Punjab News: ਪੰਜਾਬ ਦੇ ਗਵਰਨਰ ਵੱਲੋਂ ਮਨਜ਼ੂਰੀ ਤੋਂ ਬਾਅਦ ਗ੍ਰਹਿ ਵਿਭਾਗ (ਗ੍ਰਹਿ-1 ਸ਼ਾਖਾ) ਵੱਲੋਂ ਤਿੰਨ ਪੁਲਸ ਅਧਿਕਾਰੀਆਂ ਦੇ ਤਬਾਦਲੇ ਤੇ ਨਵੀਂਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਪ੍ਰਸ਼ਾਸਕੀ ਕਾਰਨਾਂ ਕਰ ਕੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।
ਜਾਰੀ ਹੁਕਮਾਂ ਅਨੁਸਾਰ ਜਗਦਾਲੇ ਨੀਲਾਂਬਰੀ ਵਿਜੇ, ਦੀਪਕ ਪਾਰੀਕ ਅਤੇ ਰਵਜੋਤ ਗਰੇਵਾਲ ਦਾ ਤਬਾਦਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਵਿੱਚ ਤਰਨਤਾਰਨ ਦੇ ਐਸਐਸਪੀ ਆਈਪੀਐਸ ਦੀਪਕ ਪਾਰੀਕ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ 2015 ਬੈਚ ਦੇ ਆਈਪੀਐਸ ਅਧਿਕਾਰੀ ਰਵਜੋਤ ਗਰੇਵਾਲ ਤਰਨਤਾਰਨ ਜ਼ਿਲ੍ਹੇ ਦੇ ਨਵੇਂ ਐਸਐਸਪੀ ਹੋਣਗੇ। ਇਸ ਦੇ ਨਾਲ ਹੀ, ਆਈਪੀਐਸ ਦੀਪਕ ਪਾਰੀਕ (2014 ਬੈਚ) ਨੂੰ ਤਰਨਤਾਰਨ ਤੋਂ ਤਬਦੀਲ ਕਰਕੇ ਐਸਏਐਸ ਨਗਰ ਵਿੱਚ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਆਈਪੀਐਸ ਜਗਦਾਲੇ ਨੀਲਾਂਬਰ ਵਿਜੇ (2008 ਬੈਚ) ਨੂੰ ਆਪਣੇ ਮੌਜੂਦਾ ਅਹੁਦੇ 'ਤੇ ਰਹਿੰਦੇ ਹੋਏ ਡੀਆਈਜੀ ਕਾਊਂਟਰ ਇੰਟੈਲੀਜੈਂਸ, ਪੰਜਾਬ, ਐਸਏਐਸ ਨਗਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇੱਥੇ ਵੇਖੋ ਉਨ੍ਹਾਂ ਦੀ ਤਬਾਦਲੇ ਨੂੰ ਲੈ ਇਹ ਲਿਸਟ...