Lok Sabha Speaker Om Birla Reprimanded Harsimrat Badal: 18ਵੀਂ ਲੋਕਸਭਾ ਦੀ ਸੰਸਦ ਦੇ ਸੈਸ਼ਨ ਦਾ ਅੱਜ ਤੀਜਾ ਦਿਨ ਸੀ। ਅੱਜ ਸਵੇਰ ਤੋਂ ਹੀ ਲੋਕ ਸਭਾ ਸਪੀਕਰ ਦੀ ਚੋਣ ਨੂੰ ਲੈ ਕੇ ਸੰਸਦ ਵਿੱਚ ਹਲਚਲ ਮਚੀ ਹੋਈ ਸੀ। ਭਾਜਪਾ ਦੇ ਸੰਸਦ ਮੈਂਬਰ ਓਮ ਬਿਰਲਾ ਨੂੰ ਅੱਜ ਜ਼ੁਬਾਨੀ ਵੋਟਾਂ ਰਾਹੀਂ ਲੋਕ ਸਭਾ ਦਾ ਸਪੀਕਰ ਚੁਣ ਲਿਆ ਗਿਆ। ਉਹ ਦੂਜੀ ਵਾਰ ਇਹ ਜ਼ਿੰਮੇਵਾਰੀ ਸੰਭਾਲ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੀਕਰ ਦੇ ਅਹੁਦੇ ਲਈ ਸ੍ਰੀ ਬਿਰਲਾ ਦੇ ਨਾਂ ਦਾ ਪ੍ਰਸਤਾਵ ਰੱਖਿਆ, ਜਿਸ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਾਈਦ ਕੀਤੀ। ਇਸ ਪ੍ਰਸਤਾਵ ਨੂੰ ਪ੍ਰੋ-ਟੈਮ ਸਪੀਕਰ (ਐਕਟਿੰਗ ਸਪੀਕਰ) ਭਰਤੂਹਰੀ ਮਹਿਤਾਬ ਵੱਲੋਂ ਸਦਨ ​​ਵਿੱਚ ਵੋਟਿੰਗ ਲਈ ਰੱਖਿਆ ਗਿਆ ਸੀ ਅਤੇ ਸਦਨ ਨੇ ਇਸ ਨੂੰ ਜ਼ੁਬਾਨੀ ਵੋਟ ਰਾਹੀਂ ਪਾਸ ਕਰ ਦਿੱਤਾ ਗਿਆ। 


ਇਸ ਤੋਂ ਬਾਅਦ ਕਾਰਜਕਾਰੀ ਸਪੀਕਰ ਮਹਿਤਾਬ ਨੇ ਬਿਰਲਾ ਦੇ ਲੋਕ ਸਭਾ ਦਾ ਸਪੀਕਰ ਚੁਣੇ ਜਾਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਓਮ ਬਿਰਲਾ ਨੂੰ ਸਪੀਕਰ ਦੀ ਕੁਰਸੀ ਤੱਕ ਲੈ ਗਏ। ਇਸ ਤੋਂ ਪਹਿਲਾਂ PM ਮੋਦੀ ਤੇ ਰਾਹੁਲ ਨੇ ਹੱਥ ਮਿਲਾਇਆ, ਜਦੋਂ ਬਿਰਲਾ ਨੇ ਅਹੁਦਾ ਸੰਭਾਲਿਆ ਤਾਂ PM ਮੋਦੀ, ਰਾਹੁਲ ਗਾਂਧੀ ਅਤੇ ਰਿਜਿਜੂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਹਾਲਾਂਕਿ ਇਸ ਦੌਰਾਨ ਉਹ ਆਪਣੇ ਪੁਰਾਣੇ ਅੰਦਾਜ਼ 'ਚ ਨਜ਼ਰ ਆਏ।



ਦਰਅਸਲ ਸਪੀਕਰ ਦੀ ਗੱਦੀ 'ਤੇ ਬੈਠਣ ਤੋਂ ਬਾਅਦ ਪੰਜਾਬ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਨੂੰ ਫਟਕਾਰ ਲਗਾ ਦਿੱਤੀ। ਹਰਸਿਮਰਤ ਕੌਰ ਵੀ ਸਦਨ ਵਿੱਚ ਓਮ ਬਿਰਲਾ ਨੂੰ ਸਪੀਕਰ ਬਣਨ ਦੀ ਵਧਾਈ ਦੇ ਰਹੀ ਸੀ। ਪਰ ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਅਜਿਹੇ ਵਿਚ ਹਰਸਿਮਰਤ ਕੌਰ ਨੂੰ ਰੋਕਦੇ ਹੋਏ ਓਮ ਬਿਰਲਾ ਨੇ ਵੀ ਕਿਹਾ, ਨਹੀਂ… ਭਾਸ਼ਣ ਬਾਅਦ ਵਿਚ ਦੇਣਾ। ਬੇਸ਼ੱਕ ਓਮ ਬਿਰਲਾ 18ਵੀਂ ਲੋਕ ਸਭਾ 'ਚ ਪਹਿਲੀ ਵਾਰ ਸਪੀਕਰ ਦੇ ਅਹੁਦੇ 'ਤੇ ਬੈਠੇ ਹਨ। ਪਰ ਉਨ੍ਹਾਂ ਦਾ ਪੁਰਾਣਾ ਰਵੱਈਆ ਅਜੇ ਵੀ ਕਾਇਮ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।