Punjab News: ਪੰਜਾਬ 'ਚ ਅਸਮਾਨੋਂ ਵਰ੍ਹਦੀ ਅੱਗ ਵਿਚਾਲੇ ਸਕੂਲਾਂ ਨੂੰ ਲੈ ਕੇ ਵੱਡੀ ਖਬਰ, ਟਾਈਮ ਬਦਲਣ 'ਤੇ ਮਾਪਿਆਂ ਵਿਚਾਲੇ ਰੋਸ; ਬੋਲੇ- ਕੋਈ ਸਟਾਫ਼ ਨਹੀਂ, ਸਕੂਲ ਬੰਦ ਕਰਨ ਦੀ ਬਜਾਏ...
Punjab News: ਪੰਜਾਬ ਵਿੱਚ ਭੱਖਦੀ ਗਰਮੀ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਸ ਦੌਰਾਨ ਬੱਚੇ ਅਸਮਾਨੋਂ ਵਰ੍ਹਦੀ ਅੱਗ ਵਿਚਾਲੇ ਸਕੂਲ ਜਾਂਦੇ ਹਨ। ਜਿਸਦਾ ਉਨ੍ਹਾਂ ਦੀ ਸਿਹਤ ਉੱਪਰ ਬੁਰਾ ਅਸਰ ਪੈ ਸਕਦਾ ਹੈ...

Punjab News: ਪੰਜਾਬ ਵਿੱਚ ਭੱਖਦੀ ਗਰਮੀ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਸ ਦੌਰਾਨ ਬੱਚੇ ਅਸਮਾਨੋਂ ਵਰ੍ਹਦੀ ਅੱਗ ਵਿਚਾਲੇ ਸਕੂਲ ਜਾਂਦੇ ਹਨ। ਜਿਸਦਾ ਉਨ੍ਹਾਂ ਦੀ ਸਿਹਤ ਉੱਪਰ ਬੁਰਾ ਅਸਰ ਪੈ ਸਕਦਾ ਹੈ। ਹਾਲਾਂਕਿ ਬੀਤੇ ਦਿਨੀਂ ਸੀਐੱਮ ਮਾਨ ਵੱਲੋਂ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ। ਹੀਟਵੇਵ ਕਾਰਨ ਸੂਬੇ ਭਰ ਦੇ ਸਕੂਲਾਂ ਵਿੱਚੋਂ ਬੱਚਿਆਂ ਦੇ ਉਲਟੀਆਂ ਕਰਨ ਤੇ ਬੇਹੋਸ਼ ਹੋਣ ਦੀਆਂ ਪ੍ਰੇਸ਼ਾਨ ਕਰਨ ਵਾਲੀਆਂ ਰਿਪੋਰਟਾਂ ਲਗਾਤਾਰ ਆ ਰਹੀਆਂ ਹਨ। ਸਥਿਤੀ ਇੰਨੀ ਭਿਆਨਕ ਹੋ ਗਈ ਹੈ ਕਿ ਮਾਪੇ ਅਤੇ ਅਧਿਆਪਕ ਉਮੀਦ ਕਰ ਰਹੇ ਸਨ ਕਿ ਪੰਜਾਬ ਸਰਕਾਰ ਸੋਮਵਾਰ, 25 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰੇਗੀ। ਹਾਲਾਂਕਿ ਅਜਿਹਾ ਨਹੀਂ ਹੋਇਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਕੂਲ ਬੰਦ ਕਰਨ ਦੀ ਬਜਾਏ ਸਰਕਾਰ ਨੇ 25 ਮਈ ਤੋਂ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਤੇ ਕਲਾਸਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਬਦਲਣ ਦਾ ਹੁਕਮ ਜਾਰੀ ਕੀਤਾ ਹੈ।
ਸੂਬਾ ਸਰਕਾਰ ਦੇ ਫੈਸਲੇ ਤੇ ਜਨਤਾ ਵਿਚਾਲੇ ਰੋਸ
ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨੇ ਜਨਤਾ, ਮਾਪਿਆਂ ਤੇ ਅਧਿਆਪਕਾਂ ਵਿੱਚ ਵਿਆਪਕ ਰੋਸ ਹੈ। ਪਹਿਲਾਂ ਸਕੂਲ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੁੰਦਾ ਸੀ ਤੇ ਹੁਣ ਬਦਲ ਕੇ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਕਰ ਦਿੱਤਾ ਗਿਆ ਹੈ। ਇਸ ਲਈ ਇਹ ਅੱਧੇ ਘੰਟੇ ਦੀ ਤਬਦੀਲੀ ਬੱਚਿਆਂ ਨੂੰ ਕੋਈ ਰਾਹਤ ਨਹੀਂ ਦੇਵੇਗੀ। ਜਨਤਾ ਇਸਨੂੰ ਸਰਕਾਰ ਦੀ ਅਸੰਵੇਦਨਸ਼ੀਲਤਾ ਮੰਨ ਰਹੀ ਹੈ।
ਸਕੂਲ ਸਟਾਫ਼ ਡਿਊਟੀ 'ਤੇ ਤਾਇਨਾਤ
ਹਾਲਾਂਕਿ ਸਕੂਲਾਂ ਦਾ ਸਮਾਂ ਬਦਲਣ ਤੇ ਸਵਾਲ ਚੁੱਕਦਿਆਂ ਮਾਪਿਆਂ ਨੇ ਕਿਹਾ ਹੈ ਕਿ ਜਦੋਂ ਸਕੂਲਾਂ ਵਿੱਚ ਪੜ੍ਹਾਉਣ ਲਈ ਕੋਈ ਸਟਾਫ਼ ਨਹੀਂ ਹੈ ਤਾਂ ਬੱਚਿਆਂ ਨੂੰ ਇਸ ਭਿਆਨਕ ਗਰਮੀ ਵਿੱਚ ਭੇਜਣ ਦਾ ਕੀ ਮਤਲਬ ਹੈ? ਨਗਰ ਨਿਗਮਾਂ ਅਤੇ ਨਗਰ ਕੌਂਸਲ ਚੋਣਾਂ ਹੋਣ ਕਾਰਨ ਅਧਿਆਪਕ ਤੇ ਸਕੂਲ ਸਟਾਫ਼ ਚੋਣ ਡਿਊਟੀ ਲਈ ਤਾਇਨਾਤ ਕੀਤੇ ਗਏ ਹਨ। ਜ਼ਬਰਦਸਤੀ ਸਕੂਲ ਖੋਲ੍ਹ ਕੇ ਬੱਚਿਆਂ ਦੀਆਂ ਜਾਨਾਂ ਨੂੰ ਜੋਖਮ ਵਿੱਚ ਪਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਦੀ ਪੋਸਟ ’ਤੇ ਜਨਤਾ ਨੇ ਦਿੱਤੀ ਪ੍ਰਤੀਕਿਰਿਆ
ਪੰਜਾਬ ਮੁੱਖ ਮੰਤਰੀ ਮਾਨ ਦੀ ਪੋਸਟ ਉੱਪਰ ਲੋਕਾਂ ਵੱਲੋਂ ਲਗਾਤਾਰ ਕੁਮੈਂਟ ਕੀਤੇ ਜਾ ਰਹੇ ਹਨ। ਜਿਸ ਵਿੱਚ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਕੋਈ ਵੱਡੇ ਹਾਦਸੇ ਦੀ ਉਡੀਕ ਵਿੱਚ ਹੈ, ਜਦੋਂ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਫੇਰ ਹੀ ਸਰਕਾਰ ਦੀ ਨੀਂਦ ਖੁੱਲ੍ਹਦੀ ਹੈ। ਇੱਕ ਨੇ ਲਿਖਦੇ ਹੋਏ ਕਿਹਾ ਸਕੂਲਾਂ ਵਿਚ ਬੱਚਿਆਂ ਨੂੰ ਛੁੱਟੀਆਂ ਕਰਨੀਆਂ ਚਾਹੀਦੀਆਂ ਹਨ। ਜਦੋਂਕਿ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਵੱਡਾ ਇਤਿਹਾਸਕ ਫੈਸਲਾ! 2:00 ਵਜੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਅਤੇ 1:30 ਵਜੇ ਠੰਢੇ-ਠੰਢੇ ਸਾਰੇ ਵਿਦਿਆਰਥੀ ਆਪਣੇ ਆਪਣੇ ਘਰ ਵਾਪਸ ਮੁੜ ਆਇਆ ਕਰਨਗੇ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















