Batala SDM Arrest: ਪੰਜਾਬ ਦੇ ਬਟਾਲਾ ਐਸਡੀਐਮ ਵਿਕਰਮਜੀਤ ਸਿੰਘ ਦੇ ਘਰ ਵਿਜੀਲੈਂਸ ਨੇ ਦੇਰ ਰਾਤ ਦੇ ਛਾਪਾ ਮਾਰਿਆ। ਇੱਥੇ ਵਿਜੀਲੈਂਸ ਟੀਮ ਨੇ ਐਸਡੀਐਮ ਤੋਂ 12:30 ਵਜੇ ਤੱਕ ਪੁੱਛਗਿੱਛ ਕੀਤੀ। ਇਹ ਕਾਰਵਾਈ ਪੂਰੀ ਤਰ੍ਹਾਂ ਗੁਪਤ ਰੱਖੀ ਗਈ। ਲਗਭਗ ਤਿੰਨ ਘੰਟੇ ਦੀ ਪੁੱਛਗਿੱਛ ਅਤੇ ਘਰ ਦੀ ਤਲਾਸ਼ੀ ਤੋਂ ਬਾਅਦ, ਟੀਮ ਐਸਡੀਐਮ ਨੂੰ ਇੱਕ ਗੱਡੀ ਵਿੱਚ ਲੈ ਗਈ।
ਐਸਡੀਐਮ ਨੂੰ ਲਿਜਾਣ ਤੋਂ ਪਹਿਲਾਂ, ਟੀਮ ਨੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਨੂੰ ਸੀਲ ਕਰ ਦਿੱਤਾ। ਇਹ ਕਾਰਵਾਈ SDM ਤੇ ਕਿਸ ਮਾਮਲੇ ਵਿੱਚ ਹੋਈ ਹੈ, ਕਿਸੇ ਵੀ ਅਧਿਕਾਰੀ ਨੇ ਅਜੇ ਤੱਕ ਖੁਲਾਸਾ ਨਹੀਂ ਕੀਤਾ ਹੈ। ਐਸਡੀਐਮ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਸਵਾਲ ਉੱਪਰ ਅਧਿਕਾਰੀਆਂ ਨੇ ਚੁੱਪੀ ਸਾਧੀ ਹੋਈ ਹੈ। ਸੂਤਰਾਂ ਮੁਤਾਬਕ ਇਸ ਛਾਪੇ ਦੌਰਾਨ ਲੱਖਾਂ ਰੁਪਏ ਦੀ ਨਕਦੀ ਮਿਲੀ ਹੈ। ਹਾਲਾਂਕਿ ਕਿਸੇ ਵੀ ਵਿਜੀਲੈਂਸ ਅਧਿਕਾਰੀ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ।
ਗੁਪਤ ਤਰੀਕੇ ਨਾਲ ਰਾਤ ਕਰੀਬ 9 ਵਜੇ ਮਾਰਿਆ ਛਾਪਾ
ਵਿਜੀਲੈਂਸ ਨੇ ਐਸਡੀਐਮ ਵਿਕਰਮਜੀਤ ਸਿੰਘ ਦੇ ਸਰਕਾਰੀ ਅਵਾਸ 'ਤੇ ਰਾਤ 9 ਵਜੇ ਗੁਪਤ ਤਰੀਕੇ ਨਾਲ ਛਾਪਾ ਮਾਰਿਆ, ਛਾਪੇ ਬਾਰੇ ਕਿਸੇ ਨੂੰ ਪਤਾ ਨਹੀਂ ਸੀ। ਬਟਾਲਾ ਪੁਲਿਸ ਤੋਂ ਇਲਾਵਾ ਕੋਈ ਵੀ ਮੌਜੂਦ ਨਹੀਂ ਸੀ। ਜਿਵੇਂ ਹੀ ਅਧਿਕਾਰੀ ਪਹੁੰਚੇ, ਉਹ ਰਿਹਾਇਸ਼ ਵਿੱਚ ਦਾਖਲ ਹੋਏ ਅਤੇ ਘਰ ਦੀ ਤਲਾਸ਼ੀ ਲਈ।
ਇਸ ਤੋਂ ਬਾਅਦ ਐਸਡੀਐਮ ਤੋਂ ਪੁੱਛਗਿੱਛ ਕੀਤੀ ਗਈ। ਟੀਮ ਅਧਿਕਾਰੀ ਲਗਭਗ ਤਿੰਨ ਘੰਟੇ ਘਰ ਦੇ ਅੰਦਰ ਬੈਠੇ ਰਹੇ। ਫਿਰ ਉਹ ਐਸਡੀਐਮ ਨਾਲ ਬਾਹਰ ਆਏ, ਉਸਨੂੰ ਕਾਰ ਵਿੱਚ ਬਿਠਾ ਲਿਆ, ਅਤੇ ਬਿਨਾਂ ਕਿਸੇ ਸਵਾਲ ਦਾ ਜਵਾਬ ਦਿੱਤੇ ਉੱਥੋਂ ਰਵਾਨਾ ਹੋ ਗਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।