Punjab news: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਧੜੇ ਦੇ ਭੁੱਚੋਂ ਖੁਰਦ ਕਮੇਟੀ ਨੇ ਦਿੱਲੀ ਕਿਸਾਨ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ BJP ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ।


ਉੱਥੇ ਹੀ ਜਦੋਂ ਭਾਜਪਾ ਦੇ ਆਗੂ ਪਿੰਡ ਵਿੱਚ ਆਉਣਗੇ ਤਾਂ ਉਨ੍ਹਾਂ ਨੂੰ ਸਵਾਲ ਪੁੱਛੇ ਜਾਣਗੇ ਕਿ ਕਿਸਾਨਾਂ ਨਾਲ ਕੀਤੇ ਵਾਅਦਿਆਂ ਦਾ ਕੀ ਬਣਿਆ। ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਲਾਗੂ ਕਿਉਂ ਨਹੀਂ ਕੀਤੀਆਂ ਗਈਆਂ।


ਮੰਗਾ ਮੰਨਣ ਦੀ ਬਜਾਏ ਉਲਟਾ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਪੁਲਿਸ ਦਾ ਜ਼ਬਰ ਢਾਹਿਆ ਗਿਆ। ਦਿੱਲੀ ਵਿੱਚ ਜਾਣ ਤੋਂ ਰੋਕਣ ਲਈ ਪੁਲਿਸ ਨੇ ਸੜਕਾਂ ਬੰਦ ਕਰ ਦਿੱਤੀਆਂ।


ਇਹ ਵੀ ਪੜ੍ਹੋ: USB Charger Scam: ਜਨਤਕ ਥਾਵਾਂ 'ਤੇ ਫੋਨ ਚਾਰਜ ਕਰਨਾ ਪੈ ਸਕਦਾ ਮਹਿੰਗਾ! ਵੱਡੇ ਪੱਧਰ 'ਤੇ ਹੋ ਰਿਹਾ USB ਚਾਰਜਰ ਘੁਟਾਲਾ, ਜਾਣੋ ਬਚਣ ਦਾ ਤਰੀਕਾ 


ਵੱਡੇ ਵੱਡੇ ਬੈਰੀਅਰ ਲਾਏ ਗਏ ਅਤੇ ਭਾਜਾਪ ਨੇ ਕਿਸਾਨਾਂ ਤੇ ਦਿੱਲੀ ਜਾਣ 'ਤੇ ਪਾਬੰਦੀ ਲਾ ਦਿੱਤੀ। ਹੁਣ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਜਦੋਂ ਵੀ ਭਾਜਪਾ ਦੇ ਆਗੂ ਨੂੰ ਪਿੰਡਾਂ ਵਿੱਚ ਵੋਟ ਮੰਗਣ ਲਈ ਆਉਣਗੇ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।


ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਧੜੇ ਵੱਲੋਂ ਇਸ਼ ਦੀ ਸ਼ੁਰੂਆਤ ਪਿੰਡ ਭੁੱਚੋਂ ਖੁਰਦ ਤੋਂ ਕਰ ਦਿੱਤੀ ਗਈ ਹੈ ਅਤੇ ਅੱਜ ਇਕੱਠੇ ਹੋਏ ਕਿਸਾਨਾਂ ਨੇ ਪਿੰਡ ਦੇ ਬਾਹਰਲੇ ਪਾਸੇ ਫਲੈਕਸ ਲਾ ਦਿੱਤੇ ਹਨ ਕਿ ਪਿੰਡ ਵਿੱਚ ਆਉਣ 'ਤੇ ਭਾਰਤੀ ਜਨਤਾ ਪਾਰਟੀ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।


ਇਹ ਵੀ ਪੜ੍ਹੋ:  Patiala news: ਖ਼ੁਸ਼ੀਆਂ ਵਾਲੇ ਘਰ ਪਏ ਕੀਰਨੇ, ਕੇਕ ਖਾਣ ਨਾਲ 10 ਸਾਲਾ ਬੱਚੀ ਦੀ ਹੋਈ ਮੌਤ, ਪਰਿਵਾਰ ਨੇ ਕੀਤੀ ਇਨਸਾਫ਼ ਦੀ ਮੰਗ