Bathinda Firing News: ਬਠਿੰਡਾ ਛਾਉਣੀ ਵਿੱਚ ਫਾਇਰਿੰਗ ਮਗਰੋਂ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਇਹ ਕੋਈ ਅੱਤਵਾਦੀ ਹਮਲਾ ਨਹੀਂ ਹੈ। ਨਾ ਹੀ ਬਾਹਰੋਂ ਕੋਈ ਹਮਲਾ ਹੋਇਆ ਹੈ। ਇਹ ਆਪਣੀ ਟਕਰਾਅ ਕਰਕੇ ਵਾਪਰੀ ਵਾਰਦਾਤ ਹੈ। ਇਸ ਘਟਨਾ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਹੈ। ਪੁਲਿਸ ਕੋਲ ਮ੍ਰਿਤਕਾਂ ਦੀ ਪਛਾਣ ਜਾਂ ਰੈਂਕ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਸੂਤਰਾਂ ਮੁਤਾਬਕ ਕੁਝ ਦਿਨ ਪਹਿਲਾਂ ਯੂਨਿਟ ਦੇ ਗਾਰਡ ਰੂਮ ਵਿੱਚੋਂ ਇੱਕ ਅਸਾਲਟ ਰਾਈਫਲ ਗਾਇਬ ਹੋ ਗਈ ਸੀ। ਰਾਈਫਲ ਚੋਰੀ ਕਰਨ ਵਾਲੇ ਤੇ ਇਸ ਨੂੰ ਚਲਾਉਣ ਵਾਲੇ ਦੀ ਤਲਾਸ਼ ਜਾਰੀ ਹੈ। ਇਹ ਫਾਇਰਿੰਗ 80 ਮੀਡੀਅਮ ਰੈਜੀਮੈਂਟ ਅਟੇਲੀਅਰ ਮੇਸ ਵਿੱਚ ਹੋਈ ਹੈ।
ਦੱਸ ਦਈਏ ਬਠਿੰਡਾ ਦਾ ਆਰਮੀ ਏਰੀਆ ਸੀਲ ਕਰ ਦਿੱਤਾ ਗਿਆ ਹੈ। ਬਠਿੰਡਾ ਛਾਉਣੀ ਵਿੱਚ ਕਿਸੇ ਘਟਨਾ ਮਗਰੋਂ ਕਿਸੇ ਨੂੰ ਵੀ ਛਾਉਣੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਫੌਜ ਵੀ ਪੁਲਿਸ ਨੂੰ ਕੁਝ ਨਹੀਂ ਦੱਸ ਰਹੀ। ਗੋਲੀਬਾਰੀ ਦੀ ਘਟਨਾ ਦੱਸੀ ਜਾ ਰਹੀ ਹੈ। ਫੌਜ ਆਪਣੇ ਪੱਧਰ 'ਤੇ ਮਾਮਲੇ ਨੂੰ ਹੈਂਡਲ ਕਰ ਰਹੀ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਛਾਉਣੀ 'ਚ ਸਵੇਰੇ 5 ਵਜੇ ਗੋਲੀਬਾਰੀ ਹੋਈ ਹੈ। ਇਸ ਫਾਇਰਿੰਗ 'ਚ 4 ਜਵਾਨਾਂ ਦੀ ਮੌਤ ਹੋ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਬਠਿੰਡਾ ਦੇ ਆਰਮੀ ਏਰੀਆ 'ਚ ਫਾਇਰਿੰਗ ਹੋਈ ਹੈ। ਇਸ ਮਗਰੋਂ ਛਾਉਣੀ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਕਿਸੇ ਨੂੰ ਵੀ ਛਾਉਣੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਉਧਰ, ਫੌਜ ਦੀ ਦੱਖਣੀ ਪੱਛਮੀ ਕਮਾਂਡ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅੱਜ ਤੜਕੇ 4.35 ਵਜੇ ਬਠਿੰਡਾ ਮਿਲਟਰੀ ਸਟੇਸ਼ਨ ਦੇ ਅੰਦਰ ਫਾਇਰਿੰਗ ਦੀ ਘਟਨਾ ਵਿੱਚ ਚਾਰ ਲੋਕ ਮਾਰੇ ਜਾਣ ਦੀ ਖਬਰ ਬਹੈ। ਸਟੇਸ਼ਨ ਕਵਿੱਕ ਰਿਐਕਸ਼ਨ ਟੀਮਾਂ ਨੂੰ ਐਕਟਿਵ ਕੀਤਾ ਗਿਆ ਸੀ। ਫੌਜੀ ਖੇਤਰ ਨੂੰ ਘੇਰ ਲਿਆ ਗਿਆ ਹੈ ਤੇ ਸੀਲ ਕਰ ਦਿੱਤਾ ਗਿਆ ਹੈ। ਸਰਚ ਆਪਰੇਸ਼ਨ ਜਾਰੀ ਹੈ।
ਇਹ ਵੀ ਪੜ੍ਹੋ: Ludhiana News: ਕਣਕ ਦਾ ਸਰਕਾਰੀ ਰੇਟ 'ਤੇ ਕੱਟ ਤੋਂ ਭੜਕੇ ਆੜ੍ਹਤੀ, ਦੋ ਦਿਨ ਖਰੀਦ ਬੰਦ ਕਰਨ ਦਾ ਐਲਾਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Viral Video: ਜਦੋਂ ਇੱਕ ਕਾਰ 'ਤੇ ਚੜ੍ਹਿਆ ਫੌਜ ਦਾ ਟੈਂਕ ਤਾਂ ਸਕਿੰਟਾਂ 'ਚ ਪਾਪੜ ਬਣ ਗਈ ਕਾਰ! ਦੇਖੋ ਵੀਡੀਓ