ਇਸ ਗੱਲ ਤੋਂ ਕਿਸਾਨ ਕਾਫੀ ਪ੍ਰੇਸ਼ਾਨ ਹਨ। ਨਾਲ ਹੀ ਕਿਸਾਨਾਂ ਨੇ ਇਸ ਬਾਰੇ ਜਦੋਂ ਅੇਨਿਮਲ ਹਸਬੇਂਡਰੀ ਵਿਭਾਗ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਗੁਰੂ ਅੰਗਦ ਦੇਵ ਯੁਨੀਵਰਸਿਟੀ ਦੇ ਮਾਹਿਰ ਡਾਕਟਰਾਂ ਨਾਲ ਸੰਪਰਕ ਕਰ ਇਨ੍ਹਾਂ ਫਾਰਮਾਂ ਦਾ ਦੌਰਾ ਕੀਤਾ ਹੈ ਅਤੇ ਸੂਅਰਾਂ ਦੇ ਖੁਨ ਦੇ ਸੈਂਪਲ ਅਤੇ ਹੋਰ ਸੈਂਪਲ ਇੱਕਟੇ ਕਰ ਜਾਂਚ ਸ਼ੁਰੂ ਕੀਤੀ ਹੈ।
ਦੱਸ ਦਈਏ ਕਿ ਮਿਲੀ ਜਾਣਕਾਰੀ ਮੁਤਾਬਕ ਹੁਣ ਤਕ ਜਨਮ ਤੋਂ ਬਾਅਦ ਸੂਅਰਾਂ ਦੇ ਸਾਰੇ ਬੱਚੇ ਮ੍ਰਿਤ ਪਾਏ ਗਏ। ਜਿਸ ਕਰੇ ਹੁਣ ਤਕ ਕਰੀਬ 700 ਸੂਅਰਾਂ ਦੇ ਬੱਚੇ ਮਰ ਚੁੱਕੇ ਹਨ। ਇਸ ਨੁਕਸਾਨ ਦੇ ਮੱਦੇਨਜ਼ਰ ਕਿਸਾਨ ਸਰਕਾਰ ਤੋਂ ਢੁਕਵਾਂ ਮੁਆਵਜ਼ਾ ਚਾਹੁੰਦੇ ਹਨ ਅਤੇ ਬਿਮਾਰੀ ਦਾ ਜਲਦ ਪਤਾ ਲਗਵਾ ਇਸ ਦਾ ਸਹੀ ਇਲਾਜ ਕਰਵਾਉਣਾ ਚਾਹੁੰਦੇ ਹਨ।