Lok Sabha Election 2024: ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਲਗਾਤਾਰ ਲੀਡ ਬਣਾਏ ਹੋਏ ਹਨ। ਉਹ 21, 422 ਵੋਟਾਂ ਨਾਲ ਵਿਰੋਧੀਆਂ ਤੋਂ ਅੱਗੇ ਚੱਲ ਰਹੇ ਹਨ। ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਦੂਜੇ ਨੰਬਰ ਉਪਰ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਤੇ ਤੀਜੇ ਨੰਬਰ ਉਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਭੁੱਲਰ ਹਨ।


ਉਧਰ, ਫਰੀਦਕੋਟ ਲੋਕ ਸਭਾ ਦੇ ਰੁਝਾਨ ਸਾਹਮਣੇ ਆ ਗਏ ਹਨ। ਇੱਥੋਂ ਵੀ ਆਜ਼ਾਦ ਉਮੀਦਵਾਰ ਸਰਬਜੀਤ ਖ਼ਾਲਸਾ ਸਭ ਤੋਂ ਅੱਗੇ ਹਨ। ਕਰਮਜੀਤ ਅਨਮੋਲ ਦੂਜੇ ਤੇ ਅਮਰਜੀਤ ਸਾਹੋਕੇ ਤੀਜੇ ਨੰਬਰ ਉਪਰ ਹਨ। 


ਦਰਅਸਲ ਪੰਜਾਬ ਦੀਆਂ 13 ਸੀਟਾਂ ਦੇ ਰੁਝਾਨ ਸਾਹਮਣੇ ਆ ਗਏ ਹਨ। ਕਾਂਗਰਸ ਦੀ 7 ਸੀਟਾਂ ਤੇ ਆਮ ਆਦਮੀ ਪਾਰਟੀ ਦੀ 3 ਸੀਟਾਂ ਉਪਰ ਲੀਡ ਹੈ। ਅਹਿਮ ਗੱਲ ਹੈ ਕਿ ਦੋ ਸੀਟਾਂ ਖਡੂਰ ਸਾਹਿਬ ਤੇ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਹਨ। ਇਸ ਤੋਂ ਇਲਾਵਾ ਬਠਿੰਡਾ ਸੀਟ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਬਾਦਲ ਅੱਗੇ ਹਨ।


ਵੇਖੋ ਪੂਰੀ ਲਿਸਟ
ਖਡੂਰ ਸਾਹਿਬ: ਭਾਈ ਅੰਮ੍ਰਿਤਪਾਲ ਸਿੰਘ ਅੱਗ ਚੱਲ ਰਹੇ ਹਨ।
ਫਰੀਦਕੋਟ: ਸਰਬਜੀਤ ਸਿੰਘ ਖਾਲਸਾ ਅੱਗੇ ਚੱਲ ਰਹੇ ਹਨ।
ਜਲੰਧਰ: ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਹਨ।
ਬਠਿੰਡਾ: ਹਰਸਿਮਰਤ ਬਾਦਲ ਅੱਗੇ ਚੱਲ ਰਹੇ ਹਨ।
ਹੁਸ਼ਿਆਰਪੁਰ: ਰਾਜ ਕੁਮਾਰ ਚੱਬੇਵਾਲ ਅੱਗੇ ਚੱਲ ਰਹੇ ਹਨ।
ਸੰਗਰੂਰ: ਮੀਤ ਹੇਅਰ ਅੱਗੇ ਚੱਲ ਰਹੇ ਹਨ।
ਅਨੰਦਪੁਰ ਸਾਹਿਬ: ਵਿਜੇ ਇੰਦਰ ਸਿੰਗਲਾ ਅੱਗੇ ਚੱਲ ਰਹੇ ਹਨ।
ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਅੱਗੇ ਚੱਲ ਰਹੇ ਹਨ।
ਲੁਧਿਆਣਾ: ਰਾਜਾ ਵੜਿੰਗ ਅੱਗੇ ਚੱਲ ਰਹੇ ਹਨ।
ਫਤਹਿਗੜ੍ਹ ਸਾਹਿਬ: ਅਮਰ ਸਿੰਘ ਅੱਗੇ ਚੱਲ ਰਹੇ ਹਨ।
ਪਟਿਆਲਾ: ਡਾ. ਬਲਬੀਰ ਸਿੰਘ ਅੱਗੇ ਚੱਲ ਰਹੇ ਹਨ।
ਫਿਰੋਜ਼ਪੁਰ: ਸ਼ੇਰ ਸਿੰਘ ਗੁਬਾਇਆ ਅੱਗੇ ਹਨ।
ਗੁਰਦਾਸਪੁਰ: ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਅੱਗੇ ਚੱਲ ਰਹੇ ਹਨ।