ਕਿਸਾਨਾਂ ਨਾਲ ਅੱਠਵੇਂ ਗੇੜ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਭਾਜਪਾ ਲੀਡਰਾਂ ਦੀ ਰਾਜਨਾਥ ਨਾਲ ਵੱਡੀ ਬੈਠਕ
ਏਬੀਪੀ ਸਾਂਝਾ | 08 Jan 2021 10:53 AM (IST)
ਅੱਜ ਕਿਸਾਨਾਂ ਅਤੇ ਸਰਕਾਰ ਵਿਚਾਲੇ ਅੱਠਵੇਂ ਗੇੜ ਦੀ ਮੀਟਿੰਗ ਦੁਪਹਿਰ ਦੋ ਵਜੇ ਵਿਗਿਆਨ ਭਵਨ ਵਿੱਚ ਹੋਣ ਵਾਲੀ ਹੈ।
ਨਵੀਂ ਦਿੱਲੀ: ਅੱਜ ਕਿਸਾਨਾਂ ਅਤੇ ਸਰਕਾਰ ਵਿਚਾਲੇ ਅੱਠਵੇਂ ਗੇੜ ਦੀ ਮੀਟਿੰਗ ਦੁਪਹਿਰ ਦੋ ਵਜੇ ਵਿਗਿਆਨ ਭਵਨ ਵਿੱਚ ਹੋਣ ਵਾਲੀ ਹੈ।ਪਰ ਇਸ ਮੀਟਿੰਗ ਤੋਂ ਪਹਿਲਾਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਘਰ ਇੱਕ ਵੱਡੀ ਬੈਠਕ ਹੋ ਰਹੀ ਹੈ।ਪੰਜਾਬ ਭਾਜਪਾ ਲੀਡਰ ਰਾਜਨਾਥ ਸਿੰਘ ਨਾਲ ਬੈਠਕ ਕਰ ਰਹੇ ਹਨ।ਸੁਰਜੀਤ ਜਿਆਣੀ ਅਤੇ ਐਚਐਸ ਗਰੇਵਾਲ ਅੰਦੋਲਨ ਨੂੰ ਲੈ ਕੇ ਚਰਚਾ ਕਰ ਰਹੇ ਹਨ।