Punjab News: ਪੰਜਾਬ 'ਚ ਡੇਰਾ ਬਿਆਸ ਵੱਲੋਂ ਵੱਡਾ ਫੈਸਲਾ, ਹੁਣ VIPs ਫੋਟੋਆਂ ਨਹੀਂ ਖਿਚਵਾਉਣਗੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ; ਜਾਣੋ ਕਿਉਂ ਚੁੱਕਿਆ ਇਹ ਕਦਮ?
Punjab News: ਰਾਧਾ ਸੁਆਮੀ ਸਤਿਸੰਗ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇਸਦਾ ਸੰਬੰਧ ਵੀ.ਆਈ.ਪੀ. ਟ੍ਰੀਟਮੈਂਟ ਨਾਲ ਹੈ। ਦਰਅਸਲ, ਹੁਣ ਡੇਰਾ ਬਿਆਸ ਵੱਲੋਂ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ...

Punjab News: ਰਾਧਾ ਸੁਆਮੀ ਸਤਿਸੰਗ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇਸਦਾ ਸੰਬੰਧ ਵੀ.ਆਈ.ਪੀ. ਟ੍ਰੀਟਮੈਂਟ ਨਾਲ ਹੈ। ਦਰਅਸਲ, ਹੁਣ ਡੇਰਾ ਬਿਆਸ ਵੱਲੋਂ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਨਵੇਂ ਨਿਰਦੇਸ਼ਾਂ ਮੁਤਾਬਕ ਹੁਣ ਡੇਰਾ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਵੀ.ਆਈ.ਪੀ. ਹਸਤੀਆਂ ਦੀਆਂ ਤਸਵੀਰਾਂ ਸਰਵਜਨਕ ਤੌਰ ‘ਤੇ ਜਾਰੀ ਨਹੀਂ ਕੀਤੀਆਂ ਜਾਣਗੀਆਂ।
VIPs ਨਾਲ ਫੋਟੋਆਂ ਨਹੀਂ ਖਿਚਵਾਉਣਗੇ
ਜਾਣਕਾਰੀ ਮੁਤਾਬਕ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣ VIPs ਨਾਲ ਫੋਟੋਆਂ ਨਹੀਂ ਖਿਚਵਾਉਣਗੇ। ਇਸ ਦੇ ਨਾਲ ਹੀ ਹੁਣ ਡੇਰੇ ਵਿੱਚ ਕੋਈ ਵੀ VIP ਟ੍ਰੀਟਮੈਂਟ ਨਹੀਂ ਹੋਵੇਗਾ। ਡੇਰਾ ਬਿਆਸ ਨੇ ਫੋਟੋ ਖਿੱਚਣ ‘ਤੇ ਪਾਬੰਦੀ ਲਗਾਉਣ ਵਾਲਾ ਸਰਕੁਲਰ ਜਾਰੀ ਕੀਤਾ ਹੈ। ਇਹ ਕਦਮ ਡੇਰੇ ਦੀ ਅਧਿਆਤਮਿਕ ਪਰੰਪਰਾ ਅਤੇ ਸਾਦਗੀ ਨੂੰ ਬਣਾਈ ਰੱਖਣ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।
ਪ੍ਰਬੰਧਕਾਂ ਦਾ ਮੰਨਣਾ ਹੈ ਕਿ ਸਤਿਸੰਗ ਦਾ ਕੇਂਦਰ ਸਿਰਫ਼ ਆਤਮਿਕ ਉੱਨਤੀ ਅਤੇ ਸਿਮਰਨ ਹੋਣਾ ਚਾਹੀਦਾ ਹੈ, ਨਾ ਕਿ ਪ੍ਰਸਿੱਧ ਹਸਤੀਆਂ ਨਾਲ ਫੋਟੋਆਂ ਜਾਂ ਪ੍ਰਚਾਰ। ਡੇਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਡੇਰੇ ਦੀ ਮਰਿਆਦਾ ਅਤੇ ਨਿਯਮਾਂ ਦੀ ਪਾਲਣਾ ਕਰਨ ਅਤੇ ਸਤਿਸੰਗ ਦੌਰਾਨ ਫੋਟੋਗ੍ਰਾਫੀ ਤੋਂ ਪਰਹੇਜ਼ ਕਰਨ।
ਇਸਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਸਤਿਸੰਗ ਦਾ ਕੇਂਦਰ ਸਿਰਫ਼ ਆਤਮਿਕ ਉੱਨਤੀ ਅਤੇ ਸਿਮਰਨ ਹੋਣਾ ਚਾਹੀਦਾ ਹੈ, ਨਾ ਕਿ ਪ੍ਰਸਿੱਧ ਹਸਤੀਆਂ ਨਾਲ ਫੋਟੋਆਂ ਜਾਂ ਪ੍ਰਚਾਰ। ਡੇਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਡੇਰੇ ਦੀ ਮਰਿਆਦਾ ਅਤੇ ਨਿਯਮਾਂ ਦੀ ਪਾਲਣਾ ਕਰਨ ਅਤੇ ਸਤਿਸੰਗ ਦੌਰਾਨ ਫੋਟੋਗ੍ਰਾਫੀ ਤੋਂ ਪਰਹੇਜ਼ ਕਰਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।























