Amritsar News: ਅੰਮਿਤਸਰ ਦੇ ਹਲਕਾ ਕੇਂਦਰੀ ਅਤੇ ਦੱਖਣੀ ਵਿਚ ਆਮ ਆਦਮੀ ਪਾਰਟੀ ਉਸ ਵੇਲੇ ਹੋਰ ਮਜਬੂਤੀ ਹੁੰਦੀ ਦਿਖਾਈ ਦਿੱਤੀ, ਜਦੋਂ ਅੰਮ੍ਰਿਤਸਰ ਦੇ ਕੇਂਦਰੀ ਹਲਕੇ ਤੋਂ ਅਕਾਲੀ-ਭਾਜਪਾ ਗਠਜੋੜ ਤੋਂ ਚੌਣ ਲੜ ਚੁੱਕੇ ਬੀਬੀ ਦਲਬੀਰ ਕੌਰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ। ਇਸ ਮੌਕੇ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਮੁਬਾਰਕਬਾਦ ਦਿੱਤੀ ਗਈ ਅਤੇ ਅੰਮ੍ਰਿਤਸਰ ਸੀਟ ਲਈ ਕੰਮ ਕਰਨ ਦੀ ਗਲ ਆਖੀ।
ਇਸ ਮੌਕੇ ਬੀਬੀ ਦਲਬੀਰ ਕੌਰ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਹਲਕਾ ਕੇਂਦਰੀ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਵਜੋਂ ਚੌਣ ਲੜ ਚੁੱਕੇ ਹਨ ਅਤੇ ਅੱਜ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਲੋਕ ਸਭਾ ਚੌਣਾਂ ਨੂੰ ਲੈਕੇ ਆਮ ਆਦਮੀ ਪਾਰਟੀ ਦਾ ਪੂਰਾ ਸਮਰਥਨ ਕਰ ਜਿੱਤ ਹਾਸਲ ਕਰਵਾਉਣਗੇ ਅਤੇ ਹਲਕੇ ਦਾ ਪੂਰਨ ਵਿਕਾਸ ਹੋਵੇਗਾ। ਲੋਕ ਵਿਕਾਸ ਦੇ ਨਾਂ 'ਤੇ ਆਮ ਆਦਮੀ ਪਾਰਟੀ ਨੂੰ ਵੋਟਾ ਪਾਉਣ।