਸੀਟਾਂ ਉੱਤੇ ਕਿਵੇਂ ਬੈਠ ਗਏ।






ਇਸ ਮੌਕੇ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਨੇ ਪੁਰਾਣੇ ਬਿਆਨ ਤੇ ਤੰਜ ਕਸਦਿਆਂ ਕਸਿਆ, ਬਾਜਵਾ ਨੇ ਕਿਹਾ ਸੀ ਕਿ ਅਸੈਂਬਲੀ ਵਿੱਚ ਆ ਕਿਹੋ ਜਿਹਾ ਮਟੀਰੀਅਲ ਆ ਗਿਆ' ਮਾਨ ਨੇ ਕਿਹਾ ਸਾਨੂੰ ਲੋਕਾ ਨੇ ਜਿਤਾ ਕੇ ਭੇਜਿਆ ਹੈ, ਮੋਬਾਇਲ ਰਿਪੇਅਰ ਕਰਨ ਵਾਲੇ ਨੇ ਭਦੌੜ ਤੋਂ ਚੰਨੀ ਹਰਾਇਆ, ਬਾਜਵਾ ਸਾਬ੍ਹ ਮੋਬਾਇਲ ਰਿਪੇਅਰ ਕਰਨ ਦੇ ਨਾਲ ਨਾਲ ਥੋਡੇ ਦਿਮਾਗ਼ ਰਿਪੇਅਰ ਕਰਨ ਵਾਲੇ ਵੀ ਆਏ ਨੇ ਜੋ ਤੁਸੀਂ ਅਸਮਾਨੀ ਚੜ੍ਹੇ ਫਿਰਦੇ ਸੀ।