ਚੰਡੀਗੜ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ‘ਚ ਪੜ੍ਹ ਰਹੇ ਲੱਖਾਂ ਭਾਰਤੀ ਵਿਦਿਆਰਥੀਆਂ ਦੇ ਹਿਤਾਂ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਆਪਣੀ ‘ਦੋਸਤੀ’ ਵਰਤਣ ਅਤੇ ਯਕੀਨੀ ਬਣਾਉਣ ਕਿ ਇੱਕ ਵੀ ਭਾਰਤੀ ਵਿਦਿਆਰਥੀ ਨੂੰ ਟਰੰਪ ਪ੍ਰਸ਼ਾਸਨ ਜੋਰ-ਜਬਰਦਸਤੀ ਅਮੀਰਕਾ ਛੱਡਣ ਲਈ ਮਜਬੂਰ ਨਾ ਕਰੇ।


ਤੁਹਾਨੂੰ ਦਸ ਦੇਈਏ ਕਿ ਟਰੰਪ ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਅਜਿਹੇ ਵਿਦਿਆਰਥੀਆਂ ਦਾ ਵੀਜ਼ਾ (student visa) ਵਾਪਸ ਲਿਆ ਜਾਵੇ, ਜਿਨ੍ਹਾਂ ਦੀਆਂ ਕਲਾਸਾਂ ਸਿਰਫ ਆਨਲਾਈਨ ਮਾਡਲ 'ਤੇ ਲਈਆਂ ਜਾਂਦੀਆਂ ਹਨ।

ਭਗਵੰਤ ਮਾਨ ਅਨੁਸਾਰ ਟਰੰਪ ਪ੍ਰਸਾਸਨ ਵੱਲੋਂ ਅਮਰੀਕਾ ਦੇ ਕਾਲਜਾਂ-ਯੂਨੀਵਰਸਿਟੀਆਂ ‘ਚ ਪੜ੍ਹ ਰਹੇ ਢਾਈ ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ‘ਤੇ ਇਸ ਫ਼ੈਸਲੇ ਨਾਲ ਅਮਰੀਕਾ ਛੱਡਣ ਦੀ ਤਲਵਾਰ ਲਟਕਾ ਦਿੱਤੀ ਕਿ ਕੋਰੋਨਾ ਕਾਰਨ ਆਨ ਲਾਇਨ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ ਅਮਰੀਕਾ ‘ਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਭਗਵੰਤ ਮਾਨ ਨੇ ਟਰੰਪ ਪ੍ਰਸ਼ਾਸਨ ਦੇ ਇਸ ਫ਼ੈਸਲੇ ਨੂੰ ਅਮਰੀਕਾ ‘ਚ ਪੜਦੇ ਉਨ੍ਹਾਂ ਸਾਰੇ ਵਿਦੇਸ਼ੀ ਵਿਦਿਆਰਥੀਆਂ ਨਾਲ ਸਰਾਸਰ ਧੱਕਾ ਕਰਾਰ ਦਿੱਤਾ, ਜਿੰਨਾ ਨੇ ਅਮਰੀਕੀ ਕਾਲਜਾਂ-ਯੂਨੀਵਰਸਿਟੀਆਂ ‘ਚ ਲੱਖਾਂ ਰੁਪਏ ਫ਼ੀਸਾਂ ਭਰੀਆਂ ਹਨ। ਅਜਿਹਾ ਫ਼ੈਸਲਾ ਨਾ ਕੇਵਲ ਉਨਾਂ ਦਾ ਭਵਿੱਖ ਧੁੰਦਲਾ ਕਰੇਗਾ, ਸਗੋਂ ਵੱਡੀ ਆਰਥਿਕ ਸੱਟ ਵੀ ਮਾਰੇਗਾ।

ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਜੇਕਰ ਟਰੰਪ ਕੋਰੋਨਾ ਦੇ ਇਲਾਜ ਲਈ ਭਾਰਤ ਕੋਲੋਂ ਹਾਈਡ੍ਰੋਕਸਾਈਕਲੋਰੋਕਿਨ ਗੋਲੀਆਂ ਧੱਕੇ ਨਾਲ ਅਮਰੀਕਾ ਮੰਗਵਾ ਸਕਦਾ ਹੈ ਤਾਂ ਸਾਡੇ ਪ੍ਰਧਾਨ ਮੰਤਰੀ ਆਪਣੇ ਵਿਦਿਆਰਥੀਆਂ ਲਈ ਅਮਰੀਕਾ ‘ਤੇ ਉਸੇ ਤਰਾਂ ਦਾ ਦਬਾਅ ਕਿਉਂ ਨਹੀਂ ਬਣਾ ਸਕਦੇ।

ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ