Bharat Jodo Yatra: ਪੰਜਾਬ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜਾ ਯਾਤਰਾ ਅੱਜ ਖੰਨਾ ਤੋਂ ਸ਼ੁਰੂ ਹੋਈ ਹੈ। ਬੁੱਧਵਾਰ ਨੂੰ ਇਸ ਯਾਤਰਾ ਨੇ ਖੰਨਾ 'ਚ ਹੀ ਰਾਤ ਦਾ ਪੜਾਅ ਕੀਤਾ ਸੀ। ਯਾਤਰਾ ਸਵੇਰੇ 7 ਵਜੇ ਮੁੜ ਸ਼ੁਰੂ ਹੋਈ। ਅੱਜ 25 ਕਿਲੋਮੀਟਰ ਦੀ ਯਾਤਰਾ ਪੂਰੀ ਹੋਵੇਗੀ। ਅੱਜ ਇਹ ਲੁਧਿਆਣਾ ਦੇ ਸਮਰਾਲਾ ਚੌਕ ਵਿਖੇ ਸਮਾਪਤ ਹੋਵੇਗੀ।
ਪੰਜਾਬ ਵਿੱਚ ਰਾਹੁਲ ਦੀ ਯਾਤਰਾ ਨੂੰ ਕਾਫੀ ਹੁੰਗਾਰਾ ਮਿਲਿਆ ਹੈ। ਅੱਜ ਵੀਰਵਾਰ ਸਵੇਰ ਤੋਂ ਹੀ ਸਮਰਥਕ ਰਾਹੁਲ ਗਾਂਧੀ ਦਾ ਇੰਤਜ਼ਾਰ ਕਰਦੇ ਹੋਏ 5 ਵਜੇ ਤੱਕ ਪਹੁੰਚ ਗਏ ਸਨ। ਕੁਝ ਢੋਲ ਲੈ ਕੇ ਪਹੁੰਚੇ ਸਨ ਤੇ ਕੁਝ ਤਿਰੰਗੇ ਦੇ ਰੰਗ 'ਚ ਰੰਗੇ ਹੋਏ ਪਹੁੰਚੇ। ਇਸ ਦੌਰਾਨ ਰਾਹੁਲ ਗਾਂਧੀ ਦੀ ਦਿੱਖ ਨੇ ਸਭ ਨੂੰ ਹੈਰਾਨ ਕਰ ਦਿੱਤਾ। ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਲੋਹੜੀ ਦੇ ਤਿਉਹਾਰ ਕਾਰਨ ਯਾਤਰਾ ਨਹੀਂ ਰੱਖੀ ਗਈ। 14 ਜਨਵਰੀ ਨੂੰ ਇਸ ਯਾਤਰਾ ਨੂੰ ਮੁੜ ਲੁਧਿਆਣਾ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ।
ਨੰਗੇ ਪੈਰੀਂ ਚੱਲਣ ਦੇ ਚਰਚੇ
‘ਭਾਰਤ ਜੋੜੋ ਯਾਤਰਾ’ ਵਿੱਚ ਸਭ ਤੋਂ ਵੱਧ ਚਰਚਾ ਰਾਹੁਲ ਗਾਂਧੀ ਦੀ ਹੋ ਰਹੀ ਹੈ। ਹੁਣ ਤੱਕ ਸਵਾਲ ਸੀ ਕਿ ਰਾਹੁਲ ਗਾਂਧੀ ਕੜਾਕੇ ਦੀ ਠੰਢ ਵਿੱਚ ਵੀ ਟੀ-ਸ਼ਰਟ ਨਾਲ ਹੀ ਕਿਵੇਂ ਗੁਜਾਰਾ ਕਰ ਰਹੇ ਹਨ। ਹੁਣ ਪੰਜਾਬ ਵਿੱਚ ਪਹੁੰਚ ਰਾਹੁਲ ਗਾਂਧੀ 2-3 ਡਿਗਰੀ ਪਾਰੇ ਵਿੱਚ ਵੀ ਨੰਗੇ ਪੈਰੀਂ ਤੁਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਉੱਪਰ ਚਰਚਾ ਹੈ ਕਿ ਆਖਰ ਰਾਹੁਲ ਨੂੰ ਠੰਢ ਕਿਉਂ ਨਹੀਂ ਲੱਗਦੀ।
ਦੱਸ ਦਈਏ ਕਿ ਕੜਾਕੇ ਦੀ ਠੰਢ ਦੌਰਾਨ ਟੀ-ਸ਼ਰਟ ਪਾ ਕੇ ‘ਭਾਰਤ ਜੋੜੋ ਯਾਤਰਾ’ ਦੀ ਅਗਵਾਈ ਕਰ ਰਹੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਪੰਜਾਬ ਵਿੱਚ ਨੰਗੇ ਪੈਰੀਂ ਤੁਰਦੇ ਨਜ਼ਰ ਆਏ। ਰਾਹੁਲ ਗਾਂਧੀ ਦੀ ਇਸ ਸਬੰਧੀ ਇੱਕ ਤਸਵੀਰ ਸਾਹਮਣੇ ਆਈ ਹੈ। ਇਸ ਮਗਰੋਂ ਹੁਣ ਸੋਸ਼ਲ ਮੀਡੀਆ ਉੱਪਰ ਚਰਚਾ ਹੈ ਕਿ ਰਾਹੁਲ ਨੂੰ ਠੰਢ ਨਾ ਲੱਗਣ ਦਾ ਕੀ ਰਾਜ ਹੈ। ਇਸ ਬਾਰੇ ਯੋਗ ਗੁਰੂ ਰਾਮਦੇਵ ਨੇ ਵੀ ਚੁਟਕੀ ਲਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।